Breaking News
Home / Breaking News / ਕੋਟਕਪੂਰਾ ‘ਚ ਸੜਕ ਹਾਦਸੇ ਦੌਰਾਨ ਦਿਓਰ-ਭਰਜਾਈ ਦੀ ਮੌਤ, 3 ਜ਼ਖ਼ਮੀ

ਕੋਟਕਪੂਰਾ ‘ਚ ਸੜਕ ਹਾਦਸੇ ਦੌਰਾਨ ਦਿਓਰ-ਭਰਜਾਈ ਦੀ ਮੌਤ, 3 ਜ਼ਖ਼ਮੀ

ਫਰੀਦਕੋਟ, 29 ਨਵੰਬਰ (ਪੱਤਰ ਪ੍ਰੇਰਕ) :  ਕੋਟਕਪੂਰਾ ਵਿੱਚ ਅੱਜ ਸਵੇਰੇ ਦਰਦਨਾਕ ਸੜਕ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਮੌਕੇ ‘ਤੇ ਹੀ ਵਿਜੈ ਬਾਂਸਲ ਤੇ ਉਸ ਦੀ ਭਾਬੀ ਅੰਜਲੀ ਦੀ ਮੌਤ ਹੋ ਗਈ, ਜਦਕਿ ਸਤੀਸ਼ ਬੰਸਲ, ਸੁਨੀਤਾ ਬਾਂਸਲ ਤੇ 10 ਸਾਲਾ ਬੱਚਾ ਕੁਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚੇ ਪੀੜਤ ਪਰਿਵਾਰ ਦੇ ਨੇੜਲੇ ਵਿਅਕਤੀ ਰਣਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਬਰਨਾਲਾ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋ ਕੇ ਵਾਪਸ ਮੁਕਤਸਰ ਆ ਰਿਹਾ ਸੀ। ਰਸਤੇ ਵਿੱਚ  ਉਨ੍ਹਾਂ ਦੀ ਕਾਰ ਬਿਨਾਂ ਲਾਈਟ ਤੇ ਰਿਫ਼ਲੈਕਟਰ ਵਾਲੀ ਲਕੜੀ ਨਾਲ ਭਰੀ ਟਰਾਲੀ ਨਾਲ ਟਕਰਾ ਗਈ। ਇਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਰਸਤੇ ਵਿੱਚ ਬਿਨਾ ਲਾਈਟ ਤੇ ਰਿਫ਼ਲੈਕਟਰ ਤੋਂ ਖੜ੍ਹੀ ਟਰਾਲੀ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *