Home / Breaking News / ਕੈਨੇਡਾ ਦੀ ਕੁਈਨਜ਼ ਪਾਰਕ ‘ਚ ਝੁਲਾਇਆ ‘ਨਿਸ਼ਾਨ ਸਾਹਿਬ’

ਕੈਨੇਡਾ ਦੀ ਕੁਈਨਜ਼ ਪਾਰਕ ‘ਚ ਝੁਲਾਇਆ ‘ਨਿਸ਼ਾਨ ਸਾਹਿਬ’

ਟੋਰਾਂਟੋ, 7 ਅਪ੍ਰੈਲ (ਪੱਤਰ ਪ੍ਰੇਰਕ) :  ਕੈਨੇਡਾ ਦੇ ਓਨਟਾਰੀਓ ਵਿਚ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤ ਮਹੀਨੇ ਵਜੋਂ ਮਨਾਇਆ ਜਾਂਦਾ ਹੈ। ਇਸ ਸੰਬੰਧ ਵਿਚ ਓਨਟਾਰੀਓ ਵਿਚ ਵੱਖ-ਵੱਖ ਸਮਾਗਮ ਕਰਵਾਏ ਜਾ ਰਹੇ ਹਨ। ਖਾਸ ਤੌਰ ‘ਤੇ ਕੈਨੇਡਾ ਦੀਆਂ ਵੱਡੀਆਂ ਸਰਕਾਰੀ ਇਮਾਰਤਾਂ ਵਿਚ ਖਾਲਸੇ ਦੇ ਨਿਸ਼ਾਨ ‘ਕੇਸਰੀ ਝੰਡੇ’ ਝੁਲਾਏ ਜਾ ਰਹੇ ਹਨ। ਇਸੇ ਲੜੀ ਵਿਚ ਕੁਈਨਜ਼ ਪਾਰਕ ਵਿਖੇ ਵੀ ‘ਨਿਸ਼ਾਨ ਸਾਹਿਬ’ ਚੜ੍ਹਾ ਕੇ ਖਾਲਸੇ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਇਸ ਆਯੋਜਨ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕੀਰਤਨ ਵੀ ਕੀਤਾ ਗਿਆ। ਬੀਤੇ ਦਿਨੀਂ ਕੈਨੇਡਾ ਦੇ ਸੰਸਦ ਭਵਨ ‘ਪਾਰਲੀਮੈਂਟ ਹਿੱਲ’ ਵਿਚ ਵੀ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ ਸੀ। ਉਸ ਸਮੇਂ ਪੰਜ ਪਿਆਰਿਆਂ ਨੇ ਇਹ ਸੇਵਾ ਨਿਭਾਈ ਸੀ ਅਤੇ ਪੂਰੀ ਸੰਸਦ ‘ਬੋਲੇ ਸੋ ਨਿਹਾਲ’  ਦੇ ਜੈਕਾਰਿਆਂ ਨਾਲ ਗੂੰਜ ਉੱਠੀ ਸੀ। ਇਹ ਪਹਿਲੀ ਵਾਰ ਸੀ ਜਦੋਂ ਕੈਨੇਡਾ ਦੀ ਸੰਸਦ ਵਿਚ ‘ਨਿਸ਼ਾਨ ਸਾਹਿਬ’ ਚੜ੍ਹਾਇਆ ਗਿਆ। ਇਸ ਤੋਂ ਪਹਿਲਾਂ ਐਤਵਾਰ 2 ਅਪ੍ਰੈਲ ਨੂੰ ਬਰਪੈਂਪਟਨ ਸਿਟੀ ਹਾਲ ਵਿਚ ਵੀ ਨਿਸ਼ਾਨ ਸਹਿਬ ਚੜ੍ਹਾਏ ਗਏ ਸਨ

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *