Breaking News
Home / India / ਕਸ਼ਮੀਰ ‘ਚ ਹਿੰਸਾ ਫੈਲਾਉਣ ਦਾ ਮਾਮਲਾ ਪਾਕਿ ਹਰ ਸਾਲ ਭੇਜਦੈ 1000 ਕਰੋੜ ਰੁਪਏ

ਕਸ਼ਮੀਰ ‘ਚ ਹਿੰਸਾ ਫੈਲਾਉਣ ਦਾ ਮਾਮਲਾ ਪਾਕਿ ਹਰ ਸਾਲ ਭੇਜਦੈ 1000 ਕਰੋੜ ਰੁਪਏ

ਕਸ਼ਮੀਰ, 21 ਮਈ (ਪੱਤਰ ਪ੍ਰੇਰਕ) :  ਘਾਟੀ ‘ਚ ਹਿੰਸਕ ਮਾਹੌਲ ਪੈਦਾ ਕਰਨ ਲਈ ਵੱਖਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਪਾਕਿ ਦੀ ਏਜੰਸੀ ਆਈ.ਐਸ.ਆਈ. ਫੰਡਿੰਗ ਕਰਦੀ ਹੈ। ਹਵਾਲਾ ਰਾਹੀ ਹਰ ਸਾਲ 1000 ਕਰੋੜ ਰੁਪਏ ਦੀ ਫੰਡਿੰਗ ਪਾਕਿ ਤੋਂ ਇਨ੍ਹਾਂ ਵੱਖਵਾਦੀਆਂ ਅਤੇ ਅੱਤਵਾਦੀ ਸੰਗਠਨਾਂ ਨੂੰ ਹੁੰਦੀ ਹੈ। ਇਹ ਫੰਡਿੰਗ ਹਮਲਿਆਂ ਲਈ ਫਿਦਾਇਨ ਦਸਤੇ ਤਿਆਰ ਕਰਨ ਅਤੇ ਕਸ਼ਮੀਰੀ ਨੌਜਵਾਨਾਂ ਨੂੰ ਸੰਗਠਨ ‘ਚ ਦਾਖਲ ਕਰਨ ਲਈ ਉਪਯੋਗ ‘ਚ ਲਿਆਈ ਜਾਂਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਸ਼ਮੀਰ ‘ਚ ਹਵਾਲਾ ਰਾਹੀ ਧਨਰਾਸ਼ੀ ਆਉਣ ਦੇ ਪਿਛਲੇ ਤਿੰਨ ਸਾਲਾਂ ‘ਚ 16 ਮਾਮਲੇ ਸਾਹਮਣੇ ਆਏ ਹਨ ਅਤੇ ਇਨ੍ਹਾਂ ਦੇ ਸਬੰਧੀ ਸੁਰੱਖਿਆ ਏਜੰਸੀਆਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਰਿਪੋਰਟ ਵੀ ਭੇਜੀ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਯਾਸੀਨ ਮਲਿਕ ਹਵਾਲਾ ਰਾਹੀਂ ਪਾਕਿ ਤੋਂ ਫੰਡਿੰਗ ਕਰਦੇ ਹਨ। ਸੂਤਰਾਂ ਮੁਤਾਬਕ ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ 100 ਕਰੋੜ ਰੁਪਏ ਕਸ਼ਮੀਰ ਘਾਟੀ ‘ਚ ਹਵਾਲਾ ਰਾਹੀ ਅਨਸਰਾਂ ਤੱਕ ਪਹੁੰਚਾਏ ਗਏ ਹਨ। ਨੋਟਬੰਦੀ ਦੇ ਸਮੇਂ ‘ਚ ਹਵਾਲਾ ਰਾਹੀਂ ਲਗਭਗ 2000 ਕਰੋੜ ਰੁਪਏ ਸਰਕੁਲੇਸ਼ਨ ‘ਚ ਸਨ। ਨੋਟਬੰਦੀ ਦੇ ਕਾਰਨ ਇਸ ਰਾਸ਼ੀ ਨੂੰ ਹੱਥ ਤੋਂ ਗੁਆਉਣ ਤੋਂ ਬਾਅਦ ਵੱਖਵਾਦੀਆਂ ਦੀ ਕਮਰ ਟੁੱਟ ਗਈ, ਜਿਸ ਤੋਂ ਬਾਅਦ 2 ਮਹੀਨਿਆਂ ਤੱਕ ਪੱਥਰਬਾਜ਼ੀ ਦੀਆਂ ਘਟਨਾਵਾਂ ‘ਚ ਕਮੀ ਆਈ ਪਰ 2 ਮਹੀਨਿਆਂ ਬਾਅਦ ਹਵਾਲਾ ਰਾਹੀ ਫਿਰ ਤੋਂ ਫੰਡ ਆਉਣਾ ਸ਼ੁਰੂ ਹੋ ਗਿਆ, ਜਿਸ ਨਾਲ ਹਿੰਸਾ ਅਤੇ ਪੱਥਰਬਾਜ਼ੀ ਦੀਆਂ ਘਟਨਾਵਾਂ ਫਿਰ ਤੋਂ ਵੱਧ ਗਈਆਂ। ਸੂਤਰਾਂ ਮੁਤਾਬਕ ਇਸ ਸਾਲ ਹੁਣ ਤੱਕ ਘਾਟੀ ‘ਚ 100 ਕਰੋੜ ਰੁਪੇ ਹਵਾਲਾ ਰਾਹੀ ਵੱਖਵਾਦੀਆਂ ਅਤੇ ਅਨਸਰਾਂ ਤੱਕ ਪਹੁੰਚੇ ਹਨ। ਪਾਕਿ ਦੀ ਏਜੰਸੀ ਆਈ.ਐੱਸ.ਆਈ. ਹਵਾਲਾ ਰਾਹੀ ਧਨਰਾਸ਼ੀ ਨੂੰ ਭਾਰਤ ਭੇਜਣ ਲਈ ਹਿਜ਼ਬੁਲ ਮੁਜਾਹਿਦੀਨ ਅਤੇ ਜਮਾਤ ਉਦ ਦਾਵਾ ਦੇ ਨੈਟਵਰਕ ਦਾ ਇਸਤੇਮਾਲ ਕਰਦੀ ਹੈ। ਬਾਕੀ ਫੰਡ ਪਾਕਿ ਅਤੇ ਸਾਊਦੀ ਅਰਬ ਤੋਂ ਆਉਂਦਾ ਹੈ, ਜੋ ਪੰਜਾਬ, ਰਾਜਸਥਾਨ, ਦਿੱਲੀ ਅਤੇ ਕੋਲਕਾਤਾ ਦੇ ਕੁਝ ਹਵਾਲਾ ਕਾਰੋਬਾਰੀਆਂ ਰਾਹੀ ਘਾਟੀ ਤੱਕ ਪਹੁੰਚਦਾ ਹੈ। ਇਸ ਤੋਂ ਇਲਾਵਾ ਫੰਡਿੰਗ ਦਾ ਕੁਝ ਹਿੱਸਾ ਵੱਖਵਾਦੀਆਂ ਦੇ ਵਿਦੇਸ਼ੀ ਅਕਾਊਂਟ ‘ਚ ਅਮਰੀਕੀ ਡਾਲਰ ਦੇ ਰੂਪ ‘ਚ ਵੀ ਜਮਾ ਹੁੰਦੇ ਹਨ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਡਾ. ਨਿਰਮਲ ਕੁਮਾਰ ਸਿੰਘ ਨੇ ਐਤਵਾਰ ਨੂੰ ਭਾਵ ਅੱਜ ਕਿਹਾ ਕਿ ਪਾਕਿ ਲੰਬੇ ਸਮੇਂ ਤੋਂ ਵੱਖਵਾਦੀਆਂ ਆਗੂਆਂ ਨੂੰ ਫੰਡਿੰਗ ਕਰ ਰਿਹਾ ਪਰ ਹੁਣ ਮਾਮਲਾ ਪੂਰੀ ਤਰ੍ਹਾਂ ਤੋਂ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸਰਕਾਰ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਕਰੇਗੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *