Breaking News
Home / Breaking News / ਕਰੁਣ ਨਾਇਰ ਨੇ ਕ੍ਰਿਕਟ ‘ਚ ਰਚਿਆ ਨਵਾਂ ਇਤਿਹਾਸ ਆਪਣੇ ਤੀਜੇ ਟੈਸਟ ‘ਚ ਠੋਕਿਆ ਤੀਹਰਾ ਸੈਂਕੜਾ

ਕਰੁਣ ਨਾਇਰ ਨੇ ਕ੍ਰਿਕਟ ‘ਚ ਰਚਿਆ ਨਵਾਂ ਇਤਿਹਾਸ ਆਪਣੇ ਤੀਜੇ ਟੈਸਟ ‘ਚ ਠੋਕਿਆ ਤੀਹਰਾ ਸੈਂਕੜਾ

ਚੇਨਈ, 19 ਦਸੰਬਰ (ਚ.ਨ.ਸ.): ਭਾਰਤ-ਇੰਗਲੈਂਡ ਵਿਚਕਾਰ ਖੇਡੀ ਜਾ ਰਹੀ ਪੰਜ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ ਚੌਥੇ ਦਿਨ ਦੀ ਖੇਡ ਦੌਰਾਨ ਰਾਜਸਥਾਨ ਦੇ ਕਰੁਣ ਨਾਇਰ ਨੇ ਕ੍ਰਿਕਟ ਦੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਕਰੁਣ ਨਾਇਰ ਨੇ ਟੈਸਟ ਕਰੀਅਰ ‘ਚ 248 ਦੌੜਾਂ ਦੇ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਡੇ ਸਕੋਰ ਨੂੰ ਪਿੱਛੇ ਛੱਡ ਦਿੱਤਾ ਅਤੇ ਇਸ ਤੋਂ ਥੋੜ੍ਹੇ ਸਮੇਂ ਦੀ ਖੇਡ ਤੋਂ ਬਾਅਦ ਨਾਇਰ ਨੇ ਤੀਹਰਾ ਸੈਂਕੜਾ ਜੜ ਕੇ ਇਕ ਤਰ੍ਹਾਂ  ਨਾਲ ਸਹਿਵਾਗ ਦੀ ਬਰਾਬਰੀ ਕਰ ਲਈ। ਹੁਣ ਤੱਕ ਸਹਿਵਾਗ ਨੇ ਹੀ ਕ੍ਰਿਕਟ ਟੈਸਟ ‘ਚ 2 ਵਾਰ ਤੀਹਰੇ ਸੈਂਕੜੇ ਬਣਾਏ ਹਨ। ਨਾਇਰ ਅਜਿਹੇ ਚੌਥੇ ਭਾਰਤੀ ਬੱਲੇਬਾਜ਼ ਬਣ ਗਏ ਜਿਨ੍ਹਾਂ ਨੇ 250 ਤੋਂ ਜ਼ਿਆਦਾ ਦੌੜਾਂ ਦੀ ਪਾਰੀ ਖੇਡੀ ਹੋਵੇ। ਉਨ੍ਹਾਂ ਤੋਂ ਪਹਿਲਾਂ ਵਰਿੰਦਰ ਸਹਿਵਾਗ, ਰਾਹੁਲ ਦ੍ਰਾਵਿੜ ਅਤੇ ਵੀ.ਵੀ.ਐੱਸ. ਲਕਸ਼ਮਣ ਨੇ 250 ਦੌੜਾਂ ਤੋਂ ਜ਼ਿਆਦਾ ਦੀ ਪਾਰੀ ਖੇਡੀ ਸੀ।ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਟੈਸਟ ਮੈਚ ਦੌਰਾਨ ਕਰੁਣ ਨਾਇਰ 300 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਇਹ ਖਾਸ ਪ੍ਰਾਪਤੀ ਹਾਸਲ ਕੀਤੀ। ਨਾਲ ਹੀ ਨਾਇਰ ਅਜਿਹੇ ਇਕੱਲੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਕੈਰੀਅਰ ਦੇ ਤੀਜੇ ਟੈਸਟ ਮੈਚ ‘ਚ ਹੀ 300 ਦੌੜਾਂ ਬਣਾਈਆਂ ਹੋਣ। ਭਾਰਤੀ ਟੀਮ ਵਲੋਂ ਪਹਿਲਾਂ ਸਹਿਵਾਗ 300 ਤੋਂ ਜ਼ਿਆਦਾ ਸਕੋਰ ਬਣਾ ਚੁੱਕੇ ਹਨ। ਉਨ੍ਹਾਂ ਨੇ 2 ਵਾਰ ਤੀਹਰਾ ਸੈਂਕੜਾ ਬਣਾਇਆ ਸੀ। ਸਹਿਵਾਗ ਨੇ 2004 ‘ਚ ਪਾਕਿਸਤਾਨ ਦੇ ਦੌਰੇ ਦੌਰਾਨ ਮੁਲਤਾਨ ‘ਚ ਖੇਡੇ ਗਏ ਪਹਿਲੇ ਹੀ ਟੈਸਟ ‘ਚ 309 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਵਲੋਂ ਪਹਿਲਾ ਤੀਹਰਾ ਸੈਂਕੜਾ ਬਣਾਉਣ ਦਾ ਮਾਣ ਹਾਸਲ ਕੀਤਾ ਸੀ। ਇਸ ਟੈਸਟ ਮੈਚ ‘ਚ ਵਰਿੰਦਰ ਸਹਿਵਾਗ ਸਿਰਫ ਇਕ ਪਾਰੀ ‘ਚ ਬੱਲੇਬਾਜ਼ੀ ਕਰ ਸਕੇ ਅਤੇ ਭਾਰਤ ਨੇ ਇਹ ਟੈਸਟ ਇਕ ਪਾਰੀ 52 ਦੌੜਾਂ ਦੇ ਫਰਕ ਨਾਲ ਜਿੱਤ ਲਿਆ ਸੀ।
ਜ਼ਿਕਰਯੋਗ ਹੈ ਕਿ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ 2004 ‘ਚ ਬੰਗਲਾਦੇਸ਼ ਦੇ ਵਿਰੁੱਧ ਖੇਡਦਿਆਂ 248 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਸਚਿਨ ਨੇ ਢਾਕਾ ਦੇ ਸਟੇਡੀਅਮ ‘ਚ ਆਪਣੇ ਬੱਲੇ ਦਾ ਕਮਾਲ ਦਿਖਾਉਂਦੇ ਹੋਏ 552 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣੇ ਟੈਸਟ ਕੈਰੀਅਰ ਦਾ ਸਭ ਤੋਂ ਵੱਡਾ ਸਕੋਰ ਬਣਾਇਆ ਸੀ।।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *