Breaking News
Home / India / ਕੇਰਲ ਦੀ ਨਿਰਮਾਣ ਕੰਪਨੀ ਨੇ ਸੋਨੀਆ ਵਿਰੁੱਧ ਮੁਕੱਦਮਾ ਦਰਜ ਕਰਵਾਇਆ

ਕੇਰਲ ਦੀ ਨਿਰਮਾਣ ਕੰਪਨੀ ਨੇ ਸੋਨੀਆ ਵਿਰੁੱਧ ਮੁਕੱਦਮਾ ਦਰਜ ਕਰਵਾਇਆ

ਤਿਰੂਅਨੰਪੁਰਮ, 8 ਜੂਨ (ਚ.ਨ.ਸ.) : ਕੇਰਲ ਦੀ ਇਕ ਨਿਰਮਾਣ ਕੰਪਨੀ ਨੇ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਵਿਰੁੱਧ ਰਾਜੀਵ ਗਾਂਧੀ ਵਿਕਾਸ ਅਧਿਐਨ ਸੰਸਥਾ ਦੇ ਨਿਰਮਾਣ ‘ਚ ਖਰਚ ਹੋਏ 2.8 ਕਰੋੜ ਰੁਪਏ ਦੇ ਬਕਾਇਆ ਭੁਗਤਾਨ ਨਾ ਚੁਕਾਉਣ ਨੂੰ ਲੈ ਕੇ ਮੁਕੱਦਮਾ ਦਰਜ ਕਰਾਇਆ ਹੈ। ਕੰਪਨੀ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਹੀਥਰ ਠੇਕਾ ਕੰਪਨੀ ਦੇ ਪ੍ਰਬੰਧਨ ਹਿੱਸੇਦਾਰ ਰਾਜੀਵ ਨੇ ਤਿਰੂਵਨੰਤਪੁਰਮ ਮੁੱਖ ਸੈਸ਼ਨ ਕੋਰਟ ‘ਚ ਇਸ ਮਾਮਲੇ ‘ਚ 2013 ਤੋਂ 2.8 ਕਰੋੜ ਰੁਪਏ ਦੇ ਬਕਾਏ ਦੀ ਵਿਆਜ ਨਾਲ ਵਸੂਲੀ ਲਈ ਮੁਕੱਦਮਾ ਦਰਜ ਕਰਾਇਆ। ਸ਼ਿਕਾਇਤਕਰਤਾ ਵਲੋਂ ਐਫ. ਆਈ. ਆਰ. ‘ਚ ਸੰਸਥਾ ਦੇ ਪ੍ਰਧਾਨ ਅਤੇ ਕੇਰਲ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਮੇਸ਼ ਚੇਨੀਥਲਾ, ਕੇਰਲ ਕਾਂਗਰਸ ਦੇ ਪ੍ਰਧਾਨ ਵੀ. ਐਮ. ਸੁਧੀਰਨ, ਸਾਬਕਾ ਮੁੱਖ ਮੰਤਰੀ ਉਮਨ ਚਾਂਡੀ ਅਤੇ ਸੰਸਥਾ ਦੇ ਡਾਇਰੈਕਟਰ ਹਿੰਦੁਰ ਮੁਹੰਮਦ ਦਾ ਵੀ ਨਾਂ ਸ਼ਾਮਲ ਹੈ। ਨਿਰਮਾਣ ਕੰਪਨੀ ਨੇ ਦੋਸ਼ ਲਾਇਆ ਕਿ 2013 ‘ਚ ਨੇਯਰ ਬੰਨ੍ਹ ਕੋਲ ਸੰਸਥਾ ਦੇ ਨਿਰਮਾਣ ਅਤੇ ਹੋਰ ਕੰਮਾਂ ਲਈ ਠੇਕਾ ਕੀਤਾ ਗਿਆ ਸੀ ਪਰ ਪਾਰਟੀ ਨੇ ਬਾਅਦ ‘ਚ ਕਿਹਾ ਕਿ ਉਸ ਕੋਲ ਇਸ ਪ੍ਰਾਜੈਕਟ ਲਈ ਪੈਸੇ ਨਹੀਂ ਹਨ। ਕੰਪਨੀ ਦੇ ਸੂਤਰਾਂ ਨੇ ਦੋਸ਼ ਲਾਇਆ ਕਿ ਸੋਨੀਆ ਗਾਂਧੀ ਦੇ ਕਹਿਣ ਤੋਂ ਬਾਅਦ ਵੀ ਪਾਰਟੀ ਨੇ ਅਜੇ ਤੱਕ ਪੈਸੇ ਨਹੀਂ ਦਿੱਤੇ ਹਨ। ਇਸ ਸੰਸਥਾ ਦਾ ਉਦਘਾਟਨ ਸੋਨੀਆ ਗਾਂਧੀ ਨੇ 2005 ‘ਚ ਕੀਤਾ ਸੀ। ਇਸ ਦਾ ਨਿਰਮਾਣ ਸਿੱਖਿਆ ਅਤੇ ਵਿਕਾਸ ਅਧਿਐਨ ‘ਚ ਟ੍ਰੇਨਿੰਗ ਦੇ ਉਦੇਸ਼ ਨਾਲ ਕੀਤਾ ਗਿਆ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *