Breaking News
Home / Breaking News / ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਇਆ ਜਗ ਜ਼ਾਹਰ ਜਾਖੜ ਦੀ ਬੈਠਕ ‘ਚ ਮੁਹੰਮਦ ਸਦੀਕ ਖਿਲਾਫ਼ ਨਾਅਰੇਬਾਜ਼ੀ

ਕਾਂਗਰਸ ਦਾ ਅੰਦਰੂਨੀ ਕਲੇਸ਼ ਹੋਇਆ ਜਗ ਜ਼ਾਹਰ ਜਾਖੜ ਦੀ ਬੈਠਕ ‘ਚ ਮੁਹੰਮਦ ਸਦੀਕ ਖਿਲਾਫ਼ ਨਾਅਰੇਬਾਜ਼ੀ

ਚੰਡੀਗੜ੍ਹ, 26 ਮਈ (ਪੱਤਰ ਪ੍ਰੇਰਕ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਸੁਨੀਲ ਜਾਖੜ ਦੀਆਂ ਇਨ੍ਹਾਂ ਦਿਨਾਂ ‘ਚ ਸਰਕਾਰ ਅਤੇ ਸੰਗਠਨ ‘ਚ ਤਾਲਮੇਲ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨਜ਼ਰ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਇਸੇ ਦਿਸ਼ਾ ‘ਚ ਅੱਗੇ ਵੱਧਦੇ ਹੋਏ ਸੈਕਟਰ 15 ਸਥਿਤ ਪੰਜਾਬ ਪ੍ਰਦੇਸ਼ ਕਮੇਟੀ ਦੇ ਮੁੱਖ ਦਫਤਰ ‘ਚ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ ਦੀ ਬੈਠਕ ਬੁਲਾਈ ਗਈ ਪਰ ਇਸ ਬੈਠਕ ‘ਚ ਪਹਿਲਾਂ ਹੀ ਜੈਤੋਂ ਹਲਕੇ ਦੇ ਅਧਿਕਾਰੀ ਆਪਣੇ ਹਲਕਿਆਂ ਦੇ ਇੰਚਾਰਜ਼ ਮੁਹੰਮਦ ਸਦੀਕ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨਾਲ ਬਹਿਸ ਕਰ ਰਹੇ ਸਨ। ਇਸੇ ਦੌਰਾਨ ਇਨ੍ਹਾਂ ਅਧਿਕਾਰੀਆਂ ਅਤੇ ਹਲਕਾ ਦੇ ਇੰਚਾਰਜ ਮੁਹੰਮਦ ਸਦੀਕ ਵਿਚਕਾਰ ਤਿੱਖੀ ਨੋਕ-ਝੋਕ ਹੋ ਸ਼ੁਰੂ ਹੋ ਗਈ ਅਤੇ ਮੁਹੰਮਦ ਸਦੀਕ ਦੇ ਖਿਲਾਫ ਅਧਿਕਾਰੀਆਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਦਾ ਦੋਸ਼ ਸੀ ਕਿ ਮੁਹੰਮਦ ਸਦੀਕ ਨੇ ਆਪਣੇ ਹਲਕਿਆਂ ਦੀ ਕੰਨੀ ਕੱਟ ਦਿੱਤੀ ਹੈ ਅਤੇ ਪਿਛਲੇ ਬਹੁਤੇ ਸਮੇਂ ਤੋਂ ਉਹ ਹਲਕੇ ਦੇ ਇੰਚਾਰਜ ਹੋਣ ਦੇ ਬਾਵਜ਼ੂਦ ਵੀ ਦੌਰੇ ‘ਤੇ ਨਹੀਂ ਆਏ ਤੇ ਨਾ ਹੀ ਸਮੱਸਿਆਵਾਂ ਜਾਣੀਆਂ। ਇਨ੍ਹਾਂ ਹੀ ਨਹੀਂ ਇਹ ਵੀ ਪਤਾ ਲੱਗਾ ਹੈ ਕਿ ਕੰਮ ਕਰਾਉਣ ਲਈ ਲੋਕਾਂ ਤੋਂ ਮੋਟੀ ਰਕਮ ਹਾਸਲ ਕਰਦੇ ਸਨ। ਸਦੀਕ ਨਾਲ ਗੱਲਬਾਤ ਕਰਨ ‘ਤੇ ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਜਿਸ ਕਾਰਨ ਉਹ ਦੌਰਾ ਨਹੀਂ ਕਰ ਸਕੇ।
ਦਾਮਾਦ ‘ਤੇ ਲੱਗਦੇ ਦੋਸ਼ਾ ‘ਤੇ ਉਨ੍ਹਾਂ ਨੇ ਕਿਹਾ ਕਿ ਕੰਮ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਹਲਕੇ ਦਾ ਕੰਮ ਆਪਣੇ ਦਾਮਾਦ ਨੂੰ ਸੌਂਪ ਦਿੱਤਾ ਸੀ। ਹਲਕੇ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਸੀ ਤਾਂ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਜੇਕਰ ਉਹ ਕੰਮ ਕਰਨ ਲਈ ਕਿਸੇ ਤਰ੍ਹਾਂ ਦੀ ਰਕਮ ਵਸੂਲ ਕਰਦੇ ਸਨ ਤਾਂ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਇਸ ਮੁੰਦੇ ‘ਤੇ ਪ੍ਰਦੇਸ਼ ਦੇ ਪ੍ਰਮੁੱਖ ਅਧਿਕਾਰੀ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਅਧਿਕਾਰੀਆਂ ਅਤੇ ਹਲਕੇ ਇੰਚਾਰਜ ਦੇ ਵਿਚਕਾਰ ਹੋਈ ਨੋਕ-ਝੋਕ ਦੀ ਜਾਣਕਾਰੀ ਮਿਲੀ ਹੈ ਪਰ ਕਾਂਗਰਸ ਸਰਕਾਰ ਤਾਂ ਸਿਰਫ ਜੈਤੋਂ ਹਲਕਿਆਂ ਦੇ ਲਈ ਨਹੀਂ ਬਲਕਿ ਸਾਰੇ ਪੰਜਾਬ ‘ਚ ਵਿਕਾਸ ਦੇ ਕੰਮ ਕਰਾਉਣ ਦਾ ਉਦੇਸ਼ ਦੇ ਕੇ ਕੰਮ ਕਰਵਾ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਸੁਨੀਲ ਜਾਖੜ ਇਸ ਕਲੇਸ਼ ਨੂੰ ਕਿਸ ਹੱਦ ਤੱਕ ਦੂਰ ਕਰਨ ‘ਚ ਕਾਮਯਾਬ ਹੁੰਦੇ ਹਨ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *