Breaking News
Home / Breaking News / ਕਿਸਾਨ ਅੰਦੋਲਨ ਦਾ ਮਾਮਲਾ ਚੌਹਾਨ ਵੱਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

ਕਿਸਾਨ ਅੰਦੋਲਨ ਦਾ ਮਾਮਲਾ ਚੌਹਾਨ ਵੱਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ

‘ਕਿਸਾਨਾਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਵਿਚਾਰਨ ਲਈ ਤਿਆਰ ਹਾਂ’

ਭੋਪਾਲ, 10 ਜੂਨ (ਪੱਤਰ ਪ੍ਰੇਰਕ) : ਸੂਬੇ ਵਿੱਚ ਕਿਸਾਨ ਅੰਦੋਲਨ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸ਼ਨੀਵਾਰ ਨੂੰ ਭੇਲ ਦੇ ਦੁਸਹਿਰਾ ਮੈਦਾਨ ਵਿੱਚ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਉੱਤੇ ਬੈਠ ਗਏ। ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਉੱਤੇ ਚਰਚਾ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ। ਸ਼ਿਵਰਾਜ ਨੇ ਆਖਿਆ,”ਜਦੋਂ-ਜਦੋਂ ਸੂਬੇ ਵਿੱਚ ਕਿਸਾਨਾਂ ਉੱਤੇ ਸੰਕਟ ਆਇਆ ਮੈਂ ਮੁੱਖ ਮੰਤਰੀ ਆਵਾਸ ਛੱਡ ਕੇ ਉਨ੍ਹਾਂ ਵਿਚਕਾਰ ਪਹੁੰਚਿਆ ਹਾਂ। ਉਨ੍ਹਾਂ ਆਖਿਆ ਕਿ ਸੂਬੇ ਵਿੱਚ ਨਵਾਂ ਕਮਿਸ਼ਨ ਫ਼ਸਲਾਂ ਦੀ ਸਹੀ ਕੀਮਤ ਤੈਅ ਕਰੇਗਾ। ਅਸੀਂ ਕਿਸਾਨਾਂ ਨੂੰ ਫ਼ਸਲਾਂ ਦੀ ਸਹੀ ਕੀਮਤ ਦੇਵਾਂਗੇ।” ਸ਼ਿਵਰਾਜ ਨੇ ਆਖਿਆ ਕਿਸਾਨ ਅੱਗਜ਼ਨੀ ਨਾ ਕਰਨ, ਸਗੋਂ ਚਰਚਾ ਲਈ ਆਉਣ। ਭੁੱਖ ਹੜਤਾਲ ਤੋਂ ਪਹਿਲਾਂ ਸ਼ਿਵਰਾਜ ਤੇ ਉਨ੍ਹਾਂ ਦੀ ਪਤਨੀ ਸਾਧਨਾ ਨੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਦੇ ਪੈਰਾਂ ਨੂੰ ਹੱਥ ਲਾ ਕੇ ਅਸ਼ੀਰਵਾਦ ਲਿਆ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *