Home / India / ਕੇਂਦਰ ਵੱਲੋਂ ਐਫ.ਡੀ.ਆਈ. ‘ਚ ਵੱਡੇ ਬਦਲਾਅ ਰੱਖਿਆ ਅਤੇ ਹਵਾਬਾਜ਼ੀ ਖੇਤਰਾਂ ‘ਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ

ਕੇਂਦਰ ਵੱਲੋਂ ਐਫ.ਡੀ.ਆਈ. ‘ਚ ਵੱਡੇ ਬਦਲਾਅ ਰੱਖਿਆ ਅਤੇ ਹਵਾਬਾਜ਼ੀ ਖੇਤਰਾਂ ‘ਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ

ਨਵੀਂ ਦਿੱਲੀ, 20 ਜੂਨ (ਚ.ਨ.ਸ.) : ਕੇਂਦਰ ਸਰਕਾਰ ਨੇ ਸਿੱਧੇ ਵਿਦੇਸ਼ੀ ਨਿਵੇਸ਼ (ਐਫ.ਡੀ.ਆਈ.) ਸਬੰਧੀ ਅੱਜ ਵੱਡਾ ਫੈਸਲਾ ਲੈਂਦਿਆਂ ਦੇਸ਼ ਵਿਚ ਇਸ ਸਬੰਧੀ ਜਾਰੀ ਨੀਤੀ ‘ਚ ਵੱਡੇ ਬਦਲਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਆਪਣੇ ਨਵੇਂ ਫ਼ੈਸਲੇ ‘ਚ ਰੱਖਿਆ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਖੇਤਰ ਵਿਚ 100 ਫ਼ੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਹਰੀ ਝੰਡੀ ਦੇ ਦਿੱਤੀ। ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਵਿਚ ਬਦਲਾਅ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇਕ ਉੱਚ ਪੱਧਰੀ ਬੈਠਕ ਵਿਚ ਲਿਆ ਗਿਆ। ਅੱਜ ਵਿਦੇਸ਼ੀ ਨਿਵੇਸ਼ ਸਬੰਧੀ ਕੇਂਦਰ ਨੇ ਵੱਡੇ ਫ਼ੈਸਲੇ ਲੈਂਦਿਆਂ ਪ੍ਰਸਾਰਣ ਖੇਤਰ ਦੇ ਨਿਯਮਾਂ ਵਿਚ ਵੀ ਸੋਧ ਕਰਦਿਆਂ ਵਿਦੇਸ਼ੀ ਨਿਵੇਸ਼ ਦੀ ਹੱਦ ਨੂੰ 49 ਫ਼ੀਸਦੀ ਤੋਂ ਵਧਾ ਕੇ 100 ਫੀਸਦੀ ਕਰ ਦਿੱਤਾ। ਇਸ ਤਰ੍ਹਾਂ ਸਰਕਾਰ ਨੇ ਰੱਖਿਆ ਅਤੇ ਹਵਾਬਾਜ਼ੀ ਖੇਤਰ ਨੂੰ ਵਿਦੇਸ਼ੀ ਨਿਵੇਸ਼ਕਾਂ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ। ਸਰਕਾਰ ਦੇ ਇਸ ਕਦਮ ਨਾਲ ਵਿਦੇਸ਼ੀ ਨਿਵੇਸ਼ਕਾਂ ਦਾ ਵੱਖ-ਵੱਖ ਖੇਤਰਾਂ ਵਿਚ ਨਿਵੇਸ਼ ਦਾ ਭਰੋਸਾ ਵਧੇਗਾ। ਹਾਲਾਂਕਿ ਡਿਫ਼ੈਂਸ ਸੈਕਟਰ ਵਿਚ ਆਰਮਜ਼ ਐਕਟ 1959 ਅਨੁਸਾਰ ਛੋਟੇ ਹਥਿਆਰ ਅਤੇ ਉਨ੍ਹਾਂ ਦੇ ਕਿਲ ਪੁਰਜਿਆਂ ਵਿਚ ਹੀ ਐਫ.ਡੀ.ਆਈ. ਲਾਗੂ ਹੋਵੇਗੀ। ਉਥੇ ਹੀ ਸ਼ਹਿਰੀ ਹਵਾਬਾਜ਼ੀ ਖੇਤਰ ਵਿਚ ਬਰਾਊਨ ਫਿਲਿਡ ਏਅਰਪੋਰਟ ਪ੍ਰੋਜੈਕਟ (ਉਹ ਤਿਆਰ ਪ੍ਰੋਜੈਕਟ ਜਿਸ ਨੂੰ ਖਰੀਦ ਕੇ ਸਰਕਾਰ ਜਾਂ ਕੰਪਨੀਆਂ ਨਵੇਂ ਢੰਗ ਨਾਲ ਕੰਮ ਸ਼ੁਰੂ ਕਰਦੀਆਂ ਹਨ। ) ਦੇ ਲਈ 100 ਫ਼ੀਸਦੀ ਐਫ.ਡੀ.ਆਈ. ਨੂੰ ਮਨਜ਼ੂਰੀ ਮਿਲ ਗਈ ਹੈ। ਕੇਂਦਰ ਸਰਕਾਰ ਵੱਲੋਂ ਖਾਦ ਪਦਾਰਥ ਬਣਾਉਣ ਸਮੇਤ ਆਨ ਲਾਈਨ ਕਾਰੋਬਾਰ ਨੂੰ ਵੀ ਐਫ.ਡੀ.ਆਈ. ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਡੀ.ਟੀ.ਐਚ. , ਮੋਬਾਈਲ ਟੀ.ਵੀ., ਕੇਬਲ ਨੈਟਵਰਕ ਕਾਰੋਬਾਰ ਵਿਚ ਵੀ ਸਿੱਧਾ ਵਿਦੇਸ਼ੀ ਨਿਵੇਸ਼ ਦਾ ਰਸਤਾ ਖੁੱਲ੍ਹ ਗਿਆ ਹੈ। ਫਾਰਮਾਂ ਸੈਕਟਰ ਵਿਚ ਗਰੀਨ ਫੀਲਡ ਅਤੇ ਬਰਾਊਨ ਫੀਲਡ ਦੋਵਾਂ ਵਿਚ ਆਟੋਮੈਟਿਕ ਰੂਟ ਨਾਲ ਪੂਰੀ ਤਰ੍ਹਾਂ ਐਫ.ਡੀ.ਆਈ. ਨੂੰ ਮਨਜ਼ੂਰੀ ਮਿਲ ਗਈ ਹੈ। ਇਸ ਤੋਂ ਪਹਿਲਾਂ ਸਰਕਾਰ ਨੇ ਆਨ ਲਾਈਨ ਰਿਟੇਲ ਬਾਜ਼ਾਰ (ਈ ਕਮਰਸ) ਸੈਕਟਰ ਵਿਚ 100 ਫ਼ੀਸਦੀ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਮੋਦੀ ਸਰਕਾਰ ਦਾ ਮਕਸਦ ਦੇਸ਼ ਵਿਚ ਆਰਥਿਕ ਸੁਧਾਰਾਂ ਰਾਹੀਂ ਹੋਰ ਜ਼ਿਆਦਾ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *