Home / India / ਕਸ਼ਮੀਰ ‘ਚ ਸ਼ਾਂਤੀ ਬਹਾਲੀ ਲਈ ਪਾਕਿ ਨਾਲ ਗੱਲਬਾਤ ਦੀ ਕੋਈ ਜ਼ਰੂਰਤ ਨਹੀਂ : ਰਾਜਨਾਥ

ਕਸ਼ਮੀਰ ‘ਚ ਸ਼ਾਂਤੀ ਬਹਾਲੀ ਲਈ ਪਾਕਿ ਨਾਲ ਗੱਲਬਾਤ ਦੀ ਕੋਈ ਜ਼ਰੂਰਤ ਨਹੀਂ : ਰਾਜਨਾਥ

ਸ੍ਰੀਨਗਰ, 5 ਸਤੰਬਰ (ਚ.ਨ.ਸ.) :  ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ ਘਾਟੀ ‘ਚ ਸ਼ਾਂਤੀ ਬਹਾਲੀ ਲਈ ਪਾਕਿਸਤਾਨ ਦੇ ਨਾਲ ਗੱਲਬਾਤ ਨੂੰ ਅੱਜ ਖਾਰਜ ਕਰਦੇ ਹੋਏ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ‘ਚ ਬਾਹਰੀ ਲੋਕਾਂ ਨੂੰ ਦਖਲ ਦੇਣ ਦੀ ਲੋੜ ਨਹੀਂ ਹੈ। ਰਾਜਨਾਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਾਂਤੀ ਬਹਾਲੀ ਲਈ ਕਸ਼ਮੀਰੀ ਲੋਕਾਂ ਦੇ ਲਈ ਨਾ ਸਿਰਫ ਸਾਡੇ ਦਰਵਾਜ਼ੇ ਹੀ ਖੁੱਲ੍ਹੇ ਹਨ ਸਗੋਂ ਖਿੜਕੀਆਂ ਵੀ ਖੁੱਲ੍ਹੀਆਂ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਹੁਰੀਅਤ ਦੇ ਨੇਤਾਵਾਂ ਨੇ ਸਾਰੇ ਦਲਾਂ ਦੇ ਵਫਦ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਹੈ, ਇਸ ਨਾਲ ਸਾਫ ਜ਼ਾਹਰ ਹੁੰਦਾ ਹੈ ਕਿ ਉਨ੍ਹਾਂ ਦੇ ਦਿਲ ‘ਚ ਕਸ਼ਮੀਰੀ ਲੋਕਾਂ ਲਈ ਨਾ ਤਾਂ ਇਨਸਾਨੀਅਤ ਹੈ ਅਤੇ ਨਾ ਹੀ ਕਸ਼ਮੀਰੀਅਤ। ਵੱਖਵਾਦੀ ਇਸ ਲਈ ਗੱਲ ਨਹੀਂ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਲੋਕਤਾਂਤ੍ਰਿਕ ਨਹੀਂ ਹਨ। ਰਾਜਨਾਥ ਸਿੰਘ ਨੇ ਕਿਹਾ ਕਿ ਸਾਰੇ ਦਲਾਂ ਦੇ ਵਫਦ ਦੇ ਕੁਝ ਮੈਂਬਰਾਂ ਨੇ ਹੁਰੀਅਤ ਦੇ ਨੇਤਾਵਾਂ ਨਾਲ ਜਾ ਕੇ ਮੁਲਾਕਾਤ ਕੀਤੀ ਸੀ। ਇਸ ਦੇ ਲਈ ਨਾ ਤਾਂ ਅਸੀਂ ਸਹਿਮਤੀ ਦਿੱਤੀ ਸੀ ਅਤੇ ਨਾ ਹੀ ਮਨਾ ਕੀਤਾ। ਮੈਂ ਇਹ ਕਹਿ ਸਕਦਾ ਹਾਂ ਕਿ ਜੋ ਲੋਕ ਵੱਖਵਾਦੀਆਂ ਨੂੰ ਮਿਲ ਕੇ ਵਾਪਸ ਆਏ, ਉਨ੍ਹਾਂ ਦੀ ਸਮਝ ਨਾਲ ਇਨ੍ਹਾਂ ਨੇਤਾਵਾਂ ਨੇ ਕਸ਼ਮੀਰੀਅਤ ਅਤੇ ਇਨਸਾਨੀਅਤ ਨਹੀਂ ਦਿਖਾਈ। ਲੋਕਾਂ ਨੇ ਵੱਖਵਾਦੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਲੋਕਾਂ ਨੇ ਮਨਾ ਕਰ ਦਿੱਤਾ। ਕਸ਼ਮੀਰ ਦੇ ਮੁੱਦੇ ‘ਤੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੇ ਸਵਾਲ ‘ਤੇ ਸਿੰਘ ਨੇ ਕਿਹਾ ਕਿ ਇਹ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਲਈ ਇਸ ਮੁੱਦੇ ‘ਤੇ ਸਰਕਾਰ ਦੇਸ਼ਵਾਸੀਆਂ
ਨਾਲ ਗੱਲਬਾਤ ਕਰ ਰਹੀ ਹੈ। ਦੇਸ਼ ਦੇ ਅੰਦਰੂਨੀ ਮਾਮਲਿਆਂ ‘ਚ ਬਾਹਰੀ ਦਖਲ ਦੀ ਲੋੜ ਹੈ। ਰਾਜਨਾਥ ਨੇ ਕਸ਼ਮੀਰ ਮੁੱਦੇ ਦੇ ਹੱਲ ਲਈ ਮੁੱਖ ਮੰਤਰੀ ਮਹਿਬੂਬਾ ਮੁਫਤੀ ਵਲੋਂ ਵੱਖਵਾਦੀਆਂ ਨੂੰ ਚਿੱਠੀ ਲਿਖ ਕੇ ਵਫਦ ਨਾਲ ਗੱਲਬਾਤ ਕਰਨ ਦੀ ਬੇਨਤੀ ਕੀਤੇ ਜਾਣ ਕੇ ਕਦਮ ਦਾ ਸਮਰਥਨ ਕਰਨ ਜਾਂ ਨਾ ਕਰਨ ਦੇ ਬਾਰੇ ‘ਚ ਪੁੱਛੇ ਗਏ ਸਵਾਲ ਦਾ ਸਿੱਧਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ, ”ਹਾਂ ਮੇਰੇ ਕੋਲ ਉਸ ਬਾਰੇ ‘ਚ ਸੂਚਨਾ ਹੈ… ਉਨ੍ਹਾਂ ਨੇ ਇੱਕ ਚਿੱਠੀ ਲਿਖੀ ਸੀ।” ਮੰਤਰੀ ਨੇ ਇਸ ਬਾਰੇ ‘ਚ ਕੁਝ ਨਹੀਂ ਕਿਹਾ ਕਿ ਰਾਜ ਸਰਕਾਰ ‘ਚ ਪੀ. ਡੀ. ਪੀ. ਦੀ ਸਹਿਯੋਗੀ ਭਾਜਪਾ ਇਸ ਕਦਮ ਦਾ ਸਮਰਥਨ ਕਰਦੀ ਹੈ ਜਾਂ ਨਹੀਂ। ਰਾਜਨਾਥ ਨੇ ਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਵੱਖਵਾਦੀਆਂ ਨਾਲ ਪਿੱਛੇ ਚੈਨਲ ਰਾਹੀਂ ਗੱਲਬਾਤ ਜਾਂ ਕਸ਼ਮੀਰ ਮੁੱਦੇ ‘ਤੇ ਗੱਲਬਾਤਕਾਰਾਂ ਦੀ ਨਵੀਂ ਟੀਮ ਨਿਯੁਕਤ ਕਰਨ ਨੂੰ ਲੈ ਕੇ ਬਹਿਸ ‘ਚ ਨਹੀਂ ਪੈਣਾ ਚਾਹੁੰਦੇ। ਉਨ੍ਹਾਂ ਕਿਹਾ, ”ਟਰੈਕ ਵਨ, ਟਰੈਕ ਟੂ, ਟਰੈਕ ਥ੍ਰੀ… ਮੈਂ ਇਸ ਬਹਿਸ ‘ਚ ਨਹੀਂ ਪੈਣਾ ਚਾਹੁੰਦਾ।” ਗ੍ਰਹਿ ਮੰਤਰੀ ਨੇ ਕਿਹਾ ਕਿ ਘਾਟੀ ‘ਚ ਅਸ਼ਾਂਤੀ ਸ਼ੁਰੂ ਹੋਣ ਵੇਲੇ ਤੋਂ ਕਸ਼ਮੀਰ ਦੀਆਂ ਆਪਣੀਆਂ ਪਹਿਲੀਆਂ ਯਾਤਰਾਵਾਂ ਵਾਂਗ ਉਨ੍ਹਾਂ ਨੇ ਰਾਜ ‘ਚ ਸ਼ਾਂਤੀ ਅਤੇ ਸਾਮਾਨ ਸਥਿਤੀ ਚਾਹੁਣ ਵਾਲੇ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਦੀ ਆਪਣੀ ਇੱਛਾ ਪ੍ਰਗਟ ਕੀਤੀ ਸੀ। ਰਾਜਨਾਥ ਨੇ ਕਿਹਾ ਕਿ ਉਹ ਕਸ਼ਮੀਰ ‘ਤੇ ਗੱਲਬਾਤ ਲਈ ਤਿਆਰ ਹਨ ਪਰ ਸਪੱਸ਼ਟ ਕੀਤਾ ਕਿ ਇਹ ਕੇਵਲ ਸੰਵਿਧਾਨ ਦੇ ਦਾਇਰੇ ‘ਚ ਹੀ ਹੋਵੇਗੀ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *