Breaking News
Home / India / ਕੇਂਦਰ ਵੱਲੋਂ ਵੱਖਵਾਦੀ ਆਗੂਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਕੇਂਦਰ ਵੱਲੋਂ ਵੱਖਵਾਦੀ ਆਗੂਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ

ਨਵੀਂ ਦਿੱਲੀ, 7 ਸਤੰਬਰ (ਚ.ਨ.ਸ.) :  ਜੰਮੂ-ਕਸ਼ਮੀਰ ਦੇ ਵੱਖਵਾਦੀ ਲੀਡਰਾਂ ‘ਤੇ ਮੋਦੀ ਸਰਕਾਰ ਨੇ ਸਖਤੀ ਕਰਨ ਦਾ ਮਨ ਬਣਾ ਲਿਆ ਹੈ। ਸੂਤਰਾਂ ਮੁਤਾਬਕ, ਸ਼ਿਕੰਜਾ ਕੱਸਣ ਲਈ ਉਨ੍ਹਾਂ ਦੇ ਪਾਸਪੋਰਟ ਜ਼ਬਤ ਕੀਤ ਜਾ ਸਕਦੇ ਹਨ। ਜ਼ੈੱਡ ਪਲੱਸ ਸਿਕਿਉਰਟੀ ਵਾਪਸ ਲਈ ਜਾ ਸਕਦੀ ਹੈ। ਵੱਖਵਾਦੀ ਲੀਡਰਾਂ ਨੇ ਸ਼੍ਰੀਨਗਰ ਵਿੱਚ ਮਿਲਣ ਆਏ ਆਲ ਪਾਰਟੀ ਡੈਲੀਗੇਸ਼ਨ ਨੂੰ ਬੇਰੰਗ ਮੋੜ ਦਿੱਤਾ ਸੀ। ਗੱਲਬਾਤ ਵੀ ਨਹੀਂ ਹੋਈ ਸੀ। ਉਸ ਤੋਂ ਬਾਅਦ ਹੀ ਮੋਦੀ ਸਰਕਾਰ ਨੇ ਸਖਤੀ ਨਾਲ ਪੇਸ਼ ਆਉਣ ਦਾ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ, ਸੂਬਾ ਤੇ ਕੇਂਦਰ ਸਰਕਾਰ ਹੁਰੀਅਤ ਲੀਡਰਾਂ ਦੀ ਯਾਤਰਾ, ਹੋਟਲ ਤੇ ਸੁਰੱਖਿਆ ‘ਤੇ 100 ਕਰੋੜ ਰੁਪਏ ਸਾਲਾਨਾ ਖਰਚ ਕਰਦੀ ਹੈ। ਸਰਕਾਰੀ ਪੈਸੇ ‘ਤੇ ਵੱਖਵਾਦੀ ਪੰਜ ਤਾਰਾ ਹੋਟਲਾਂ ਵਿੱਚ ਰਹਿੰਦੇ ਹਨ ਤੇ ਸਰਕਾਰੀ ਗੱਡੀਆਂ ਵਿੱਚ ਘੁੰਮਦੇ ਹਨ। ਤਕਰੀਬਨ ਇੱਕ ਹਜ਼ਾਰ ਸਰਕਾਰੀ ਸੁਰੱਖਿਆ ਕਰਮੀ ਸਾਲ ਭਰ ਉਨ੍ਹਾਂ ਦੀ ਸੁਰੱਖਿਆਂ ਵਿੱਚ ਤਾਇਨਾਤ ਰਹਿੰਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸਰਕਾਰ ਸਾਲਾਨਾ ਉਨ੍ਹਾਂ ਦੇ ਖਾਣ-ਪੀਣ ਦਾ ਕਰੋੜਾਂ ਦਾ ਖਰਚ ਵੀ ਭਰਦੀ ਹੈ। ਜੇਕਰ ਕੋਈ ਵੱਖਵਾਦੀ ਲੀਡਰ ਬੀਮਾਰ ਹੋ ਜਾਵੇ ਤਾਂ ਸਰਕਾਰ ਉਨ੍ਹਾਂ ਦੇ ਦੇਸ਼-ਵਿਦੇਸ਼ ਵਿੱਚ ਇਲਾਜ ਦਾ ਖਰਚ ਵੀ ਚੁੱਕਦੀ ਹੈ ਪਰ ਫਿਰ ਵੀ ਇਹ ਵੱਖਵਾਦੀ ਪਾਕਿਸਤਾਨ ਦਾ ਰਾਗ ਅਲਾਪਦੇ ਹਨ। ਇਸ ਲਈ ਕੇਂਦਰ ਸਰਕਾਰ ਨੇ ਹੁਣ ਆਪਣੇ ਵੱਲੋਂ ਕੀਤੇ ਗਏ ਖਰਚ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤੇ ਸੂਬਾ ਸਰਕਾਰ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੱਤੀ ਹੈ। ਆਲ ਪਾਰਟੀ ਡੈਲੀਗੇਸ਼ਨ ਦੇ ਆਉਣ ਤੋਂ ਬਾਅਦ ਸੈਯਦ ਅਲੀ ਸ਼ਾਹ ਗਿਲਾਨੀ ਦੇ ਪੁੱਤਰ ਨਇਮ ਗਿਲਾਨੀ ‘ਤੇ ਸਰਕਾਰ ਨੇ ਸ਼ਿਕੰਜਾ ਕੱਸਿਆ ਹੋਈਆ ਹੈ। ਨਈਮ ‘ਤੇ ਅੱਤਵਾਦੀ ਸੰਗਠਨ ਹਿਜ਼ਬੁਲ ਦੇ ਸੈਯਦ ਸਲਾਉਦੀਨ ਦੇ ਪੈਸੇ ਲੈਣ ਦਾ ਇਲਜ਼ਾਮ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *