Home / Breaking News / ਕੈਪਟਨ ਨੇ ਕੇਂਦਰ ਨੂੰ ਨਸ਼ਿਆਂ ਦੇ ਮਾਮਲੇ ‘ਚ 10 ਭਗੌੜਿਆਂ ਦੀ ਹਵਾਲਗੀ ਦਾ ਮਸਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਆਖਿਆ

ਕੈਪਟਨ ਨੇ ਕੇਂਦਰ ਨੂੰ ਨਸ਼ਿਆਂ ਦੇ ਮਾਮਲੇ ‘ਚ 10 ਭਗੌੜਿਆਂ ਦੀ ਹਵਾਲਗੀ ਦਾ ਮਸਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਆਖਿਆ

ਚੰਡੀਗੜ੍ਹ, 30 ਅਕਤੂਬਰ (ਪੱਤਰ ਪ੍ਰਰੇਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਐਲਾਨੇ ਗਏ 10 ਪ੍ਰਵਾਸੀ ਭਾਰਤੀਆਂ ਦੀ ਸਪੁਰਦਗੀ ਦਾ ਮਾਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਪੱਤਰ ਲਿਖਿਆ ਹੈ ਜਿੱਥੇ ਇਨ੍ਹਾਂ ਐਨ. ਆਰ.ਆਈਜ਼. ਨੇ ਸ਼ਰਨ ਲਈ ਹੋਈ ਹੈ।  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਕੇਸਾਂ ਵਿੱਚ ਸਪੁਰਦਗੀ ਦੀ ਪ੍ਰਕਿਰਿਆ ਪਿਛਲੇ 3-4 ਸਾਲਾਂ ਤੋਂ ਲੰਬਿਤ ਹੈ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਰਕਾਰ ਦੇ ਯਤਨਾਂ ‘ਚ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੀ ਲੜੀ ਵਜੋਂ ਕੈਨੇਡਾ ਤੋਂ ਇਨ੍ਹਾਂ ਲੋਕਾਂ ਦੀ ਸਪੁਰਦਗੀ ਲਈ ਯਤਨ ਪਹਿਲਾਂ ਹੀ ਆਰੰਭੇ ਹੋਏ ਹਨ ਪਰ ਇਸ ਵਿੱਚ ਖੜ੍ਹੋਤ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਪੱਧਰ ‘ਤੇ ਇਹ ਮਾਮਲੇ ਲੰਬਿਤ ਹਨ।

About admin

Check Also

ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

ੰਚਡੀਗੜ੍ਹ,  20 ਜੁਲਾਈ: ਭਾਵੇਂ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਪ੍ਰਕ੍ਰਿਆ …

Leave a Reply

Your email address will not be published. Required fields are marked *