Breaking News
Home / Breaking News / ਕਸ਼ਮੀਰ ਮੁੱਦੇ ਨੂੰ ਲੈ ਕੇ ਸੰਯੁਕਤ ਰਾਸ਼ਟਰ ‘ਚ ਭਿੜੇ ਭਾਰਤ ਤੇ ਪਾਕਿ

ਕਸ਼ਮੀਰ ਮੁੱਦੇ ਨੂੰ ਲੈ ਕੇ ਸੰਯੁਕਤ ਰਾਸ਼ਟਰ ‘ਚ ਭਿੜੇ ਭਾਰਤ ਤੇ ਪਾਕਿ

ਨਵੀਂ ਦਿੱਲੀ, 14 ਜੁਲਾਈ (ਚ.ਨ.ਸ.) :  ਭਾਰਤ ਨੇ ਅੱਤਵਾਦੀ ਬੁਰਹਾਨ ਵਾਨੀ ਦਾ ਮੁੱਦਾ ਸੰਯੁਕਤ ਰਾਸ਼ਟਰ (ਯੂ.ਐਨ.) ਸਾਹਮਣੇ ਲਿਜਾਣ ਨੂੰ ਲੈ ਕੇ ਪਾਕਿਸਤਾਨ ਨੂੰ ਫਟਕਾਰਿਆ ਹੈ। ਭਾਰਤ ਨੇ ਯੂ.ਐਨ. ‘ਚ ਕਿਹਾ ਕਿ ਅੱਤਵਾਦ ਪਾਕਿਸਤਾਨ ਦੀ ਸਟੇਟ ਪਾਲਿਸੀ ਦਾ ਹਿੱਸਾ ਹੈ। ਉਹ ਅੱਤਵਾਦੀਆਂ ਦਾ ਗੁਣਗਾਣ ਕਰ ਰਿਹਾ ਹੈ। ਪਾਕਿਸਤਾਨ ਨੂੰ ਕਰੜੇ ਹੱਥੀਂ ਲੈਂਦਿਆਂ ਭਾਰਤ ਨੇ ਕਿਹਾ ਕਿ ਪਾਕਿਸਤਾਨ ਦੂਸਰੇ ਦੇਸ਼ ਦੇ ਲੋਕਾਂ ਨੂੰ ਦੇਸ਼ ਖਿਲਾਫ ਭੜਕਾ ਰਿਹਾ ਹੈ।  ਕੱਲ੍ਹ 193 ਮੈਂਬਰੀ ਯੂ.ਐਨ. ਜਨਰਲ ਅਸੈਂਬਲੀ ‘ਚ ਮਨੁੱਖੀ ਅਧਿਕਾਰਾਂ ‘ਤੇ ਬਹਿਸ ਦੌਰਾਨ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਚੁੱਕਿਆ। ਯੂ.ਐਨ. ‘ਚ ਪਾਕਿਸਤਾਨ ਦੀ ਹਾਈ ਕਮਿਸ਼ਨਰ ਮਲੀਹਾ ਲੋਧੀ ਨੇ ਅੱਤਵਾਦੀ ਬੁਰਹਾਨ ਵਾਨੀ ਨੂੰ ਕਸ਼ਮੀਰ ਦਾ ਲੀਡਰ ਦੱਸਿਆ। ਲੋਧੀ ਨੇ ਬੁਰਹਾਨ ਦੇ ਐਨਕਾਉਂਟਰ ਨੂੰ ਐਕਸਟ੍ਰਾ
ਜੁਡੀਸ਼ੀਅਲ ਕਿਲਿੰਗ ਕਰਾਰ ਦਿੰਦਿਆਂ ਕਿਹਾ ਕਿ ਭਾਰਤੀ ਆਰਮੀ ਨੇ ਉਸ ਨੂੰ ਮਾਰ ਦਿੱਤਾ।
ਪਾਕਿਸਤਾਨ ਦੇ ਇਲਜ਼ਾਮਾਂ ‘ਤੇ ਯੂ.ਐਨ. ‘ਚ ਭਾਰਤ ਦੇ ਹਾਈ ਕਮਿਸ਼ਨਰ ਸੈਯਦ ਅਕਬਰੂਦੀਨ ਨੇ ਸਖਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ, “ਪਾਕਿਸਤਾਨ ਆਪਣਾ ਟਰੈਕ ਰਿਕਾਰਡ ਦੇਖੇ। ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਭਰੋਸੇ ‘ਚ ਲੈਣ ‘ਚ ਨਾਕਾਮ ਰਿਹਾ ਹੈ। ਪਾਕਿਸਤਾਨ ਹਮੇਸ਼ਾ ਗਲਤ ਨੀਅਤ ਨਾਲ ਸ਼ਰਮਨਾਕ ਕੋਸ਼ਿਸ਼ ਕਰਦਾ ਹੈ।”
ਅੱਤਵਾਦੀ ਬੁਹਰਾਨ ਵਾਨੀ ਦੇ ਐਨਕਾਉਂਟਰ ਦੇ ਸਿਲਸਲੇ ‘ਚ ਭਾਰਤ ਪਾਕਿ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੂੰ ਸੰਮਨ ਭੇਜ ਸਕਦਾ ਹੈ। ਇਸ ‘ਚ ਬਾਸਿਤ ਤੋਂ ਹਿਜਬੁਲ ਮੁਜਾਹਿਦੀਨ ਅੱਤਵਾਦੀ ਬੁਰਹਾਨ ਦੇ ਕਈ ਅੱਤਵਾਦੀ ਹਮਲਿਆਂ ‘ਚ ਸ਼ਾਮਲ ਹੋਣ ਦੇ ਸਬੂਤ ਮੰਗੇ ਹਨ। ਸੂਤਰਾਂ ਮੁਤਾਬਕ ਬੁਰਹਾਨ ਦੀ ਮੌਤ ਸਮੇਂ ਉਸ ‘ਤੇ 12 ਐਫਆਈਆਰ ਦਰਜ ਸਨ, ਜਿਨ੍ਹਾਂ ‘ਤੇ ਕਾਰਵਾਈ ਹੋਣੀ ਬਾਕੀ ਹੈ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *