Home / India / ਕੇਂਦਰੀ ਕੈਬਨਿਟ ‘ਚ ਫ਼ੇਰਬਦਲ ਦਾ ਮਾਮਲਾ ਮੋਦੀ ਨਾਲ ਰੁੱਸੀ ਸਮ੍ਰਿਤੀ ਨੂੰ ਜਾਵੜੇਕਰ ਨੇ ਮਨਾਇਆ

ਕੇਂਦਰੀ ਕੈਬਨਿਟ ‘ਚ ਫ਼ੇਰਬਦਲ ਦਾ ਮਾਮਲਾ ਮੋਦੀ ਨਾਲ ਰੁੱਸੀ ਸਮ੍ਰਿਤੀ ਨੂੰ ਜਾਵੜੇਕਰ ਨੇ ਮਨਾਇਆ

ਨਵੀਂ ਦਿੱਲੀ, 6 ਜੁਲਾਈ (ਚ.ਨ.ਸ.) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤੇ ਮੰਤਰੀਆਂ ਵਿੱਚੋਂ ਇੱਕ ਸਮ੍ਰਿਤੀ ਇਰਾਨੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਨਾਰਾਜ਼ ਹੈ। ਮੋਦੀ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਸਮ੍ਰਿਤੀ ਨੂੰ ਕੱਪੜਾ ਮੰਤਰਾਲੇ ਦਾ ਜਿੰਮਾ ਦਿੱਤਾ ਗਿਆ ਸੀ। ਇਸ ਦੌਰਾਨ ਹੀ ਨਵੇਂ ਬਣੇ ਮਨੁੱਖੀ ਸ੍ਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨਾਰਾਜ਼ ਸਮ੍ਰਿਤੀ ਇਰਾਨੀ ਨੂੰ ਮਿਲਣ ਲਈ ਪਹੁੰਚੇ। ਇਸ ਤੋਂ ਬਾਅਦ ਹੀ ਇਰਾਨੀ ਦੀ ਪੂਰੇ ਫੇਰਬਦਲ ‘ਤੇ ਪ੍ਰਤੀਕ੍ਰਿਆ ਆਈ ਤੇ ਉਸ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੇ ਪਹਿਲਾਂ ਮੈਨੂੰ ਐੱਚ. ਆਰ. ਡੀ. ਮੰਤਰਾਲਾ ਸੰਭਾਲਣ ਦਾ ਮੌਕਾ ਦਿੱਤਾ ਅਤੇ ਹੁਣ ਕੱਪੜਾ ਮੰਤਰਾਲਾ। ਇਸ ਦੇ ਨਾਲ ਹੀ ਉਨ੍ਹਾਂ ਨੇ ਐੱਚ. ਆਰ. ਡੀ. ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ‘ਚ ਸਹਿਯੋਗ ਦਿੱਤਾ।
ਕਾਬਲੇਗੌਰ ਹੈ ਕਿ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਬਾਅਦ ਸਮ੍ਰਿਤੀ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਐਚ.ਆਰ.ਡੀ ਮੰਤਰੀ ਦਾ ਸ਼ਬਦ ਹਟਾ ਦਿੱਤਾ ਸੀ। ਸਿਰਫ ਕੇਂਦਰੀ ਮੰਤਰੀ ਲਿਖਿਆ ਸੀ। ਫੇਰਬਦਲ ਤੋਂ ਬਾਅਦ ਸਮ੍ਰਿਤੀ ਦੀ ਇਹ ਹੀ ਪਹਿਲੀ ਪ੍ਰਤੀਕ੍ਰਿਆ ਸੀ। ਕਿਹਾ ਜਾ ਰਿਹਾ ਸੀ ਕਿ ਸਮ੍ਰਿਤੀ ਇਸ ਫੇਰਬਦਲ ਤੋਂ ਨਾਰਾਜ਼ ਹੈ ਪਰ ਜਾਵੜੇਕਰ ਨਾਲ ਮੁਲਾਕਾਤ ਤੋਂ ਬਾਅਦ ਸਮ੍ਰਿਤੀ ਨੇ ਟਵੀਟ ਕੀਤਾ ਤੇ ਮੰਨਿਆ ਜਾ ਰਿਹਾ ਹੈ ਕਿ ਸਮ੍ਰਿਤੀ ਦੀ ਨਾਰਾਜ਼ਗੀ ਦੂਰ ਹੋ ਗਈ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *