Home / India / ਕਸ਼ਮੀਰ ‘ਚ ਪਾਕਿਸਤਾਨ ਤੋਂ ਅਤਿਵਾਦੀ ‘ਫੰਡਿੰਗ’ ਹਰ ਸਾਲ ਹਵਾਲਾ ਦੇ ਜ਼ਰੀਏ ਭੇਜੇ ਜਾ ਰਹੇ ਨੇ 100 ਕਰੋੜ

ਕਸ਼ਮੀਰ ‘ਚ ਪਾਕਿਸਤਾਨ ਤੋਂ ਅਤਿਵਾਦੀ ‘ਫੰਡਿੰਗ’ ਹਰ ਸਾਲ ਹਵਾਲਾ ਦੇ ਜ਼ਰੀਏ ਭੇਜੇ ਜਾ ਰਹੇ ਨੇ 100 ਕਰੋੜ

ਨਵੀਂ ਦਿੱਲੀ, 14 ਜੁਲਾਈ (ਚ.ਨ.ਸ.) : ਕਸ਼ਮੀਰ ਵਿਚ ਪਾਕਿਸਤਾਨ ਵੱਲੋਂ ‘ਅਤਿਵਾਦੀ ਫੰਡਿੰਗ’ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਖੁਫ਼ੀਆ ਏਜੰਸੀਆਂ ਦੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਹਰ ਸਾਲ ਹਵਾਲਾ ਦੇ ਜ਼ਰੀਏ 100 ਕਰੋੜ ਰੁਪਏ ਕਸ਼ਮੀਰ ਵਿਚ ਭੇਜ ਰਿਹਾ ਹੈ। ਸੂਤਰਾਂ ਅਨੁਸਾਰ ਕਸ਼ਮੀਰ ਵਿਚ ਹਵਾਲਾ ਦੇ ਜ਼ਰੀਏ ਪਾਕਿਸਤਾਨ ਫੰਡ ਭੇਜਦਾ ਹੈ। ਅਤਿਵਾਦੀ ਸਰਗਰਮੀਆਂ ਨੂੰ ਹੱਲਾਸ਼ੇਰੀਦੇਣ ਲਈ ਕਸ਼ਮੀਰ ਵਿਚ ਹਰ ਸਾਲ 100 ਕਰੋੜ ਰੁਪਏ ਭੇਜੇ ਜਾ ਰਹੇ ਹਨ। ਪਾਕਿਸਤਾਨ ਇਨ੍ਹਾਂ ਫੰਡਾਂ ਨੂੰ ਵੱਖਵਾਦੀਆਂ ਦੇ ਕੋਲ ਭੇਜਦਾ ਹੈ। ਇਸ ਫੰਡ ਦਾ ਕੁਝ ਹਿੱਸਾ ਪੱਥਰਬਾਜ਼ਾਂ ਨੂੰ ਦਿੱਤਾ ਜਾਂਦਾ ਹੈ।
ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਸ਼ਮੀਰ ਵਿਚ ਸੁਰੱਖਿਆ ਬਲਾਂ ‘ਤੇ ਪੱਥਰ ਸੁੱਟਣ ‘ਚ ਅਤਿਵਾਦੀ ਵੀ ਸ਼ਾਮਲ ਹੁੰਦੇ ਹਨ। ਕੁਝ ਮੀਡੀਆ ਰਿਪੋਰਟਾਂ ‘ਚ ਇਸ ਗੱਲ ਦਾ ਖੁਲਾਸਾ ਪਹਿਲਾਂ ਵੀ ਹੋਇਆ ਹੈ ਕਿ ਕਸ਼ਮੀਰ ਵਿਚ ਪੱਥਰਬਾਜ਼ੀ ਅਤੇ ਫਾਇੰਰਿੰਗ ਕਰਨ ਦੀਆਂ ਘਟਨਾਵਾਂ ਵਿਚ ਅਤਿਵਾਦੀ ਵੀ ਸ਼ਾਮਲ ਹੁੰਦੇ ਹਨ। ਜ਼ਿਕਰਯੋਗ ਹੈ ਕਿ ਪਠਾਨਕੋਟ ਏਅਰਬੇਸ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਕਸ਼ਮੀਰ ਘਾਟੀ ਅਤੇ ਦੂਜੇ ਹਿੱਸਿਆਂ ‘ਚ ਬਣੇ ਆਪਣੇ ਠਿਕਾਣਿਆਂ ਤੋਂ ਫੰਡ ਇਕੱਠੇ ਕਰਕੇ ਹਮਲਿਆਂ ਨੂੰ ਅੰਜ਼ਾਮ ਦੇਣ ਵਿਚ ਰੁਝਿਆ ਹੋਇਆ ਹੈ। ਫੰਡ ਦਾ ਇੰਤਜ਼ਾਮ ਕਰਨ ਵਿਚ ਪਾਕਿਸਤਾਨ ਦੀ ਭੂਮਿਕਾ ਵੀ ਸਾਹਮਣੇ ਆਉਂਦੀ ਰਹਿੰਦੀ ਹੈ। ਇਹ ਗੱਲ ਵੀ ਛੁਪੀ ਨਹੀਂ ਹੈ ਕਿ ਜੈਸ਼ ਜਿਹੇ ਅਤਿਵਾਦੀ ਸੰਗਠਨ ਜ਼ਿਆਦਾਤਰ ਫੰਡ ਪਾਕਿਸਤਾਨ ਤੋਂ ਹਾਸਲ ਕਰ ਰਹੇ ਹਨ। ਜੰਮੂ-ਕਸ਼ਮੀਰ ਵਿਚ ਹਵਾਲਾ ਦੇ ਪੈਸੇ ਨੂੰ ਇਧਰ ਤੋਂ ਉੱਧਰ ਕਰਕੇ ਅਤਿਵਾਦੀ ਸੰਗਠਨ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਵਾਦੀ ਦੀ ਸਥਿਤੀ ਹੋਰ ਵਿਗਾੜਨ ਲਈ ਹਾਫਿਜ਼ ਅਤੇ ਸਲਾਹੂਦੀਨ ਨੇ ਮਿਲ ਕੇ ਇਕ ਕੰਟਰੋਲ ਰੂਮ ਬਣਾਇਆ ਹੈ ਜਿਥੋਂ ਉਹ ਵਾਦੀ ਦੇ ਹੈਂਡਲਰਜ਼ ਨਾਲ ਸੰਪਰਕ ਕਰ ਰਹੇ ਹਨ। ਖੁਫ਼ੀਆ ਏਜੰਸੀਆਂ ਨੇ ਇਸ ਸਬੰਧ ਵਿਚ ਕਈ ਇੰਟਰਸੈਪਟ ਫੜੇ ਹਨ।
ਸਰਹੱਦੋਂ ਪਾਰ ਅਤਿਵਾਦੀਆਂ ਦੇ 30 ਤੋਂ 40 ਇੰਟਰਸੈਪਟ ਫੜੇ ਗਏ ਹਨ। ਇਨ੍ਹਾਂ ਵਿਚੋਂ ਅਤਿਵਾਦੀਆਂ ਨੂੰ ਫੌਜ ਅਤੇ ਸੁਰੱਖਿਆ ਬਲਾਂ ‘ਤੇ ਜ਼ਿਆਦਾ ਨਿਸ਼ਾਨਾ ਬਣਾਉਣ ਲਈ ਕਿਹਾ ਜਾ ਰਿਹਾ ਹੈ। ਅਤਿਵਾਦੀਆਂ ਦੇ ਹੈਂਡਲਰਜ਼ ‘ਨਦੀ ਵਿਚ ਪਾਣੀ ਜ਼ਿਆਦਾ ਵਹਾਉਣਾ’ ਜਿਹੇ ਕੋਡ ਵਰਡ ਦਾ ਇਸਤੇਮਾਲ ਕਰ ਰਹੇ ਹਨ। ਘਾਟੀ ਵਿਚ ਵੀਰਵਾਰ ਤੇ ਸ਼ੁੱਕਰਵਾਰ ਦਾ ਦਿਨ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਖੁਫ਼ੀਆ ਏਜੰਸੀਆਂ ਦੀ ਰਿਪੋਰਟ ਤੋਂ ਬਾਅਦ ਸਾਰੇ ਸੁਰੱਖਿਆ ਬਲਾਂ ਨੂੰ ਅਲਰਟ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਵਾਦੀ ਵਿਚ ਪੱਥਰਬਾਜ਼ੀ ਕਰਨ ਵਾਲਿਆਂ ‘ਤੇ ਨਜ਼ਰ ਰੱਖਣ ਲਈ ਹਾਈ ਰੈਜੂਲੇਸ਼ਨ ਕੈਮਰੇ ਨਾਲ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ।
ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਸੂਬੇ ਵਿਚ ਭੜਕੀ ਹਿੰਸਾ ਵੀਰਵਾਰ ਨੂੰ ਵੀ ਜਾਰੀ ਰਹੀ। ਪੁਲਗਾਮ ਵਿਚ ਸੁਰੱਖਿਆ ਬਲਾਂ ਤੇ ਪ੍ਰਦਰਸ਼ਨਕਾਰੀਆਂ ਵਿਚ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਥੇ ਹੀ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 37 ਹੋ ਗਈ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *