Home / India / ਕੇਂਦਰੀ ਕੈਬਨਿਟ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਹੁਣ ਪੁਰਾਣੇ ਨੋਟ ਰੱਖਣ ‘ਤੇ ਹੋਵੇਗੀ 4 ਸਾਲ ਦੀ ਜੇਲ੍ਹ ਤੇ ਜੁਰਮਾਨਾ

ਕੇਂਦਰੀ ਕੈਬਨਿਟ ਵੱਲੋਂ ਪ੍ਰਸਤਾਵ ਨੂੰ ਮਨਜ਼ੂਰੀ ਹੁਣ ਪੁਰਾਣੇ ਨੋਟ ਰੱਖਣ ‘ਤੇ ਹੋਵੇਗੀ 4 ਸਾਲ ਦੀ ਜੇਲ੍ਹ ਤੇ ਜੁਰਮਾਨਾ

ਨਵੀਂ ਦਿੱਲੀ, 28 ਦਸੰਬਰ (ਚ.ਨ.ਸ.): ਕੇਂਦਰੀ ਕੈਬਨਿਟ ਨੇ ਬੰਦ ਹੋ ਚੁੱਕੇ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ ਰੱਖਣ ਦੀ ਹੱਦ ਨੂੰ ਲੈ ਕੇ ਅੱਜ ਇਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਸੂਤਰਾਂ ਮੁਤਾਬਕ ਪ੍ਰਸਤਾਵ ਰਾਹੀਂ ਕੁਝ ਵਿਸ਼ੇਸ਼ ਮਾਮਲਿਆਂ ‘ਚ ਹੀ ਪੁਰਾਣੇ ਨੋਟ ਜਮ੍ਹਾ ਕਰਵਾਉਣ ਦੀ ਛੋਟ ਦਿੱਤੀ ਗਈ ਹੈ। ਪੁਰਾਣੇ ਨੋਟ 31 ਮਾਰਚ 2017 ਤਕ ਆਰ. ਬੀ. ਆਈ. ‘ਚ ਜਮ੍ਹਾ ਕੀਤੇ ਜਾ ਸਕਦੇ ਹਨ। ਉਦੋਂ ਤਕ ਪੁਰਾਣੇ ਨੋਟ ਜਮ੍ਹਾ ਨਹੀਂ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਹੋਵੇਗੀ। ਪ੍ਰਸਤਾਵ ਮੁਤਾਬਕ 31 ਮਾਰਚ 2017 ਦੇ ਬਾਅਦ ਪੁਰਾਣੇ ਨੋਟ ਰੱਖਣ ਵਾਲਿਆਂ ਨੂੰ 4 ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਇਲਾਵਾ ਲੈਣ-ਦੇਣ ‘ਚ ਸ਼ਾਮਲ ਪਾਏ ਜਾਣ ਵਾਲਿਆਂ ‘ਤੇ ਵੀ ਭਾਰੀ-ਭਰਕਮ ਜੁਰਮਾਨਾ ਲੱਗੇਗਾ। ਇਸ ਦੇ ਇਲਾਵਾ ਬੈਂਕਾਂ ‘ਚ ਪੁਰਾਣੇ ਨੋਟ ਜਮ੍ਹਾ ਕਰਵਾਉਣ ਦਾ ਸਮਾਂ ਖਤਮ ਹੋ ਜਾਣ ਦੇ ਬਾਅਦ ਕਿਸੇ ਕੋਲ ਇਹ ਨੋਟ ਮਿਲੇ ਤਾਂ ਉਨ੍ਹਾਂ ‘ਤੇ ਜੁਰਮਾਨਾ ਲਾਇਆ ਜਾਵੇਗਾ। ਇਸ ਤਹਿਤ 10 ਹਜ਼ਾਰ ਤੋਂ ਵਧ ਦੇ ਪੁਰਾਣੇ ਨੋਟ ਰੱਖਣ ‘ਤੇ ਜੁਰਾਮਾਨਾ ਲਾਇਆ ਜਾਵੇਗਾ। ਰੱਦ ਨੋਟਾਂ ‘ਤੇ ਸਰਕਾਰ ਅਤੇ ਆਰ. ਬੀ. ਆਈ. ਦੀ ਕੋਈ ਦੇਣਦਾਰੀ ਨਹੀਂ ਹੋਵੇਗੀ। ਤੈਅ ਹੱਦ ਤੋਂ ਵਧ ਪੁਰਾਣੇ ਨੋਟ ਰੱਖਣ ‘ਤੇ 4 ਸਾਲ ਦੀ ਜੇਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਨਵੇਂ ਨਿਯਮ ਮੁਤਾਬਕ 30 ਦਸੰਬਰ ਦੇ ਬਾਅਦ ਕੋਈ ਵਿਅਕਤੀ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੇ 10 ਹਜ਼ਾਰ ਮੁੱਲ ਤੋਂ ਜ਼ਿਆਦਾ ਦੇ ਨੋਟ ਨਹੀਂ ਰੱਖ ਸਕੇਗਾ। 1978 ‘ਚ ਮੋਰਾਰਜੀ ਦੇਸਾਈ ਦੀ ਜਨਤਾ ਪਾਰਟੀ ਸਰਕਾਰ ਨੇ 1,000, 5000 ਅਤੇ 10,000 ਦੇ ਨੋਟ ਬੰਦ ਕਰਨ ਦੇ ਬਾਅਦ ਸਰਕਾਰ ਦੀ ਦੇਣਦਾਰੀ ਨੂੰ ਖਤਮ ਕਰਨ ਲਈ ਇਸੇ ਤਰ੍ਹਾਂ ਦਾ ਪ੍ਰਸਤਾਵ ਲਿਆਂਦਾ ਸੀ। ਖਬਰਾਂ ਮੁਤਾਬਕ 500 ਅਤੇ 1000 ਰੁਪਏ ਦੇ 10 ਜਾਂ ਉਸ ਤੋਂ ਘੱਟ ਨੋਟ ਰੱਖਣ ਵਾਲਿਆਂ ‘ਤੇ ਕੋਈ ਕਾਰਵਾਈ ਨਹੀਂ ਹੋਵੇਗੀ। ਇਸ ਤੋਂ ਵਧ ਪੁਰਾਣੇ ਨੋਟ ਰੱਖਣ ਵਾਲੇ ਲੋਕਾਂ ‘ਤੇ 50,000 ਜਾਂ ਜ਼ਬਤ ਕੀਤੀ ਗਈ ਰਕਮ ਦਾ 5 ਗੁਣਾ ਜੁਰਮਾਨਾ ਲਾਇਆ ਜਾ ਸਕਦਾ ਹੈ।ਖਬਰਾਂ ਮੁਤਾਬਕ 10,000 ਰੁਪਏ ਤੋਂ ਵਧ ਦੇ ਪੁਰਾਣੇ ਨੋਟ ਰੱਖਣ ਵਾਲੇ ਲੋਕਾਂ ‘ਤੇ ਕਾਰਵਾਈ ਹੋ ਸਕਦੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *