Home / India / ਕਾਨਪੁਰ ਰੇਲ ਹਾਦਸੇ ਦੀ ਸਾਜਿਸ਼ ਰਚਨ ਵਾਲਾ ਦੁਬਈ ‘ਚ ਗ੍ਰਿਫ਼ਤਾਰ

ਕਾਨਪੁਰ ਰੇਲ ਹਾਦਸੇ ਦੀ ਸਾਜਿਸ਼ ਰਚਨ ਵਾਲਾ ਦੁਬਈ ‘ਚ ਗ੍ਰਿਫ਼ਤਾਰ

ਕਾਠਮੰਡੂ, 7 ਫਰਵਰੀ (ਚ.ਨ.ਸ.) : ਭਾਰਤ ‘ਚ ਪਿਛਲੇ ਕੁਝ ਦਿਨਾਂ ‘ਚ ਲਗਾਤਾਰ ਟਰੇਨ ਹਾਦਸੇ ਹੋ ਰਹੇ ਸਨ। ਕਾਨਪੁਰ ਰੇਲ ਹਾਦਸੇ ਦਾ ਮੁੱਖ ਦੋਸ਼ੀ ਅਤੇ ਅੱਤਵਾਦੀ ਸ਼ਮਸੁਲ ਹੋਦਾ ਨੂੰ ਐਨ.ਆਈ.ਏ. ਦੀ ਟੀਮ ਨੇ ਦੁਬਈ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਨੇਪਾਲ ਲਿਜਾਇਆ ਗਿਆ ਹੈ। ਐਨ.ਆਈ.ਏ. ਅਤੇ ਸਪੈਸ਼ਲ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਨਾਲ ਹੀ ਆਈ.ਬੀ. ਅਤੇ ਰਾਅ ਦੀ ਟੀਮ ਵੀ ਪੁੱਛਗਿੱਛ ਕਰ ਰਹੀ ਹੈ। ਸ਼ਮਸੁਲ ਹੋਦਾ ਕਾਨਪੁਰ ਰੇਲ ਹਾਦਸੇ ਸਮੇਤ ਕਈ ਟਰੇਨ ਹਾਦਸਿਆਂ ਦਾ ਦੋਸ਼ੀ ਹੈ। ਬਿਹਾਰ ‘ਚ ਵੀ ਵੀ ਉਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਉਸ ਦੇ ਸਹਿਯੋਗੀਆਂ ਤੋਂ ਐਨ.ਆਈ.ਟੀ. ਦੀ ਟੀਮ ਲਗਾਤਾਰ ਪੁੱਛਗਿੱਛ ਕਰ ਰਹੀ ਸੀ। ਉਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਤਿੰਨਾਂ ਦੋਸ਼ੀਆਂ ਨੂੰ ਲੈ ਕੇ ਐਨ.ਆਈ.ਏ. ਦੀ ਟੀਮ ਚਲੀ ਗਈ ਸੀ। ਉਨ੍ਹਾਂ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਸ਼ਮਸੁਲ ਦੇ ਗ੍ਰਿਫਤਾਰ ਹੋਣ ਦੀ ਸੰਭਾਵਨਾ ਲੱਗ ਰਹੀ ਸੀ। ਪਿਛਲੇ ਸਾਲ ਨਵੰਬਰ ਦੇ ਮਹੀਨੇ ‘ਚ ਕਾਨਪੁਰ ‘ਚ ਹੋਏ ਭਿਆਨਕ ਟਰੇਨ ਹਾਦਸੇ ਦੇ ਬਾਰੇ ‘ਚ ਬਿਹਾਰ ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ। ਬਿਹਾਰ ਪੁਲਸ ਮੁਤਾਬਕ ਕਾਨਪੁਰ ਰੇਲ ਹਾਦਸਾ ਅਸਲ ‘ਚ ਅੱਤਵਾਦੀ ਸਾਜਿਸ਼ ਸੀ, ਜਿਸ ਨੂੰ ਪਾਕਿਸਤਾਨ ਖੁਫੀਆ ਏਜੰਸੀ ਆਈ.ਐਸ.ਆਈ. ਨੇ ਅੰਜਾਮ ਦਿੱਤਾ ਸੀ। ਪੁਲਸ ਨੇ ਸਨਸਨੀਖੇਜ਼ ਖੁਲਾਸਾ ਕੀਤਾ ਸੀ ਕਿ ਦੁਬਈ ‘ਚ ਬੈਠੇ ਸ਼ਮਸੁਲ ਹੋਦਾ ਨੇ ਆਪਣੇ ਲੋਕਾਂ ਜ਼ਰੀਏ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *