Home / India / ਕਸ਼ਮੀਰ ਮੁੱਦੇ ‘ਤੇ ਚੀਨ ਨੇ ਛੱਡਿਆ ਪਾਕਿ ਦਾ ਸਾਥ ਸਮਰਥਨ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ ਦੋਵੇਂ ਦੇਸ਼ ਗੱਲਬਾਤ ਨਾਲ ਮਾਮਲਾ ਸੁਲਝਾਉਣ

ਕਸ਼ਮੀਰ ਮੁੱਦੇ ‘ਤੇ ਚੀਨ ਨੇ ਛੱਡਿਆ ਪਾਕਿ ਦਾ ਸਾਥ ਸਮਰਥਨ ਦੇ ਦਾਅਵੇ ਨੂੰ ਕੀਤਾ ਖ਼ਾਰਜ, ਕਿਹਾ ਦੋਵੇਂ ਦੇਸ਼ ਗੱਲਬਾਤ ਨਾਲ ਮਾਮਲਾ ਸੁਲਝਾਉਣ

ਨਵੀਂ ਦਿੱਲੀ/ਬੀਜਿੰਗ, 23 ਸਤੰਬਰ (ਚ.ਨ.ਸ.): ਕਸ਼ਮੀਰ ਮਸਲੇ ਨੂੰ ਲੈ ਕੇ ਪਾਕਿਸਤਾਨ ਨੂੰ ਚੀਨ ਤੋਂ ਮਾਯੂਸੀ ਹੱਥ ਲੱਗੀ ਹੈ। ਚੀਨ ਨੇ ਪਾਕਿਸਤਾਨ ਨੂੰ ਝਟਕਾ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਦੇਸ਼ ਭਾਰਤ ਅਤੇ ਪਾਕਿਸਤਾਨ ਗੱਲਬਾਤ ਨਾਲ ਕਸ਼ਮੀਰ ਮਸਲੇ ਨੂੰ ਸੁਲਝਾਉਣ। ਚੀਨ ਨੇ ਵੀਰਵਾਰ ਨੂੰ ਪਾਕਿਸਤਾਨੀ ਮੀਡੀਆ ਦੀਆਂ ਇਨ੍ਹਾਂ ਖ਼ਬਰਾਂ ਤੋਂ ਦੂਰੀ ਬਣਾਈ ਰਖੀ ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਲੀ ਕੀਵਿੰਗ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨਾਲ ਮੁਲਾਕਾਤ ਦੌਰਾਨ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਨੂੰ ਚੀਨ ਵੱਲੋਂ ਸਮਰਥਨ ਜਤਾਇਆ ਗਿਆ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕਾਂਗ  ਤੋਂ ਜਦੋਂ ਇਨ੍ਹਾਂ ਖ਼ਬਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਲੀ ਕੀਵਿੰਗ ਨੇ 21 ਸਤੰਬਰ ਨੂੰ ਨਿਊਯਾਰਕ ਵਿਚ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਦੁਵੱਲੇ ਸਬੰਧਾਂ ਅਤੇ ਸਮਾਨ ਹਿੱਤਾਂ ਦੇ ਕੌਮਾਂਤਰੀ ਅਤੇ ਖੇਤਰੀ ਮੁੱਦਿਆਂ ‘ਤੇ  ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ। ਪਾਕਿਸਤਾਨੀ ਮੀਡੀਆ ਦੀਆਂ ਖ਼ਬਰਾ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਲੂ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਇਤਿਹਾਸ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਇਸ ‘ਤੇ ਸਾਡਾ ਰੁੱਖ ਇਕੋ ਜਿਹਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਬੰਧਿਤ ਪੱਖ ਗੱਲਬਾਤ ਰਾਹੀਂ ਸ਼ਾਂਤੀਪੂਰਨ ਹੱਲ ‘ਤੇ ਪਹੁੰਚਣਗੇ। ਪਾਕਿਸਤਾਨ ਦੇ ‘ਡਾਨ’ ਅਖ਼ਬਾਰ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ ਚੀਨ, ਕਸ਼ਮੀਰ ‘ਤੇ ਪਾਕਿਸਤਾਨ ਦੇ ਰੁੱਖ਼ ਦਾ ਸਮਰਥਨ ਕਰਦਾ ਹੈ ਅਤੇ ਲੀ ਨੇ ਭਰੋਸਾ ਦਿੱਤਾ ਹੈ ਕਿ ਚੀਨ ਕਸ਼ਮੀਰ ‘ਤੇ ਪਾਕਿਸਤਾਨ ਦੇ ਰੁੱਖ ਦਾ ਸਮਰਥਨ ਕਰਦਾ ਰਹੇਗਾ।
ਅਖ਼ਬਾਰ ਨੇ ਲੀ ਦੇ ਹਵਾਲੇ ਤੋਂ ਕਿਹਾ ਹੈ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਮਹਾਂਸਭਾ ਤੋਂ ਅਲੱਗ ਪ੍ਰਧਾਨ ਮੰਤਰੀ ਸ਼ਰੀਫ਼ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਅਸੀਂ ਪਾਕਿਸਤਾਨ ਦਾ ਸਮਰਥਨ ਕਰਦੇ ਹਾਂ ਅਤੇ ਅਸੀਂ ਹਰ ਮੰਚ ‘ਤੇ ਪਾਕਿਸਤਾਨ ਲਈ ਬੋਲਾਂਗੇ। ਹੋਰਨਾਂ ਪਾਕਿਸਤਾਨ ਮੀਡੀਆ ਸੰਗਠਨਾਂ ਨੇ ਵੀ ਇਸ ਤਰ੍ਹਾਂ ਦੀਆਂ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਹਨ। ਜੀਓ  ਟੀ.ਵੀ. ਨੇ ਵੀ ਚੀਨ ਦੇ ਸਮਰਥਨ ਦਾ ਦਾਅਵਾ ਕੀਤਾ ਹੈ। ਚੀਨ ਨੇ ਉੜੀ ਹਮਲੇ ਤੋਂ ਬਾਅਦ ਵੱਧਦੇ ਤਣਾਓ ‘ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਦਿੱਲੀ ਅਤੇ ਇਸਲਾਮਾਬਾਦ ਨੂੰ ਚੀਨ ਦੇ ਨਾਗਰਿਕਾਂ ਸਣੇ ਉਨ੍ਹਾਂ ਵਿਦੇਸ਼ੀਆਂ ਦੀਆਂ ਸੁਰੱਖਿਆ ਲਈ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ ਜੋ 46 ਅਰਬ ਡਾਲਰ ਦੀ ਲਾਗਤ ਵਾਲੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ‘ਤੇ ਕੰਮ ਕਰ ਰਿਹਾ ਹੈ।
ਲੂ ਕਾਂਗ ਨੂੰ ਸਵਾਲ ਕੀਤਾ ਗਿਆ ਕਿ ਉੜੀ ਹਮਲੇ ਦੇ ਮੱਦੇਨਜ਼ਰ ਕੁਝ ਹਵਾਈ ਪਾਬੰਦੀਆਂ ਦੇ ਚਲਦਿਆਂ ਪਾਕਿਸਤਾਨ ਵੱਲੋਂ ਪੀ.ਓ.ਕੇ. ਦੇ ਕੁਝ ਇਲਾਕਿਆਂ ਦੀਆਂ ਉਡਾਣਾਂ ਰੱਦ ਕੀਤੇ ਜਾਣ ਦੀਆਂ ਖ਼ਬਰਾਂ ਦੌਰਾਨ ਸੀ.ਪੀ.ਟੀ.ਸੀ. ‘ਤੇ ਕੰਮ ਕਰ ਰਹੇ ਸੈਂਕੜੇ ਚੀਨੀ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਚੀਨ ਚਿੰਤਤ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਬੰਧਿਤ ਪੱਖ ਸੰਜਮ ਵਰਤਣਗੇ ਅਤੇ ਗੱਲਬਾਤ ਜ਼ਰੀਏ ਸ਼ਾਂਤੀਪੂਰਨ ਤਰੀਕੇ ਨਾਲ ਮਤਭੇਦਾਂ ਨੂੰ ਸੁਲਝਾਉਣਗੇ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *