Home / Breaking News / ਕਰਨਾਟਕ ਵਿਧਾਨ ਸਭਾ ਚੋਣਾਂ 2018 ਸੂਬੇ ਦੀਆਂ 222 ਸੀਟਾਂ ‘ਤੇ 70 ਫ਼ੀਸਦੀ ਵੋਟਿੰਗ

ਕਰਨਾਟਕ ਵਿਧਾਨ ਸਭਾ ਚੋਣਾਂ 2018 ਸੂਬੇ ਦੀਆਂ 222 ਸੀਟਾਂ ‘ਤੇ 70 ਫ਼ੀਸਦੀ ਵੋਟਿੰਗ

ਪੱਤਰ ਪ੍ਰੇਰਕ
================
ਬੰਗਲੁਰੂ, 12 ਮਈ : ਕਰਨਾਟਕ  ਵਿੱਚ ਵਿਧਾਨ ਸਭਾ ਦੀਆਂ 224 ‘ਚੋਂ 222 ਸੀਟਾਂ ‘ਤੇ ਅੱਜ ਸਖ਼ਤ ਸੁਰੱਖਿਆ ਦੌਰਾਨ ਵੋਟਾਂ ਪੈਣ ਦਾ ਕੰਮ ਨੇਪਰੇ ਚੜ ਗਿਆ। ਚੋਣ ਕਮਿਸ਼ਨ ਨੇ ਵੋਟਿੰਗ ਖ਼ਤਮ ਹੋਣ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੂਬੇ ਵਿਚ 70 ਫੀਸਦੀ ਮਤਦਾਨ ਹੋਇਆ। ਚੋਣ ਅਧਿਕਾਰੀਆਂ ਅਨੁਸਾਰ ਚਿਕਬਲਾਪੁਰਾ  ਅਤੇ ਰਾਮਨਗਰ ਵਿਧਾਨ ਸਭਾ ਖੇਤਰਾਂ ਵਿਚ ਸਭ ਤੋਂ ਜ਼ਿਆਦਾ 76 ਫ਼ੀਸਦੀ, ਜਦ ਕਿ ਬੰਗਲੁਰੂ ਸ਼ਹਿਰ ਵਿਚ ਸਭ ਤੋਂ ਘੱਟ 48 ਫੀਸਦੀ ਵੋਟਿੰਗ ਹੋਈ। ਮਤਦਾਨ ਸਮਾਪਤ ਹੋਣ ਦੇ ਨਾਲ ਹੀ ਢਾਈ ਹਜ਼ਾਰ ਤੋਂ ਵੱਧ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ਵਿੱਚ ਕੈਦ ਹੋ ਗਈ। ਇਨ੍ਹਾਂ ਵੋਟਾਂ ਦੀ ਗਿਣਤੀ 15 ਮਈ ਨੂੰ ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ। ਸੂਬੇ ਦੀਆਂ ਦੋ ਸੀਟਾਂ ਆਰ.ਆਰ. ਨਗਰ ਅਤੇ ਜੈ ਨਗਰ ‘ਚ ਚੋਣਾਂ ਮੁਲਤਵੀ ਹੋ ਗਈਆਂ ਸਨ। ਇਸੇ ਦੌਰਾਨ ਵੋਟਿੰਗ ਮੁਕੰਮਲ ਹੋ ਜਾਣ ਤੋਂ ਬਾਅਦ   ਕਾਂਗਰਸ-ਭਾਜਪਾ ਅਤੇ ਜੇ. ਡੀ. ਐਸ. ਦੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਕੁੱਝ ਟੀ. ਵੀ. ਚੈਨਲਾਂ ਵਲੋਂ ਕਰਵਾਏ ਗਏ ਐਗਜ਼ੀਟ ਪੋਲ ‘ਚ ਕਿਸੇ ਵੀ ਪਾਰਟੀ ਨੂੰ ਪੂਰੀ ਤਰ੍ਹਾਂ ਨਾਲ ਬਹੁਮਤ ਮਿਲਣ ਦਾ ਦਾਅਵਾ ਨਹੀਂ ਕੀਤਾ ਗਿਆ ਹੈ। ਸੂਬੇ ‘ਚ 224 ਸੀਟਾਂ ‘ਚੋਂ 222 ਸੀਟਾਂ ‘ਤੇ ਵੋਟਾਂ ਪਈਆਂ ਹਨ। ਕਈ ਟੀ. ਵੀ. ਚੈਨਲਾਂ ਨੇ ਕਾਂਗਰਸ ਨੂੰ ਸਭ ਤੋਂ ਵੱਡੀ ਪਾਰਟੀ ਦੱਸਿਆ ਹੈ, ਜਿਸ ਦੌਰਾਨ ਕਾਂਗਰਸ ਦਾ ਪੱਲੜਾ ਭਾਰੀ ਹੈ। ਉਥੇ ਹੀ ਭਾਜਪਾ ਨੂੰ ਦੁਜੇ ਅਤੇ ਜੇ. ਡੀ. ਐਸ. ਨੂੰ ਤੀਜੇ ਨੰਬਰ ਦੀ ਪਾਰਟੀ ਦੱਸਿਆ ਹੈ। ਕੁੱਝ ਚੈਨਲਾਂ ਨੇ ਕਾਂਗਰਸ ਨੂੰ 97 ਤੋਂ 115 ਭਾਜਪਾ ਨੂੰ 80-92, ਜੇ. ਡੀ. ਐਸ. 22-30 ਸੀਟਾਂ ਦਿੱਤੀਆਂ ਹਨ। ਫਿਲਹਾਲ ਅਜੇ ਗਠਬੰਧਨ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਹੈ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *