Breaking News
Home / Delhi / ਕੇਂਦਰ ਨੇ ਵਿਦੇਸ਼ਾਂ ‘ਚ ਜਮ੍ਹਾ ਕਾਲੇ ਧਨ ਵਿਰੁੱਧ ਚੁੱਕਿਆ ਵੱਡਾ ਕਦਮ ਸੂਚਨਾਵਾਂ ਨਾਲ ਗੁਪਤਤਾ ਦੀ ਸ਼ਰਤ ਹਟਾਉਣ ਲਈ ਸੰਧੀਆਂ ‘ਚ ਬਦਲਾਅ

ਕੇਂਦਰ ਨੇ ਵਿਦੇਸ਼ਾਂ ‘ਚ ਜਮ੍ਹਾ ਕਾਲੇ ਧਨ ਵਿਰੁੱਧ ਚੁੱਕਿਆ ਵੱਡਾ ਕਦਮ ਸੂਚਨਾਵਾਂ ਨਾਲ ਗੁਪਤਤਾ ਦੀ ਸ਼ਰਤ ਹਟਾਉਣ ਲਈ ਸੰਧੀਆਂ ‘ਚ ਬਦਲਾਅ

ਨਵੀਂ ਦਿੱਲੀ, 7 ਜਨਵਰੀ (ਚ.ਨ.ਸ.): ਵਿਦੇਸ਼ੀ ਕਾਲਾ ਧਨ ਮਾਮਲਿਆਂ ਦੀ ਜਾਂਚ ਕਰ ਰਹੀਆਂ ਏਜੰਸੀਆਂ ਦੀ ਸਮਰੱਥਾ ਵਧਾਉਣ ਲਈ ਭਾਰਤ ਨੇ ਕੌਮਾਂਤਰੀ ਟੈਕਸ ਸੰਧੀਆਂ ‘ਚ ਨਵੀਂ ਵਿਵਸਥਾ ਜੋੜਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਇਸ ਨਾਲ ਕਾਨੂੰਨ ਲਾਗੂ ਕਰਨ ਵਾਲੇ ਕਈ ਵਿਭਾਗਾਂ ਦਰਮਿਆਨ ਅੰਕੜਿਆਂ ਦੇ ਲੈਣ-ਦੇਣ ਦੀ ਮਨਜ਼ੂਰੀ ਮਿਲ ਜਾਵੇਗੀ ਅਤੇ ਜਾਂਚ ਨੂੰ ਪ੍ਰਭਾਵਿਤ ਕਰਨ ਵਾਲੀ ਗੁਪਤਤਾ ਦੀ ਸ਼ਰਤ ਹੱਟ ਜਾਵੇਗੀ। ਇਸ ਨਵੀਂ ਵਿਵਸਥਾ ਨੂੰ ਦੋਹਰਾ ਆਬਕਾਰੀ ਬਚਾਅ ਸੰਧੀ (ਡੀ.ਟੀ.ਏ.ਏ.) ‘ਚ ਜੋੜਿਆ ਜਾ ਰਿਹਾ ਹੈ, ਜਿਸ ਨਾਲ ਕੇਂਦਰੀ ਸਿੱਧਾ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੂੰ ਪ੍ਰਾਪਤ ਅੰਕੜਿਆਂ ਨੂੰ ਹੋਰ ਏਜੰਸੀਆਂ, ਮਸਲਨ ਸੀ.ਬੀ.ਆਈ., ਪਰਿਵਰਤਨ ਡਾਇਰੈਕਟੋਰੇਟ (ਈ.ਡੀ.), ਮਾਲੀਆ ਖੁਫੀਆ ਡਾਇਰੈਕਟੋਰੇਟ ਅਤੇ ਹੋਰ ਨਾਲ ਸਾਂਝਾ ਕੀਤਾ ਜਾ ਸਕੇਗਾ। ਇਸ ਨਾਲ ਇਹ ਏਜੰਸੀਆਂ ਵੀ ਇਨ੍ਹਾਂ ਅੰਕੜਿਆਂ ਦੇ ਆਧਾਰ ‘ਤੇ ਕਾਲੇ ਧਨ ਨੂੰ ਸਫੇਦ ਕਰਨ, ਭ੍ਰਿਸ਼ਟਾਚਾਰ, ਕਸਟਮ ਫੀਸ ਅਤੇ ਉਤਪਾਦ ਫੀਸ ਚੋਰੀ ਆਦਿ ਦੀ ਜਾਂਚ ਕਰ ਸਕਣਗੀਆਂ। ਇਸ ਨਵੀਂ ਵਿਵਸਥਾ ਦੇ ਨਾਲ ਭਾਰਤ ਅਤੇ ਕਜਾਕਿਸਤਾਨ ਦਰਮਿਆਨ ਸੋਧ ਡੀ.ਟੀ.ਏ.ਏ. ‘ਤੇ ਸੀ.ਬੀ.ਡੀ.ਟੀ. ਦੇ ਚੇਅਰਮੈਨ ਸੁਸ਼ੀਲ ਚੰਦਰਾ ਅਤੇ ਕਜਾਕਿਸਤਾਨ ਦੇ ਭਾਰਤ ‘ਚ ਰਾਜਦੂਤ ਬੁਲਾਤ ਸਰਸੇਨਬਾਯੇਵ ਨੇ ਦਸਤਖ਼ਤ ਕੀਤੇ। ਡੀ.ਟੀ.ਏ.ਏ. ਦੇ ਪ੍ਰੋਟੋਕਾਲ ‘ਚ ਸਪੱਸ਼ਟ ਰੂਪ ਨਾਲ ਇਸ ਗੱਲ ਦਾ ਜ਼ਿਕਰ ਹੈ ਕਿ ਕਜਾਕਿਸਤਾਨ ਤੋਂ ਟੈਕਸ ਉਦੇਸ਼ ਤੋਂ ਮਿਲੀ ਸੂਚਨਾਵਾਂ ਨੂੰ ਹੋਰ ਵਿਧੀ ਈ.ਡੀ. ਨਾਲ ਸਾਂਝਾ ਕੀਤਾ ਜਾ ਸਕੇਗਾ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *