Home / Breaking News / ਕਾਰੋਬਾਰੀ ਹੁਣ 31 ਦਸੰਬਰ ਤੱਕ ਵੇਚ ਸਕਣਗੇ ਪੁਰਾਣਾ ਮਾਲ

ਕਾਰੋਬਾਰੀ ਹੁਣ 31 ਦਸੰਬਰ ਤੱਕ ਵੇਚ ਸਕਣਗੇ ਪੁਰਾਣਾ ਮਾਲ

ਨਵੀਂ ਦਿੱਲੀ, 30 ਸਤੰਬਰ (ਪੱਤਰ ਪ੍ਰੇਰਕ) : ਇਸ ਸਾਲ ਇਕ ਜੁਲਾਈ ਤੋਂ ਵਸਤੂ ਅਤੇ ਸੇਵਾ ਟੈਕਸ ਲਾਗੂ ਹੋਣ ਤੋਂ ਪਹਿਲਾਂ ਦੇ ਮਾਲ ਨੂੰ ਨਵੀਂ ਕੀਮਤ ਵਾਲੇ ਸਟਿੱਕਰ ਨਾਲ ਵੇਚਣ ਦੀ ਮਿਆਦ ਤਿੰਨ ਮਹੀਨੇ ਲਈ ਵਧਾ ਦਿੱਤੀ ਗਈ ਹੈ। ਇਸ ਦੀ ਮਿਆਦ 30 ਸਤੰਬਰ ਨੂੰ ਖਤਮ ਹੋ ਰਹੀ ਸੀ ਪਰ ਅਜੇ ਦੁਕਾਨਦਾਰਾਂ ਕੋਲ ਭਾਰੀ ਮਾਤਰਾ ‘ਚ ਪੁਰਾਣਾ ਮਾਲ ਬਚਿਆ ਹੋਇਆ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਉਨ੍ਹਾਂ ਨੂੰ ਹੋਰ ਸਮਾਂ ਦੇਣ ਦਾ ਫੈਸਲਾ ਕੀਤਾ ਹੈ। ਹੁਣ 31 ਦਸੰਬਰ 2017 ਤਕ ਪੁਰਾਣਾ ਮਾਲ ਵੇਚਣ ਦੀ ਛੋਟ ਹੋਵੇਗੀ। ਵਿੱਤ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਖਪਤਕਾਰ ਮੰਤਰਾਲੇ ਨੇ ਪੁਰਾਣੇ ਸਟਾਕ ਨੂੰ ਵੇਚਣ ਦਾ ਸਮਾਂ ਵਧਾਏ ਜਾਣ ਦੀ ਅਧਿਸੂਚਨਾ ਜਾਰੀ ਕਰ ਦਿੱਤੀ। ਇਸ ਦੀ ਜਾਣਕਾਰੀ ਦਿੰਦੇ ਹੋਏ ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਬਾਜ਼ਾਰ ਨੂੰ ਪੁਰਾਣੇ ਸਟਾਕ ਨੂੰ ਕੱਢਣ ਲਈ ਇਹ ਕਦਮ ਚੁੱਕਿਆ ਗਿਆ ਹੈ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *