Home / Punjab / ਕਾਰ ਅਤੇ ਬੱਸ ਦੀ ਟੱਕਰ ‘ਚ 4 ਦੀ ਮੌਤ

ਕਾਰ ਅਤੇ ਬੱਸ ਦੀ ਟੱਕਰ ‘ਚ 4 ਦੀ ਮੌਤ

ਖਰੜ, 17 ਫਰਵਰੀ (ਚ.ਨ.ਸ.) :  ਚੰਡੀਗੜ੍ਹ -ਲੁਧਿਆਣਾ ਹਾਈਵੇ ਉੱਤੇ ਘੰੜੂਆ ਪਿੰਡ ਵਿਖੇ ਅੱਜ ਸਵਿੱਫਟ ਕਾਰ ਅਤੇ ਬੱਸ ਦੀ ਹੋਈ ਟੱਕਰ ਵਿੱਚ ਚਾਰ ਲੋਕਾਂ ਦੀ ਜਾਨ ਚਲੇ ਗਈ। ਮ੍ਰਿਤਕਾਂ ਵਿੱਚ ਤਿੰਨ ਇੱਕੋ ਪਰਿਵਾਰ ਦੇ ਸਨ। ਮਿਲੀ ਜਾਣਕਾਰੀ ਸਵਿੱਫਟ ਵਿੱਚ ਸਵਾਰ ਵਿਅਕਤੀ ਲੁਧਿਆਣਾ ਦੇ ਰਹਿਣ ਵਾਲੇ ਸਨ ਅਤੇ ਉਹ ਚੰਡੀਗੜ੍ਹ ਆ ਰਹੇ ਸਨ।
ਹਾਦਸਾ ਸਵੇਰੇ ਅੱਠ ਵਜੇ ਦੇ ਕਰੀਬ ਘੰੜੂਆ ਯੂਨੀਵਰਸਿਟੀ ਨੇੜੇ ਉਸ ਸਮੇਂ ਹੋਇਆ ਜਦੋਂ ਕਾਰ ਦੀ ਚੰਡੀਗੜ੍ਹ ਵਾਲੇ ਪਾਸੇ ਤੋਂ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਕਾਰ ਸਵਾਰ ਚਾਰੇ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਹਾਦਸੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੱਕਰ ਕਾਰਨ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਮ੍ਰਿਤਕਾਂ ਦੀ ਪਛਾਣ ਦਲੀਪ ਕੁਮਾਰ ਉਸ ਦੀ ਪਤਨੀ ਰੰਜਨਾ, ਬੇਟੀ ਪੂਜਾ ਅਤੇ ਡਰਾਈਵਰ ਹਰਜੀਤ ਸਿੰਘ ਵਜੋਂ ਹੋਈ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *