Breaking News
Home / Breaking News / ਕਰਨਾਟਕ ਚੋਣਾਂ ਦੇ ਨਤੀਜੇ ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ

ਕਰਨਾਟਕ ਚੋਣਾਂ ਦੇ ਨਤੀਜੇ ਰਾਜਪਾਲ ਵੱਲੋਂ ਭਾਜਪਾ ਨੂੰ ਸਰਕਾਰ ਬਣਾਉਣ ਦਾ ਸੱਦਾ

ਯੇਦੂਰੱਪਾ 17-18 ਮਈ ਨੂੰ ਚੁੱਕ ਸਕਦੇ ਨੇ ਸਹੁੰ: ਸੂਤਰ

ਚੜ੍ਹਦੀਕਲਾ ਬਿਊਰੋ
================
ਬੰਗਲੁਰੂ, 15 ਮਈ: ਕਰਨਾਟਕ  ‘ਚ ਸੱਤਾ ਲਈ ਚੱਲ ਰਹੀ ਸਿਆਸੀ ਖਿੱਚੋਤਾਣ ਦਾ ਅੰਤ ਰਾਜਪਾਲ ਵਜੂਭਾਈਵਾਲਾ ਨੇ ਭਾਜਪਾ ਨੂੰ ਸੂਬੇ ਵਿਚ ਸਰਕਾਰ ਬਣਾਉਣ ਦਾ ਸੱਦਾ ਦੇ ਕੇ ਕਰ ਦਿੱਤਾ। ਸੂਤਰਾਂ ਅਨੁਸਾਰ ਬੀ.ਐਸ. ਯੇਦੂਰੱਪਾ 17 ਮਈ ਨੂੰ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਹਾਲਾਂਕਿ ਜੇ.ਡੀ.ਐਸ. ਦੇ ਐਚ.ਡੀ. ਕੁਮਾਰ ਸਵਾਮੀ ਨੇ ਵੀ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ ਪਰ ਰਾਜਪਾਲ ਨੇ ਯੇਦੂਰੱਪਾ ਨੂੰ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਪਾਲ ਵੱਲੋਂ ਭਾਜਪਾ ਨੂੰ ਸੂਬੇ ਵਿਚ ਸਭ ਤੋਂ ਵੱਡੇ ਦਲ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਉਣ ਕਾਰਨ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਸੂਤਰਾਂ ਅਨੁਸਾਰ ਯੇਦੂਰੱਪਾ 17 ਜਾਂ 18 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਹਾਲਾਂਕਿ ਇਸ ਬਾਰੇ ਅੰਤਿਮ ਫੈਸਲਾ ਦਿੱਲੀ ਵਿਚ ਲਿਆ ਜਾਵੇਗਾ।
ਇਥੇ ਇਹ ਗੱਲ ਵਰਣਨਯੋਗ ਹੈ ਕਿ ਕਰਨਾਟਕ ਵਿਧਾਨ ਸਭਾ ਦੀਆਂ 222 (ਕੁਲ 224) ਸੀਟਾਂ ‘ਤੇ ਬੀਤੇ ਦਿਨੀਂ ਵੋਟਾਂ ਦੇ ਅੱਜ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ  ਸੂਬੇ ਵਿਚ ਤ੍ਰਿਸ਼ੰਕੂ ਵਿਧਾਨ ਸਭਾ ਦੀ ਸਥਿਤੀ ਬਣ ਗਈ ਸੀ। ਸੀਟਾਂ ‘ਤੇ ਜਿੱਤ ਦੇ ਹਿਸਾਬ ਨਾਲ ਭਾਜਪਾ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਅਤੇ ਇਸ ਆਧਾਰ ‘ਤੇ ਉਸ ਨੇ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕੀਤਾ ਸੀ। ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਬੀ.ਐਸ. ਯੇਦੂਰੱਪਾ ਨੇ ਸ਼ਾਮ ਨੂੰ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ  ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਦੂਜੇ ਪਾਸੇ ਯੇਦੂਰੱਪਾ ਤੋਂ ਬਾਅਦ ਜੇ.ਡੀ.ਐਸ. ਅਤੇ ਕਾਂਗਰਸ ਨੇ ਵੀ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਆਪਣਾ ਦਾਅਵਾ ਠੋਕਿਆ ਸੀ। ਇਸ ਦੌਰਾਨ ਮੀਡੀਆ ਸੂਤਰਾਂ ਨੇ ਦੱਸਿਆ ਸੀ ਕਿ ਰਾਜਪਾਲ ਭਾਜਪਾ ਨੂੰ ਸਰਕਾਰ ਬਣਾਉਣ ਲਈ ਪਹਿਲਾਂ ਮੌਕਾ ਦੇ ਸਕਦੇ ਹਨ ਕਿਉਂਕਿ ਚੋਣ ਨਤੀਜਿਆਂ ‘ਚ ਭਾਜਪਾ ਸਭ ਤੋਂ ਜ਼ਿਆਦਾ ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ ਹੈ ਪਰ ਬਹੁਮਤ ਦੇ ਆਂਕੜਿਆਂ ਨੂੰ ਪਾਰ ਨਹੀਂ ਕਰ ਸਕੀ। ਇਸ ਦੇ ਬਾਵਜੂਦ ਭਾਜਪਾ ਸਰਕਾਰ ਬਣਾਉਣ ਦੀ ਤਿਆਰੀ ‘ਚ ਹੈ। ਯੇਦੂਰੱਪਾ ਨੇ ਕਿਹਾ ਕਿ ਅਸੀਂ ਸਭ ਤੋਂ ਵੱਡੀ ਪਾਰਟੀ ਹਾਂ ਅਤੇ ਅਜਿਹੇ ਵਿਚ ਸਰਕਾਰ ਬਣਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਭਾਜਪਾ 100 ਪ੍ਰਤੀਸ਼ਤ
ਸਰਕਾਰ ਬਣਾਵੇਗੀ ਅਤੇ ਵਿਧਾਨ ਸਭਾ ਵਿਚ ਬਹੁਮਤ ਵੀ ਸਾਬਤ ਕਰੇਗੀ। ਉੱਧਰ ਰਾਜਪਾਲ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ ਮੀਡੀਆ ਨੂੰ ਮੁਖਾਤਿਬ  ਸਿੱਧਾਰਾਮਈਆ ਨੇ ਕਿਹਾ ਸੀ ਕਿ ਕਾਂਗਰਸ ਨੇ ਬਿਨ੍ਹਾਂ ਸ਼ਰਤ ਜੇ.ਡੀ.ਐਸ. ਨੂੰ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਠਜੋੜ ਦੀਆਂ ਸ਼ਰਤਾਂ ‘ਤੇ ਬਾਅਦ ਵਿਚ ਫ਼ੈਸਲਾ ਹੋਵੇਗਾ।

About admin

Check Also

ਕਸ਼ਮੀਰ, ਦਿੱਲੀ, ਝਾਰਖੰਡ ਤੋਂ ਆ ਰਹੇ ਹਨ ਪੰਜਾਬ ‘ਚ ਨਸ਼ੇ: ਕੈਪਟਨ

ਚੰਡੀਗੜ੍ਹ, 14 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (76) ਅੱਜ-ਕੱਲ੍ਹ ਖ਼ਾਸ ਤੌਰ ‘ਤੇ …

Leave a Reply

Your email address will not be published. Required fields are marked *