Breaking News
Home / Breaking News / ਕੈਨੇਡਾ ਦੇ ਪੱਖ ‘ਚ ਨਿੱਤਰੇ ਫੂਲਕਾ !

ਕੈਨੇਡਾ ਦੇ ਪੱਖ ‘ਚ ਨਿੱਤਰੇ ਫੂਲਕਾ !

ਚੰਡੀਗੜ੍ਹ, 4 ਮਾਰਚ (ਪੱਤਰ ਪ੍ਰੇਰਕ) : ਹਲਕਾ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਵਿਧਾਨ ਸਭਾ ਵਿੱਚ ਮਤਾ ਪੇਸ਼ ਕੀਤਾ ਹੈ ਜੋ ਸੰਸਦ ਦੇ ਆਗਾਮੀ ਇਜਲਾਸ ਵਿੱਚ ਬਹਿਸ ਲਈ ਆਵੇਗਾ। ਇਹ ਮਤਾ ਫੂਲਕਾ ਨੇ ਵਿਧਾਨ ਸਭਾ ਦੇ ਦਫਤਰ ਵਿੱਚ ਫਾਈਲ ਕੀਤਾ ਹੈ। ਇਸ ਮਤੇ ਵਿੱਚ ਫੂਲਕਾ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਕੈਨੇਡਾ ਦੇ ਲੋਕਾਂ ਦਾ ਤੇ ਉੱਥੋਂ ਦੀ ਸਰਕਾਰ ਦਾ ਧੰਨਵਾਦ ਕਰੇ ਕਿ ਕੈਨੇਡਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਘਰ ਵਰਗਾ ਮਾਹੌਲ ਉਸ ਦੇਸ਼ ਨੇ ਦਿੱਤਾ ਹੈ। ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਹੈ ਕਿ ਸੰਸਦ ਪੰਜਾਬ ਸਰਕਾਰ ਨੂੰ ਆਦੇਸ਼ ਦੇਵੇ ਕਿ ਜਦੋਂ ਵੀ ਕੋਈ ਕੈਨੇਡਾ ਦਾ ਉੱਚ ਪਦਵੀ ਅਫਸਰ ਜਾਂ ਮੰਤਰੀ ਪੰਜਾਬ ਵਿੱਚ ਆਏ ਤਾਂ ਉਸ ਨੂੰ ਮਾਨ-ਸਨਮਾਨ ਦਿੱਤਾ ਜਾਵੇ।ਫੁਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਬੇਸਮਝੀ ਵਾਲੇ ਰਵੱਈਏ ਨੇ ਦੋ ਤਰੀਕੇ ਨਾਲ ਪੰਜਾਬ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *