Breaking News
Home / India / ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ‘ਤੇ ਮੋਦੀ ਨੇ ਕੀਤੇ ਸਭ ਤੋਂ ਪਹਿਲੇ ਦਰਸ਼ਨ

ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ‘ਤੇ ਮੋਦੀ ਨੇ ਕੀਤੇ ਸਭ ਤੋਂ ਪਹਿਲੇ ਦਰਸ਼ਨ

ਦੇਹਰਾਦੂਨ, 3 ਮਈ (ਪੱਤਰ ਪ੍ਰੇਰਕ) :  ਪ੍ਰਧਾਨ ਮੰਤਰੀ ਮੋਦੀ ਅੱਜ ਉਤਰਾਖੰਡ ਦੇ ਦੌਰੇ ‘ਤੇ ਹਨ। ਅੱਜ ਹੀ ਕੇਦਾਰਨਾਥ ਦੇ ਕਪਾਟ ਖੁੱਲ੍ਹੇ ਅਤੇ ਦਰਸ਼ਨ ਕਰਨ ਵਾਲੇ ਮੋਦੀ ਪਹਿਲੇ ਵਿਅਕਤੀ ਬਣੇ ਹਨ। ਪ੍ਰਧਾਨ ਮੰਤਰੀ ਦੇ ਦੇਹਰਾਦੂਨ ਪਹੁੰਚਣ ‘ਤੇ ਰਾਜ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ, ਰਾਜਪਾਲ ਕੇ. ਕੇ. ਪਾਲ ਸਮੇਤ ਕਈ ਕੇਂਦਰੀ ਮੰਤਰੀ, ਵਿਧਾਇਕ ਅਤੇ ਸੰਸਦ ਮੈਂਬਰ ਨੇ ਜਾਲੀ ਗ੍ਰਾਂਟ ਏਅਰਪੋਰਟ ‘ਤੇ ਉਨ੍ਹਾਂ ਦਾ ਸਵਾਗਤ ਕੀਤਾ। 8.50 ‘ਤੇ ਮੰਦਰ ਦੇ ਕਪਾਟ ਖੁੱਲ੍ਹੇ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਬਾ ਕੇਦਾਰਨਾਥ ਦੀ ਪੂਜਾ ਕੀਤੀ। ਪੂਜਾ ਕਰੀਬ ਇਕ ਘੰਟੇ ਤੱਕ ਚੱਲੀ। ਜ਼ਿਕਰਯੋਗ ਹੈ ਕਿ ਮੋਦੀ ਦਾ ਪ੍ਰੋਗਰਾਮ ਇਸ ਤਰ੍ਹਾਂ ਰੱਖਿਆ ਗਿਆ ਸੀ ਕਿ ਤਾਂ ਕਿ ਕਪਾਟ ਖੁੱਲ੍ਹਣ ਦੌਰਾਨ ਉੱਥੇ ਮੌਜੂਦ ਦੂਜੇ ਸ਼ਰਧਾਲੂਆਂ ਨੂੰ ਦਰਸ਼ਨ ‘ਚ ਕੋਈ ਪਰੇਸ਼ਾਨੀ ਨਾ ਹੋਵੇ। ਸੀ.ਐੱਮ. ਤ੍ਰਿਵੇਂਦਰ ਸਿੰਘ ਰਾਵਤ ਅਤੇ ਸਟੇਟ ਟੂਰਿਜ਼ਮ ਮਨਿਸਟਰ ਸਤਪਾਲ ਮਹਾਰਾਜ ਵੀ ਮੰਗਲਵਾਰ ਨੂੰ ਕੇਦਾਰਨਾਥ ਪਹੁੰਚੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਸਾਰੇ ਵਿਵਸਥਾਵਾਂ ਦਾ ਜਾਇਜ਼ਾ ਲਿਆ। ਕੇਦਾਰਨਾਥ ਦੇ ਦਰਸ਼ਨ ਤੋਂ ਬਾਅਦ ਮੋਦੀ ਉਤਰਾਖੰਡ ਦੇ ਸੀ.ਐੱਮ. ਤ੍ਰਿਵੇਂਦਰ ਰਾਵਤ ਨਾਲ ਮੁਲਾਕਾਤ ਕਰਨਗੇ। ਦੁਪਹਿਰ ‘ਚ ਉਹ ਪਤੰਜਲੀ
ਯੋਗਪੀਠ ਜਾਣਗੇ। ਇੱਥੇ ਉਹ ਇਕ ਰੀਸਰਚ ਸੈਂਟਰ ਦਾ ਉਦਘਾਟਨ ਕਰਨਗੇ। ਜ਼ਿਕਰਯੋਗ ਹੈ ਕਿ ਮੋਦੀ ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਹੋਣਗੇ, ਜੋ ਇਸ ਪੋਸਟ ‘ਤੇ ਰਹਿੰਦੇ ਹੋਏ ਕੇਦਾਰਨਾਥ ਆ ਰਹੇ ਹਨ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਅਤੇ ਵੀ.ਪੀ. ਸਿੰਘ ਪ੍ਰਧਾਨ ਮੰਤਰੀ ਦੇ ਤੌਰ ‘ਤੇ ਇੱਥੇ ਆ ਚੁੱਕੇ ਹਨ। ਮੋਦੀ ਤੋਂ ਬਾਅਦ ਇਸ ਹਫਤੇ 5 ਮਈ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਵੀ ਉਤਰਾਖੰਡ ਆ ਰਹੇ ਹਨ। ਮੁਖਰਜੀ ਕੇਦਾਰਨਾਥ ਤੋਂ ਇਲਾਵਾ ਬਦਰੀਨਾਥ ਦੇ ਵੀ ਦਰਸ਼ਨ ਲਈ ਜਾਣਗੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *