Home / India / ਕਸ਼ਮੀਰ ਦੀ ਹਾਲਤ ‘ਤੇ ਰੋਈ ਮੁੱਖ ਮੰਤਰੀ ਮਹਿਬੂਬਾ ਮੁਫਤੀ

ਕਸ਼ਮੀਰ ਦੀ ਹਾਲਤ ‘ਤੇ ਰੋਈ ਮੁੱਖ ਮੰਤਰੀ ਮਹਿਬੂਬਾ ਮੁਫਤੀ

ਨਵੀਂ ਦਿੱਲੀ/ਸ਼੍ਰੀਨਗਰ, 22 ਜੁਲਾਈ (ਚ.ਨ.ਸ.) :  ਅਤਿਵਾਦੀ ਬੁਰਹਾਨ ਵਾਨੀ ਦੇ ਮੁਕਾਬਲੇ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਥਾਂ-ਥਾਂ ਹਿੰਸਾ ਹੋ ਰਹੀ ਹੈ। ਇੱਥੇ 14 ਦਿਨ ਤੋਂ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਹਾਲਾਤ ਨੂੰ ਸੰਭਾਲਣ ਲਈ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਾਰੀਆਂ ਪਾਰਟੀਆਂ ਦੀ ਬੈਠਕ ਬੁਲਾਈ ਸੀ। ਇਸ ਦੌਰਾਨ ਮੁੱਖ ਮੰਤਰੀ ਮਹਿਬੂਬਾ ਰੋਣ ਲੱਗ ਪਈ। ਉਨ੍ਹਾਂ ਬੈਠਕ ਦੌਰਾਨ ਸ਼ਾਂਤੀ ਬਣਾਉਣ ਲਈ ਸਾਰੇ ਰਾਜਨੀਤਕ ਦਲਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਸ ਵੀਡੀਓ ਵਿੱਚ ਉਹ ਭਾਵੁਕ ਹੋ ਕੇ ਕਹਿ ਰਹੀ ਹੈ ਕਿ ਸੂਬੇ ਵਿੱਚ ਸ਼ਾਂਤੀ ਬਣਾਏ ਰੱਖਣ ਵਿੱਚ ਮਦਦ ਕਰਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅਨੰਤਨਾਗ ਦਾ ਦੌਰਾ ਕੀਤਾ। ਅਨੰਤਨਾਗ ਤੇ ਕੁਲਗਾਮ ਵਿੱਚ ਪ੍ਰਦਰਸ਼ਨ ਦੌਰਾਨ ਮਾਰੇ ਗਏ ਨੌਜਵਾਨਾਂ ਪ੍ਰਤੀ ਵੀ ਉਨ੍ਹਾਂ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਸ ਮੂਰਖਤਾਪੂਰਨ ਹਿੰਸਾ ਦਾ ਸ਼ਿਕਾਰ ਹੋਏ ਬੱਚੇ ਗਰੀਬ ਪਰਿਵਾਰਾਂ ਨਾਲ ਸਬੰਧਤ ਸਨ। ਉਨ੍ਹਾਂ ਕਿਹਾ, ਮਾਰੇ ਗਏ ਨੌਜਵਾਨਾਂ ਦੀ ਅੰਤਮ ਯਾਤਰਾ ਵਿੱਚ ਸ਼ਾਮਲ ਹੋਣ ਵਾਲੇ ਕਿੰਨੇ ਲੋਕ ਇਨ੍ਹਾਂ ਪਰਿਵਾਰਾਂ ਦੀ ਖੈਰ-ਖ਼ਬਰ ਲੈਣ ਆਏ ਹਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *