Breaking News
Home / India / ਕੁਪਵਾੜਾ ‘ਚ ਫ਼ੌਜੀ ਕੈਂਪ ‘ਤੇ ਅਤਿਵਾਦੀ ਹਮਲਾ ਕੈਪਟਨ ਸਮੇਤ 3 ਜਵਾਨ ਸ਼ਹੀਦ, 2 ਅਤਿਵਾਦੀ ਢੇਰ

ਕੁਪਵਾੜਾ ‘ਚ ਫ਼ੌਜੀ ਕੈਂਪ ‘ਤੇ ਅਤਿਵਾਦੀ ਹਮਲਾ ਕੈਪਟਨ ਸਮੇਤ 3 ਜਵਾਨ ਸ਼ਹੀਦ, 2 ਅਤਿਵਾਦੀ ਢੇਰ

ਸ਼੍ਰੀਨਗਰ, 27 ਅਪ੍ਰੈਲ (ਚੜ੍ਹਦੀਕਲਾ ਬਿਊਰੋ) :  ਉਤਰ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ‘ਚ ਅੱਤਵਾਦੀਆਂ ਨੇ ਇਕ ਸੈਨਾ ਕੈਂਪ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਕੈਪਟਨ ਸਮੇਤ ਤਿੰਨ ਸੈਨਾ ਕਰਮਚਾਰੀ ਸ਼ਹੀਦ ਹੋ ਗਏ ਅਤੇ ਪੰਜ ਸੈਨਿਕ ਜ਼ਖਮੀ ਹੋ ਗਏ। ਜੈਸ਼-ਏ-ਮੋਹਮਦ ਦੇ ਦੋ ਸ਼ੱਕੀ ਆਤੰਕੀ ਜਵਾਬੀ ਕਾਰਵਾਈ ‘ਚ ਮਾਰੇ ਗਏ। ਇਕ ਰੱਖਿਆ ਬੁਲਾਰੇ ਨੇ ਕਿਹਾ ਕਿ ਅੱਤਵਾਦੀਆਂ ਨੇ ਅੱਜ ਸਵੇਰੇ ਚਾਰ ਵਜੇ ਕੁਪਵਾੜਾ ਦੇ ਚੌਕੀਬਲ ਸਥਿਤ ਪੰਜਗਾਂਵ ‘ਚ ਸੈਨਾ ਕੈਂਪ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇਕ ਅਧਿਕਾਰੀ ਸਮੇਤ ਤਿੰਨ ਸੈਨਾ ਕਰਮਚਾਰੀ ਸ਼ਹੀਦ ਹੋ ਗਏ। ਸੈਨਾ ਨੇ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਹਮਲੇ ‘ਚ ਕੈਪਟਨ ਆਯੂਸ਼ ਯਾਦਵ ਵੀ ਸ਼ਹੀਦ ਹੋ ਗਏ। ਕੈਪਟਨ 26 ਸਾਲਾਂ ਆਯੂਸ਼ ਕੁਝ ਸਮਾਂ ਪਹਿਲੇ ਹੀ ਸੈਨਾ ‘ਚ ਕਮਿਸ਼ਨਡ ਹੋਏ ਸਨ।
ਇਸ ਹਮਲੇ ‘ਚ ਪੰਜ ਹੋਰ ਸੈਨਿਕ ਵੀ ਜ਼ਖਮੀ ਹੋਏ ਹਨ। ਜ਼ਖਮੀ ਸੈਨਿਕਾਂ ਨੂੰ ਇਲਾਜ ਲਈ ਵਾਯੂ ਮਾਰਗ ਤੋਂ ਸੈਨਾ ਦੇ 92 ਬੇਸ ਹਸਪਤਾਲ ਲੈ ਜਾਇਆ ਗਿਆ। ਅਧਿਕਾਰਕ ਸੂਤਰਾਂ ਮੁਤਾਬਕ ਇਹ ਪਤਾ ਲਗਾਉਣ ਲਈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕਿ ਹਨ੍ਹੇਰੇ ਦਾ ਫਾਇਦਾ ਚੁੱਕ ਕੇ ਕੋਈ ਹੋਰ ਅੱਤਵਾਦੀ ਕੈਂਪ ‘ਚ ਤਾਂ ਨਹੀਂ ਦਾਖ਼ਲ ਹੋ ਗਿਆ। ਕੈਪਟਨ ਆਯੂਸ਼ ਇਸ ਸਾਲ ਕਿਸੇ ਅੱਤਵਾਦੀ ਹਮਲੇ ‘ਚ ਸ਼ਹੀਦ ਹੋਣ ਵਾਲੇ ਇੰਡੀਅਨ ਆਰਮੀ ਦੇ ਦੂਜੇ ਆਫਿਸਰ ਹਨ। ਉਨ੍ਹਾਂ ਤੋਂ ਪਹਿਲੇ ਫਰਵਰੀ ‘ਚ ਮੇਜਰ ਸਤੀਸ਼ ਦਾਹੀਆ ਹੰਦਵਾੜਾ ‘ਚ ਹੋਏ ਇਕ ਐਂਨਕਾਊਂਟਰ ‘ਚ ਸ਼ਹੀਦ ਹੋ ਗਏ ਸਨ। ਇਸ ਦੇ ਇਲਾਵਾ ਇਕ ਹੋਰ ਆਫਿਸਰ ਮੇਜਰ ਅਮਰਦੀਪ ਸਿੰਘ ਚਹਿਲ 23 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਸ਼ੌਪੀਆਂ ‘ਚ ਇੰਡੀਅਨ ਆਰਮੀ ਦੀ ਪੈਟਰੋਲਿੰਗ ਪਾਰਟੀ ‘ਤੇ ਇਕ ਅੱਤਵਾਦੀ ਹਮਲੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮੇਜ਼ਰ ਚਹਿਲ ਖਤਰੇ ਤੋਂ ਬਾਹਰ ਹਨ ਅਤੇ ਹੁਣ ਰਿਸਰਚ ਐਂਡ ਰੈਫਰਲ ਹਸਪਤਾਲ ‘ਚ ਭਰਤੀ ਹਨ। ਉਨ੍ਹਾਂ ਦੇ ਸਿਰ ‘ਚ ਗੋਲੀ ਲੱਗਣ ਨਾਲ ਉਨ੍ਹਾਂ ਨੂੰ ਏਅਰਲਿਫਟ ਕਰਕੇ ਹਸਪਤਾਲ ਲਿਜਾਇਆ ਗਿਆ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *