Home / Punjab / ਕੇਂਦਰੀ ਗ੍ਰਹਿ ਮੰਤਰੀ ਵੱਲੋਂ ਤਿਰੰਗਾ ਰੈਲੀ ਨੂੰ ਸੰਬੋਧਨ

ਕੇਂਦਰੀ ਗ੍ਰਹਿ ਮੰਤਰੀ ਵੱਲੋਂ ਤਿਰੰਗਾ ਰੈਲੀ ਨੂੰ ਸੰਬੋਧਨ

.
ਪਾਕਿ ਸਾਡੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ : ਰਾਜਨਾਥ ਸਿੰਘ

ਸ਼ਾਹਜਹਾਂਪੁਰ, 20 ਅਗਸਤ, (ਚ.ਨ.ਸ.) :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਕਸ਼ਮੀਰ ‘ਚ ਅਸਥਿਰਤਾ ਫੈਲਾਉਣ ਦੇ ਨਾਪਾਕ ਇਰਾਦਿਆਂ ਤੋਂ ਬਾਜ਼ ਆਉਣ ਦੀ ਹਿਦਾਇਤ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਗੁਆਂਢੀ ਮੁਲਕ ਭਾਰਤੀਆਂ ਦੇ ਸਬਰ ਦਾ ਇਮਤਿਹਾਨ ਲੈਣਾ ਬੰਦ ਕਰੇ ਨਹੀਂ ਤਾਂ ਉਸ ਨੂੰ ਇਸ ਦੀ ਵੱਡੀ ਕੀਮਤ ਚੁਕਾਉਣੀ ਪਵੇਗੀ। ਰਾਜਨਾਥ ਸਿੰਘ ਸ਼ਾਹਜਹਾਂਪੁਰ ‘ਚ ਤਿਰੰਗਾ ਯਾਤਰਾ ਨੂੰ ਹਰੀ ਝੰਡੀ ਦਿਖਾਉਣ ਆਏ ਸਨ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਭਾਰਤੀ-ਮੁਸਲਮਾਨ ਆਪਣੇ ਵਤਨ ਦੀ ਸੁਰੱਖਿਆ ਲਈ ਆਪਣੇ ਲਹੂ ਦੀ ਆਖਰੀ ਬੂੰਦ ਤੱਕ ਡਿਗਾ ਦੇਵੇਗਾ ਪਰ ਕਿਸੇ ਤਰ੍ਹਾਂ ਦੀ ਮੁਸੀਬਤ ਨਹੀਂ ਆਉਣ ਦੇਵੇਗਾ। ਇਹ ਗੱਲ ਪਾਕਿਸਤਾਨ ਨੂੰ ਸਮੇਂ ਰਹਿੰਦੇ ਸਮਝ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਨੂੰ ਵੰਡਣਾ ਚਾਹੁੰਦਾ ਹੈ ਅਤੇ ਅਸਥਿਰਤਾ ਫੈਲਾਉਣਾ ਚਾਹੁੰਦਾ ਹੈ ਪਰ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ। ਰਾਜਨਾਥ ਨੇ ਕਿਹਾ ਕਿ ਚੀਨ ਹੋਵੇ ਜਾਂ ਪਾਕਿਸਤਾਨ ਸਾਡੇ ਦੇਸ਼ ਦਾ ਨੌਜਵਾਨ ਹਿੰਦੁਸਤਾਨ ਨਾਲ ਇਕਜੁਟ ਹੋ ਕੇ ਖੜ੍ਹਾ ਦਿਖਾਈ ਦੇਵੇਗਾ ਜਿਵੇਂ ਸ਼ਾਹਜਹਾਂਪੁਰ ਦੇ ਅਮਰ ਸ਼ਹੀਦ ਰਾਮਪ੍ਰਸਾਦ ਬਿਸੀਮਲ ਅਤੇ ਅਸ਼ਫਾਕ ਉੱਲਾ ਖਾਨ ਦੀ ਦੋਸਤੀ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਨਾਪਾਕ ਹਰਕਤਾਂ ਕਰ ਰਿਹਾ ਹੈ ਅਤੇ ਹਿੰਦੁਸਤਾਨ ‘ਚ ਰਹਿਣ ਵਾਲਾ ਮੁਸਲਮਾਨ ਬਰਾਬਰ ਇਸ ਦਾ ਵਿਰੋਧ ਕਰਦਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *