Home / Politics / ਕੇਂਦਰ 5 ਕਰੋੜ ਨੌਜਵਾਨਾਂ ਨੂੰ ਬਣਾਵੇਗਾ ਹੁਨਰਮੰਦ : ਹਰਸਿਮਰਤ ਕੌਰ ਬਾਦਲ

ਕੇਂਦਰ 5 ਕਰੋੜ ਨੌਜਵਾਨਾਂ ਨੂੰ ਬਣਾਵੇਗਾ ਹੁਨਰਮੰਦ : ਹਰਸਿਮਰਤ ਕੌਰ ਬਾਦਲ

ਘੁੜਿਆਣਾ, ਫਾਜ਼ਿਲਕਾ, 21 ਦਸੰਬਰ (ਬਖਸ਼ੀਸ਼ ਸਿੰਘ / ਜਸਪ੍ਰੀਤ ਸਿੰਘ) :  ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ 5  ਕਰੋੜ ਨੌਜਵਾਨਾਂ ਨੂੰ ਹੁਨਰ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਉਹ ਅੱਜ ਇੱਥੇ ਨੰਨ੍ਹੀਂ ਛਾਂ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਸਿਲਾਈ ਮਸ਼ੀਨਾਂ, ਸਰਟੀਫਿਕੇਟ ਵੰਡਣ, ਪ੍ਰਧਾਨ ਮੰਤਰੀ ਉਜਵਲਾ ਸਕੀਮ ਦੇ ਲਾਭਪਾਤਰੀਆਂ ਨੂੰ ਗੈਸ ਚੁੱਲ੍ਹੇ ਵੰਡਣ ਦੇ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੇਂਦਰੀ ਮੰਤਰੀ ਨੇ ਆਖਿਆ ਕਿ ਨੰਨ੍ਹੀਂ ਛਾਂ ਮੁਹਿੰਮ ਪੰਜਾਬ ਦੇ ਪਿੰਡਾਂ ਦੀਆਂ ਲੜਕੀਆਂ ਨੂੰ ਆਰਥਿਕ ਤੌਰ ‘ਤੇ ਆਤਮ ਨਿਰਭਰ ਕਰਨ ਵਿਚ ਬਹੁਤ ਸਹਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੀ ਇਸੇ ਤਰਜ ‘ਤੇ ਫੈਸਲਾ ਕੀਤਾ ਗਿਆ ਹੈ ਕਿ ਨੌਜਵਾਨਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਵੇ ਤਾਂ ਜੋ ਉਹ ਆਤਮ ਨਿਰਭਰ ਹੋ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਆਮਦਨ ਵਿਚ ਵਾਧਾ ਕਰ ਸਕਣ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਰਟੀ ਦੀ ਹਾਰ ਦੇਖ ਕੇ ਬੌਖਲਾ ਚੁੱਕੇ ਹਨ ਅਤੇ ਤਾਂਹੀ ਹੀ ਬੇਬੁਨਿਆਦ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਦੋਹਰੇ ਚਰਿੱਤਰ ਦੀ ਗੱਲ ਕਰਦਿਆਂ ਕਿਹਾ ਕਿ ਇਸ ਪਾਰਟੀ ਦੇ ਆਗੂਆਂ ਦੀ ਕਹਿਨੀ ਅਤੇ ਕਰਨੀ ਵਿਚ ਬਹੁਤ
ਫਰਕ ਹੈ। ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦਾ ਪਿੱਛੋਕੜ ਲੋਕ ਵਿਰੋਧੀ ਰਿਹਾ ਹੈ ਅਤੇ ਇਸ ਦੀ ਪੰਜਾਬ ਵਿਚ ਬਣੀ ਪਿੱਛਲੀ ਸਰਕਾਰ ਨੇ ਸਮਾਜ ਦੇ ਕਮਜੋਰ ਵਰਗਾਂ ਲਈ ਕੁਝ ਨਹੀਂ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਪਾਰਟੀ ਦੀ ਅਗਵਾਈ ਵਾਲੀ ਪਿੱਛਲੀ ਯੁ.ਪੀ.ਏ ਸਰਕਾਰ ਨੇ ਪੰਜਾਬ ਨੂੰ ਕੋਈ ਪ੍ਰੋਜੈਕਟ ਨਹੀਂ ਦਿੱਤਾ ਸੀ ਸਗੋਂ ਹਰ ਮੁਹਾਜ ਤੇ ਪੰਜਾਬ ਦੀ ਅਣਦੇਖੀ ਕੀਤੀ। ਜਦ ਕਿ ਪਿੱਛਲੇ ਦੋ ਸਾਲਾਂ ਵਿਚ ਹੀ ਕੇਂਦਰ ਵਿਚ ਬਣੀ ਐਨ.ਡੀ.ਏ. ਸਕਰਾਰ ਨੇ ਦਿਲ ਖੋਲ ਕੇ ਪੰਜਾਬ ਨੂੰ ਪ੍ਰੋਜੈਕਟ ਦਿੱਤੇ ਹਨ। ਨਵਜੋਤ ਸਿੰਘ ਸਿੱਧੂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਸ੍ਰੀ ਸਿੱਧੂ ਦਾ ਮੌਕਾਪ੍ਰਸਤੀ ਦਾ ਚਰਿੱਤਰ ਸਭ ਦੇ ਸਾਹਮਣੇ ਆ ਚੁੱਕਾ ਹੈ।
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਪਿੱਛਲੇ 10 ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਕਿਸਾਨਾਂ ਅਤੇ ਗਰੀਬਾਂ ਲਈ ਅਨੇਕਾਂ ਸਕੀਮਾਂ ਲਾਗੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ, ਸਿਹਤ ਬੀਮਾ ਯੋਜਨਾ ਵਰਗੀਆਂ ਸਕੀਮਾਂ ਲਾਗੂ ਕੀਤੀਆਂ ਜਦ ਕਿ ਪਿੱਛੜੇ ਵਰਗਾਂ ਲਈ ਆਟਾ ਦਾਲ ਸਕੀਮ, ਸਿਹਤ ਬੀਮਾ, ਸ਼ਗਨ ਸਕੀਮ, 200 ਯੁਨਿਟ ਮੁਫ਼ਤ ਬਿਜਲੀ, ਮਾਈ ਭਾਗੋ ਵਿਦਿਆ ਸਕੀਮ ਵਰਗੀਆਂ ਕਲਿਆਣਕਾਰੀ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ।
ਕੇਂਦਰੀ ਮੰਤਰੀ ਨੇ ਇਸ ਮੌਕੇ ਭਾਰਤ ਸਰਕਾਰ ਵੱਲੋਂ ਆਰੰਭੀਆਂ ਸਕੀਮਾਂ ਜਿਵੇਂ ਜਨਧਨ, ਮੁਦਰਾ, ਮੇਕ ਇਨ ਇੰਡੀਆ ਵਰਗੀਆਂ ਅਨੇਕ ਸਕੀਮਾਂ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇੰਨ੍ਹਾਂ ਸਕੀਮਾਂ ਦਾ ਸਮਾਜ ਦੇ ਹੇਠਲੇ ਵਰਗ ਤੱਕ ਲਾਭ ਪੁੱਜ ਰਿਹਾ ਹੈ ਜਦ ਕਿ ਪਿੱਛਲੀ ਯੁ.ਪੀ.ਏ. ਸਰਕਾਰ ਸਮੇਂ ਹੇਠਲੇ ਪੱਧਰ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਦਾ ਹੀ ਨਹੀਂ ਸੀ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਵਿਚ ਪਰਾਲੀ ਤੋਂ ਇਥੋਨੋਲ ਬਣਾਉਣ ਦਾ ਕਾਰਖਾਨਿਆਂ ਲਗਾਇਆ ਜਾਵੇਗਾ।
ਪ੍ਰਧਾਨ ਮੰਤਰੀ ਉਜਵਲਾ ਸਕੀਮ ਨੂੰ ਔਰਤਾਂ ਲਈ ਵਰਦਾਨ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਸਕੀਮ ਨਾਲ ਔਰਤਾਂ ਨੂੰ ਰਸੋਈ ਦੇ ਧੁੰਏ ਤੋਂ ਵੱਡੀ ਰਾਹਤ ਮਿਲੇਗੀ। ਇਸ ਤਹਿਤ ਪੰਜਾਬ ਵਿਚ 9 ਲੱਖ ਪਰਿਵਾਰਾਂ ਨੂੰ ਗੈਸ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਉਜਵਲਾ ਯੋਜਨਾ ਤਹਿਤ ਗੈਸ ਕੁਨੈਕਸਨ, ਚੁੱਲ੍ਹਾ, ਸਿੰਲਡਰ ਬਿੱਲਕੁਲ ਮੁਫ਼ਤ ਹੈ ਅਤੇ ਕੇਵਲ ਗੈਸ ਭਰਵਾਉਣ ਦੇ ਹੀ ਪੈਸੇ ਦੇਣੇ ਹਨ।
ਇਸ ਮੌਕੇ ਉਨ੍ਹਾਂ ਨੇ ਸਮਾਜਿਕ ਬੁਰਾਈਆਂ ਖਿਲਾਫ ਸਮਾਜਿਕ ਮੁਹਿੰਮ ਵਿੱਢਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਮੂਹਿਕ ਯਤਨਾਂ ਨਾਲ ਹੀ ਅਸੀਂ ਸਮਾਜ ਦੀ ਸੋਚ ਬਦਲ ਸਕਦੇ ਹਾਂ। ਉਨ੍ਹਾਂ ਨੇ ਰੁੱਖਾਂ ਅਤੇ ਕੁੱਖਾਂ ਦੀ ਰਾਖੀ ਕਰਨ ਦੀ ਅਪੀਲ ਵੀ ਕੀਤੀ।
ਇਸ ਮੌਕੇ ਕੇਂਦਰੀ ਮੰਤਰੀ ਨੇ ਅਪੀਲ ਕੀਤੀ ਕਿ 22 ਦਸੰਬਰ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਨਮਨ ਕਰਨ ਲਈ ਸਾਰੇ ਲੋਕ ਗੁਰਬਾਣੀ ਜਾਪ ਕਰਨ। ਇਸ ਮੌਕੇ ਲੀਡ ਬੈਂਕ ਵੱਲੋਂ ਨਗਦੀ ਰਹਿਤ ਲੈਣਦੇਣ ਸਬੰਧੀ ਸਿਖਲਾਈ ਵੀ ਦਿੱਤੀ ਗਈ। ਉਨ੍ਹਾਂ ਨੇ ਜ਼ਿਲ੍ਹੇ ਵਿਚ ਲੋਕਾਂ ਨੂੰ ਡਿਜਟਿਲ ਲੈਣਦੇਣ ਸਬੰਧੀ ਸਿਖਲਾਈ ਦੇਣ ਲਈ ਡਿਜਟਿਲ ਆਰਮੀ ਨੂੰ ਵੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸੇ ਤਰਾਂ ਨੁਕੇਰੀਆਂ ਵਿਖੇ ਕੇਂਦਰੀ ਮੰਤਰੀ ਨੇ ਰੈਡ ਕ੍ਰਾਸ ਸੰਸਥਾ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚਲਾਏ ਜਾ ਰਹੇ ਅੰਗਰੇਜੀ ਬੋਲਣ ਦੇ ਕੋਰਸ ਦੇ ਸਿੱਖਿਆਰਥੀਆਂ ਨਾਲ ਸੰਵਾਦ ਵੀ ਕੀਤਾ ਅਤੇ ਬੱਚਿਆਂ ਦੇ ਸਵਾਲਾਂ ਦਾ ਜਵਾਬ ਦਿੱਤਾ।
ਇਸ ਮੌਕੇ ਹਲਕਾ ਬੱਲੂਆਣਾ ਦੇ ਵਿਧਾਇਕ ਸ. ਗੁਰਤੇਜ ਸਿੰਘ ਘੁੜਿਆਣਾ, ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਸਤਿੰਦਰਜੀਤ ਸਿੰਘ ਮੰਟਾ, ਓ. ਐਸ. ਡੀ. ਸ਼੍ਰੀ ਮਨੀਸ਼ ਕੁਮਾਰ, ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਆਈ.ਏ.ਐਸ., ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਨਰਿੰਦਰ ਭਾਰਗਵ, ਜਥੇਦਾਰ ਸੂਬਾ ਸਿੰਘ ਡੱਬਵਾਲਾ ਕਲਾਂ, ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਜਥੇਦਾਰ ਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਅਸ਼ੋਕ ਅਨੇਜਾ, ਸ਼੍ਰੀ ਪ੍ਰੇਮ ਵਲੇਚਾ ਚੇਅਰਮੈਨ ਪਲਾਨਿੰਗ ਬੋਰਡ, ਸ਼੍ਰੀ ਅਸ਼ੋਕ ਸਾਮਾ, ਸ਼੍ਰੀ ਓਮ ਪ੍ਰਕਾਸ਼ ਚੇਅਰਮੈਨ, ਸ. ਲਖਵਿੰਦਰ ਸਿੰਘ ਰੋਹੀਵਾਲਾ, ਸ. ਸੁਖਦੇਵ ਸਿੰਘ ਠੇਠੀ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ,ਸ਼੍ਰੀ ਸਵੀ ਕਾਠਪਾਲ,  ਸ਼੍ਰੀ ਪ੍ਰਤਾਪ ਭਠੇਜਾ, ਸੁਖਜਿੰਦਰ ਸਿੰਘ ਭੁੱਲਰ, ਸ. ਜਸਵੰਤ ਸਿੰਘ ਸੰਧੂ, ਸ.ਬਲਦੇਵ ਸਿੰਘ ਮੰਮੂ ਖੇੜਾ, ਸ. ਪਿਆਰਾ ਸਿੰਘ, ਸ.  ਗੁਰਵਿੰਦਰ ਸਿੰਘ ਸੋਨੂੰ, ਸ.  ਸ਼ੀਰਾ ਘੁੜਿਆਣਾ, ਸ. ਪਰਮਿੰਦਰ ਸਿੰਘ ਟਾਹਲੀਵਾਲਾ, ਸ.  ਗੁਰਜੀਤ ਸਿੰਘ, ਸ਼੍ਰੀਮਤੀ ਆਸ਼ਾ ਕੰਬੋਜ, ਬਲਵਿੰਦਰ ਸਿੰਘ ਗੁਰਾਇਆ, ਸ. ਗੁਰਦੇਵ ਸਿੰਘ ਕਾਠਗੜ੍ਹ, ਸ਼ੀ੍ਰ ਦਰਸ਼ਨ ਲਾਲ ਵਧਵਾ, ਅਵਤਾਰ ਸਿੰਘ ਕਮਾਲ ਵਾਲਾ, ਜਗਮੇਲ ਸਿੰਘ ਘੁੜਿਆਣਾ ਆਦਿ ਹਾਜਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *