Home / India / ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ ਨੋਟਬੰਦੀ ਤੋਂ ਬਾਅਦ ਮਿਲੇ ਕਾਲੇ ਧਨ ਦਾ ਮੋਦੀ ਕਰਨ ਖ਼ੁਲਾਸਾ : ਰਾਹੁਲ

ਕਾਂਗਰਸ ਦਾ ਸਥਾਪਨਾ ਦਿਵਸ ਮਨਾਇਆ ਨੋਟਬੰਦੀ ਤੋਂ ਬਾਅਦ ਮਿਲੇ ਕਾਲੇ ਧਨ ਦਾ ਮੋਦੀ ਕਰਨ ਖ਼ੁਲਾਸਾ : ਰਾਹੁਲ

ਨਵੀਂ ਦਿੱਲੀ, 28 ਦਸੰਬਰ (ਚ.ਨ.ਸ.):ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਤੋਂ ਸਵਾਲ ਕੀਤਾ ਕਿ 8 ਨਵੰਬਰ ਦੀ ਨੋਟਬੰਦੀ ਦੇ ਬਾਅਦ ਤੋਂ ਦੇਸ਼ ‘ਚ ਕਿੰਨੇ ਕਾਲੇ ਧਨ ਦਾ ਪਤਾ ਲੱਗਾ ਹੈ ਅਤੇ ਕਿੰਨਾ ਆਰਥਿਕ ਨੁਕਸਾਨ ਹੋਇਆ ਹੈ। ਸ਼੍ਰੀ ਗਾਂਧੀ ਨੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਆਯੋਜਿਤ ਪੱਤਰਕਾਰ ਸੰਮੇਲਨ ‘ਚ ਮੰਗ ਪੱਤਰ ਪੇਸ਼ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦ ਹੈ ਕਿ ਨੋਟਬੰਦੀ ਤੋਂ ਕਿੰਨੇ ਲੋਕ ਬੇਰੋਜ਼ਗਾਰ ਹੋਏ ਹਨ। ਇਸ ਦੇ ਨਾਲ ਹੀ ਬੈਂਕਾਂ ਤੋਂ ਰੁਪਏ ਕਢਵਾਉਣ ਲਈ ਲਾਈਨ ‘ਚ ਲੱਗੇ ਲੋਕਾਂ ਦੀਆਂ ਮੌਤਾਂ ਦੀ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਦੀ ਗਿਣਤੀ ਦੱਸੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਤੋਂ ਕਿੰਨਿਆਂ ਨੂੰ ਮੁਆਵਜ਼ਾ ਦਿੱਤਾ ਗਿਆ ਅਤੇ ਜੇਕਰ ਨਹੀਂ ਦਿੱਤਾ ਗਿਆ ਤਾਂ ਸਰਕਾਰ ਨੂੰ ਇਸ ਦਾ ਕਾਰਨ ਦੱਸਣਾ ਚਾਹੀਦਾ। ਕਾਂਗਰਸ ਦੇ ਉਪ ਪ੍ਰਧਾਨ ਨੇ ਸ਼੍ਰੀ ਮੋਦੀ ਤੋਂ ਇਹ ਵੀ ਪੁੱਛਿਆ ਹੈ ਕਿ ਨੋਟਬੰਦੀ ਦਾ ਫੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਇਸ ਮਾਮਲੇ ‘ਚ
ਕਿਹੜੇ-ਕਿਹੜੇ ਮਾਹਰਾਂ ਤੋਂ ਰਾਏ ਲਈ। ਇਸ ਦੇ ਨਾਲ ਹੀ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ 8 ਨਵੰਬਰ ਤੋਂ 2 ਮਹੀਨੇ ਪਹਿਲਾਂ ਕਿਹੜੇ-ਕਿਹੜੇ ਲੋਕਾਂ ਨੇ 25 ਲੱਖ ਰੁਪਏ ਤੋਂ ਵਧ ਬੈਂਕਾਂ ਤੋਂ ਕੱਢੇ, ਅਜਿਹੇ ਲੋਕਾਂ ਦੀ ਸੂਚੀ ਜਨਤਕ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 50 ਦਿਨਾਂ ‘ਚ ਨੋਟਬੰਦੀ ਦਾ ਸੰਕਟ ਖਤਮ ਹੋ ਜਾਵੇਗਾ। ਇਸ ਦੇ ਹੁਣ ਇਹ ਦਿਨ ਪੂਰੇ ਰਹੇ ਹਨ। ਬੈਂਕਾਂ ‘ਚ ਜੋ ਰਾਸ਼ੀ ਜਮ੍ਹਾ ਹੈ, ਉਹ ਆਮ ਲੋਕਾਂ ਦੀ ਹੈ, ਸਰਕਾਰ ਦੀ ਨਹੀਂ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੂੰ ਬੈਂਕਾਂ ਤੋਂ ਰੁਪਏ ਕੱਢਵਾਉਣ ਦੀ ਸੀਮਾ ਖਤਮ ਕਰ ਦੇਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵਿੱਤੀ ਆਜ਼ਾਦੀ ਦੇਣੀ ਚਾਹੀਦੀ ਹੈ। ਕਾਂਰਗਸ ਦੇ ਉਪ ਪ੍ਰਧਾਨ ਨੇ ਕਿਸਾਨਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਉਨ੍ਹਾਂ ਦਾ ਕਰਜ਼ ਮੁਆਫ਼ ਕਰ ਦੇਣਾ ਚਾਹੀਦਾ। ਇਸ ਦੇ ਨਾਲ ਹੀ ਕਿਸਾਨਾਂ ਦੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ 20 ਫੀਸਦੀ ਦਾ ਬੋਨਸ ਦਿੱਤਾ ਜਾਣਾ ਚਾਹੀਦਾ। ਉਨ੍ਹਾਂ ਨੇ ਪੇਂਡੂ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਮਨਰੇਗਾ ‘ਚ ਦਿੱਤੀ ਜਾਣ ਵਾਲੀ ਮਜ਼ਦੂਰੀ ਨੂੰ ਘੱਟੋ-ਘੱਟ ਦੁੱਗਣਾ ਕੀਤਾ ਜਾਣਾ ਚਾਹੀਦਾ। ਸ਼੍ਰੀ ਗਾਂਧੀ ਨੇ ਕਿਹਾ ਕਿ ਛੋਟੇ ਵਪਾਰੀਆਂ ‘ਤੇ ਵਿਕਰੀ ਟੈਕਸ ਅਤੇ ਆਮਦਨ ਟੈਕਸ ‘ਚ 50 ਫੀਸਦੀ ਦੀ ਛੂਟ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਵਿਟਜ਼ਰਲੈਂਡ ਸਰਕਾਰ ਨੇ ਆਪਣੇ ਇੱਥੇ ਬੈਂਕਾਂ ‘ਚ ਜਮ੍ਹਾ ਕਰਨ ਵਾਲੇ ਭਾਰਤੀ ਲੋਕਾਂ ਦੀ ਸੂਚੀ ਸਰਕਾਰ ਨੂੰ ਦਿੱਤੀ ਹੈ, ਜਿਸ ਨੂੰ ਹੁਣ ਜਨਤਕ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਤੋਂ ਸਵਾਲ ਕੀਤਾ ਕਿ ਇਸ ਸੂਚੀ ਨੂੰ ਉਹ ਕਦੋਂ ਸੰਸਦ ‘ਚ ਰੱਖਣਗੇ ਤਾਂ ਕਿ ਇਹ ਜਨਤਕ ਹੋ ਸਕੇ ਕਿ ਚੋਰ ਕੌਣ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *