Home / Breaking News / ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ: ਮੋਦੀ

ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ: ਮੋਦੀ

ਅਹਿਮਦਾਬਾਦ, 16 ਅਕਤੂਬਰ (ਚੜ੍ਹਦੀਕਲਾ ਬਿਊਰੋ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਗਾਂਧੀ ਨਗਰ ‘ਚ ਭਾਜਪਾ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਕੰਮ ਪੂਰਾ ਕਰਨ ਦਾ ਦਿਲ ਨਹੀਂ ਸੀ, ਅਸੀਂ ਰੁੱਕੇ ਹੋਏ ਕੰਮ ਪੂਰੇ ਕੀਤੇ। ਕਾਂਗਰਸ ਨੇ ਮੈਨੂੰ ਜੇਲ੍ਹ ਭੇਜਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਕਦੀ ਵਿਕਾਸ ਦੇ ਮੁੱਦੇ ‘ਤੇ ਚੋਣਾਂ ਲੜਨ ਦੀ ਕੋਸ਼ਿਸ਼ ਨਹੀਂ ਕੀਤੀ। ਕਾਂਗਰਸ ਦੇ ਅੰਦਰ ਵਿਕਾਸ ਦੇ ਪ੍ਰਤੀ ਨਫਰਤ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਨੇ ਸਰਦਾਰ ਪਟੇਲ ਨਾਲ ਕੀ ਕੀਤਾ ਇਤਿਹਾਸ ਗਵਾਹ ਹੈ। ਇਸ ਤੋਂ ਪਹਿਲੇ ਮੋਦੀ ਨੇ ਟਵੀਟ ਕੀਤਾ ਕਿ ਦਹਾਕਿਆਂ ਤੱਕ ਭਾਜਪਾ ਨੂੰ ਆਸ਼ੀਰਵਾਦ ਦੇਣ ਲਈ ਮੈਂ ਗੁਜਰਾਤ ਦੇ ਲੋਕਾਂ ਦੇ ਸਾਹਮਣੇ ਨਤਮਸਤਕ ਹਾਂ। ਅਸੀਂ ਪੂਰੀ ਸ਼ਕਤੀ ਨਾਲ ਹਮੇਸ਼ਾ ਗੁਜਰਾਤ ਦੇ ਸੁਪਨੇ ਨੂੰ ਪੂਰਾ ਕਰਾਂਗੇ। ਵਿਧਾਨ ਸਭਾ ਚੋਣਾਂ ‘ਚ ਉਤਰਨ ਜਾ ਰਹੇ ਗੁਜਰਾਤ ਦੇ ਵਾਰ-ਵਾਰ ਯਾਤਰਾ ਕਰ ਰਹੇ ਮੋਦੀ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ਦੋ ਗੁਜਰਾਤ ਗੌਰਵ ਯਾਤਰਾਵਾਂ ਤੋਂ ਜਨਸ਼ਕਤੀ ਦਾ ਜੋਸ਼ ਸਾਹਮਣੇ ਆਇਆ ਹੈ ਅਤੇ ਵਿਕਾਸ ਅਤੇ ਸੁਸ਼ਾਸਨ ਦੀ ਰਾਜਨੀਤੀ ‘ਚ ਗੁਜਰਾਤ ਦਾ ਦ੍ਰਿੜ ਵਿਕਾਸ ਝਲਕਿਆ ਹੈ। 15 ਦਿਨੀਂ ਗੁਜਰਾਤ ਗੌਰਵ ਯਾਤਰਾ ਦੀ ਸ਼ੁਰੂਆਤ 1 ਅਕਤੂਬਰ ਨੂੰ ਹੋਈ ਸੀ ਅਤੇ ਇਸ ‘ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਹਿੱਸਾ ਲਿਆ। ਯਾਤਰਾ ਦੌਰਾਨ 4471 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ ਇਹ ਗੁਜਰਾਤ ਵਿਧਾਨ ਸਭਾ ਦੀ 182 ਸੀਟਾਂ ‘ਚੋਂ 149 ਸੀਟਾਂ ਹੋ ਕੇ ਗੁਜ਼ਰੀ ਹੈ। ਮੋਦੀ ਦੇ ਗੁਜਰਾਤ ਗੌਰਵ ਮਹਾ ਸੰਮੇਲਨ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਣੀ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅਤੇ ਹੋਰ ਨੇਤਾ ਮੌਜੂਦ ਰਹਿਣਗੇ। ਪਿਛਲੇ ਹਫਤੇ ਮੋਦੀ ਨੇ ਰਾਜਕੋਟ, ਵਡਨਗਰ, ਗਾਂਧੀਨਗਰ ਆਦਿ ਇਲਾਕਿਆਂ ‘ਚ ਹੋਰ ਪਰਿਯੋਜਨਾਵਾਂ ਦੀ ਨੀਂਹ ਰੱਖੀ ਸੀ ਅਤੇ ਕੁਝ ਪਰਿਯੋਜਨਾਵਾਂ ਦਾ ਆਰੰਭ ਕੀਤਾ ਸੀ। ਉਨ੍ਹਾਂ ਨੇ 8 ਅਕਤੂਬਰ ਨੂੰ ਆਪਣੇ ਗ੍ਰਹਿ ਨਗਰ ਵਡਨਗਰ ਤੋਂ ਲੱਗੇ ਇਲਾਕੇ ‘ਚ ਰੋਡ ਸ਼ੋਅ ਕੀਤਾ ਸੀ। ਗੁਜਰਾਤ ‘ਚ ਇਸ ਸਾਲ ਆਖ਼ਰ ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

About admin

Check Also

ਪੰਜਾਬ ਵੱਲੋਂ ਇਕਸਾਰ ਜੀ. ਐੱਸ. ਟੀ. ਦਰ ਪ੍ਰਣਾਲੀ ‘ਚੋਂ ਨਿਕਲਣ ਦੀ ਧਮਕੀ

ਚੰਡੀਗੜ੍ਹ, 22 ਜੁਲਾਈ: ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁੱਡਜ਼ ਐਂਡ ਸਰਵਿਸਿਜ਼ ਟੈਕਸ …

Leave a Reply

Your email address will not be published. Required fields are marked *