Home / Breaking News / ਕਸ਼ਮੀਰ ਦੇ ਤਰਾਲ ‘ਚ ਗ੍ਰੇਨੇਡ ਹਮਲੇ ਨਾਲ 3 ਦੀ ਮੌਤ, 30 ਜ਼ਖਮੀ

ਕਸ਼ਮੀਰ ਦੇ ਤਰਾਲ ‘ਚ ਗ੍ਰੇਨੇਡ ਹਮਲੇ ਨਾਲ 3 ਦੀ ਮੌਤ, 30 ਜ਼ਖਮੀ

ਸ਼੍ਰੀਨਗਰ, 21 ਸਤੰਬਰ (ਪੱਤਰ ਪ੍ਰੇਰਕ) : ਕਸ਼ਮੀਰ ਦੇ ਇਲਾਕੇ ‘ਚ ਤਰਾਲ ‘ਚ ਅਤਿਵਾਦੀ ਗ੍ਰੇਨੇਡ ਹਮਲਾ ਕਰਨ ਲਈ ਪਹਿਲਾਂ ਤੋਂ ਹੀ ਬੈਠੇ ਹੋਏ ਸਨ। ਇਸ ਹਮਲੇ ‘ਚ ਤਿੰਨ ਲੋਕ ਮਾਰੇ ਗਏ ਹਨ, ਜਦੋਂਕਿ 30 ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਤਰਾਲ ਜ਼ਿਲ੍ਹੇ ਦੇ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਜ ਮੰਤਰੀ ਨਈਮ ਅਖ਼ਤਰ ਦੇ ਬੱਸ ਅੱਡੇ ਪਹੁੰਚਣ ਤੋਂ ਬਾਅਦ ਹੀ ਗ੍ਰੇਨੇਡ ਹਮਲਾ ਹੋਇਆ ਹੈ। ਉਹ ਉੱਥੇ ਇਕ ਪ੍ਰੋਜੈਕਟ ਦਾ ਉਦਘਾਟਨ ਕਰਨ ਗਏ ਸਨ। ਜਦੋਕਿ ਸਥਾਨਕ ਲੋਕਾਂ ਦੀ ਗ੍ਰੇਨੇਡ ਤਰਾਲ ਦੇ ਮੁੱਖ ਕਸਬੇ ‘ਚ ਉਸ ਸਮੇਂ ਸੁੱਟਿਆ ਗਿਆ ਜਦੋਂ ਮੰਤਰੀ ਨਈਮ ਅਖ਼ਤਰ ਉੱਥੇ ਸ਼ਾਮਲ ਸਨ। ਸਖ਼ਤ ਸੁਰੱਖਿਆ ਦੇ ਬਾਵਜੂਦ ਅਣਜਾਣ ਵਿਅਕਤੀ ਵੱਲੋਂ ਗ੍ਰੇਨੇਡ ਹਮਲਾ ਕੀਤਾ ਗਿਆ। ਇਹ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਪੁਲਿਸ ਕਰਮਚਾਰੀਆਂ ਸਮੇਤ ਕਈ ਲੋਕ ਜ਼ਖਮੀ ਹੋ ਗਏ। ਇਸ ਹਮਲੇ ‘ਚ ਔਰਤ ਸਮੇਤ ਤਿੰਨ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਗੁਲਾਮ ਨਬੀ ਪਰਾਗ, ਮੁਹੰਮਦ ਇਕਬਾਲ ਖ਼ਾਨ ਅਤੇ ਪਿੰਟੀ ਕੌਰ ਦੇ ਰੂਪ ‘ਚ ਹੋਈ ਹੈ। ਪੁਲਿਸ ਅਤੇ ਸੁਰੱਖਿਆ ਫੋਰਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਭੇਜਿਆ ਗਿਆ ਹੈ, ਨਾਲ ਸੁਰੱਖਿਆ ਫੋਰਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *