Home / Breaking News / ਕੁਲਭੂਸ਼ਣ ਜਾਧਵ ਦੀ ਆਪਣੀ ਮਾਂ ਤੇ ਪਤਨੀ ਨਾਲ ਮੁਲਾਕਾਤ ਦਾ ਮਾਮਲਾ

ਕੁਲਭੂਸ਼ਣ ਜਾਧਵ ਦੀ ਆਪਣੀ ਮਾਂ ਤੇ ਪਤਨੀ ਨਾਲ ਮੁਲਾਕਾਤ ਦਾ ਮਾਮਲਾ

ਪਾਕਿ ਨੇ ਫੋਰੈਂਸਿਕ ਜਾਂਚ ਲਈ ਭੇਜੀਆਂ ਜਾਧਵ ਦੀ ਪਤਨੀ ਦੀਆਂ ਜੁੱਤੀਆਂ

ਇਸਲਾਮਾਬਾਦ, 27 ਦਸੰਬਰ (ਪੱਤਰ ਪ੍ਰੇਰਕ) : ਪਾਕਿਸਤਾਨ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਸਾਬਕਾ ਭਾਰਤੀ ਨੇਵੀ ਅਫਸਰ ਕੁਲਭੂਸ਼ਣ ਜਾਧਵ ਦੀ ਪਤਨੀ ਇਸਲਾਮਾਬਾਦ ਆਪਣੇ ਪਤੀ ਨੂੰ ਮਿਲਣ ਪਹੁੰਚੀ ਸੀ ਤਾਂ ਉਸ ਦੇ ਬੂਟਾਂ ‘ਚ ‘ਧਾਤੂ ਦੀ ਵਸਤੂ’ ਮਿਲੀ ਸੀ, ਜਿਸ ਤੋਂ ਬਾਅਦ ਉਸ ਦੇ ਬੂਟਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਵਿਦੇਸ਼ ਮੰਤਾਰਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਕਿਹਾ ਕਿ ਜਾਧਵ ਦੀ ਪਤਨੀ ਦੇ ਬੂਟਾਂ ਨੂੰ ਸੁਰੱਖਿਆ ਦੇ ਲਿਹਾਜ਼ ਨਾਲ ਜ਼ਬਤ ਕੀਤਾ ਗਿਆ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਤੇ ਉਸ ‘ਚ ਕੋਈ ਕੈਮਰਾ ਜਾਂ ਰਿਕਾਰਡਿੰਗ ਚਿੱਪ ਤਾਂ ਨਹੀਂ ਸੀ। ਇਸ ਤੋ ਪਹਿਲਾਂ ਇਕ ਪਾਕਿਸਤਾਨੀ ਅਖਬਾਰ ਨੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਵਿਦੇਸ਼ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਬੂਟਾਂ ਵਿਚ ਧਾਤੂ ਦੀ ਵਸਤੂ ਮਿਲੀ। ਇਸ ਨੂੰ ਜਾਧਵ ਨਾਲ ਮੁਲਾਕਾਤ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ ਰੱਖ ਲਿਆ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਵਲੋਂ ਜਾਧਵ ਦੀ ਮਾਂ ਤੇ ਪਤਨੀ ਨਾਲ ਬਦਸਲੂਕੀ ਨਹੀਂ ਕੀਤੀ ਗਈ ਸਗੋਂ ਅਗਿਓਂ ਇਹ ਦਾਅਵਾ ਕੀਤਾ ਗਿਆ ਕਿ ਜਾਧਵ ਦੀ ਪਤਨੀ ਦੇ ਬੂਟਾਂ ਨੂੰ ਇਸ ਲਈ ਜ਼ਬਤ ਕਰ ਲਿਆ ਗਿਆ, ਕਿਉਂਕਿ ਉਨ੍ਹਾਂ ‘ਚ ਕੁਝ ਸੀ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *