Breaking News
Home / Breaking News / ਕੈਪਟਨ ਵੱਲੋਂ ਪਟਿਆਲਾ ਦੇ 29 ਪਿੰਡਾਂ ਲਈ ਅਜ਼ੂਰ ਪਾਵਰ ਦੁਆਰਾ ਸਥਾਪਤ 14 ਆਰ.ਓ. ਦਾ ਉਦਘਾਟਨ

ਕੈਪਟਨ ਵੱਲੋਂ ਪਟਿਆਲਾ ਦੇ 29 ਪਿੰਡਾਂ ਲਈ ਅਜ਼ੂਰ ਪਾਵਰ ਦੁਆਰਾ ਸਥਾਪਤ 14 ਆਰ.ਓ. ਦਾ ਉਦਘਾਟਨ

ਪੱਤਰ ਪ੍ਰੇਰਕ
================
ਚੰਡੀਗੜ੍ਹ, 7 ਜੂਨ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜ਼ੂਰ ਪਾਵਰ ਦੁਆਰਾ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਹੇਠ ਸਥਾਪਿਤ 14 ਆਰ.ਓ. ਦਾ ਉਦਘਾਟਨ ਕਰਦਿਆਂ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ  ਸਰਕਾਰ ਦੇ ਯਤਨ ਵਿਚ ਹੋਰਨਾ ਉਦਯੋਗਾਂ ਨੂੰ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਧਰਤੀ ਹੇਠਲੇ ਪਾਣੀ ਵਿਚ ਹਾਨੀਕਾਰਕ ਰਸਾਇਣਾਂ ਦੀ ਬਹੁਲਤਾ ਜੋ ਸਿਹਤ ਲਈ ਗੰਭੀਰ ਸਮੱਸਿਆਵਾਂ ਪੈਦਾ ਕਰਦੇ ਹਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਨਾਗਰਿਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਇਸ ਭਲੇ ਦੇ ਕਾਰਜ ਲਈ ਅਜ਼ੂਰ ਪਾਵਰ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੀਣ ਵਾਲੇ ਸਾਫ ਪਾਣੀ ਦੀ ਘਾਟ ਕਾਰਨ ਬਹੁਤ ਸਾਰੇ ਰੋਗ ਪੈਦਾ ਹੁੰਦੇ ਹਨ ਅਤੇ ਜੇਕਰ ਸਰਕਾਰ ਵਲੋਂ ਪੀਣ ਵਾਲੇ ਪਾਣੀ ਦੇ ਬੁਨਿਆਦੀ ਢਾਂਚੇ ਦੀ ਕਾਇਆਕਲਪ ਕਰਨ ਦੇ
ਯਤਨਾਂ ਵਿੱਚ ਉਦਯੋਗਿਕ ਘਰਾਣੇ ਸਹਾਇਤਾ ਲਈ ਅੱਗੇ ਆਉਂਦੇ ਹਨ ਤਾਂ ਇਸ ਸਮੱਸਿਆ ਨੂੰ ਘਟਾਉਣ ਲਈ ਕਾਫੀ ਮਦਦ ਮਿਲ ਸਕਦੀ ਹੈ।
ਅਜ਼ੂਰ ਪਾਵਰ ਦੇ ਸਹਿ-ਸੰਸਥਾਪਕ ਪ੍ਰੀਤ ਸੰਧੂ ਨੇ ਦੱਸਿਆ ਕਿ ਇਹ ਆਰ ਓ ਪਟਿਆਲਾ ਜ਼ਿਲੇ ਦੇ 29 ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀਆਂ ਲੋੜਾਂ ਪੂਰੀਆਂ ਕਰਨਗੇ ਅਤੇ ਇਸ ਨਾਲ 3000 ਤੋਂ ਜ਼ਿਆਦਾ ਪਰਿਵਾਰਾਂ ਨੂੰ ਲਾਭ ਮਿਲੇਗਾ। ਹਰੇਕ ਆਰ ਓ ਹਰ ਰੋਜ਼ 10 ਤੋਂ 12 ਘੰਟੇ ਚਲੇਗਾ ਅਤੇ ਪ੍ਰਤੀ ਘੰਟੇ  1000 ਲਿਟਰ ਪਾਣੀ ਦੀ ਸਪਲਾਈ ਕਰੇਗਾ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *