Breaking News
Home / Breaking News / ਕਤਲਾਂ ਦਾ ਮੁੱਖ ਦੋਸ਼ੀ ਐਨ.ਆਰ.ਆਈ. ਕਾਬ

ਕਤਲਾਂ ਦਾ ਮੁੱਖ ਦੋਸ਼ੀ ਐਨ.ਆਰ.ਆਈ. ਕਾਬ

ਨਵੀਂ ਦਿੱਲੀ, 9 ਨਵੰਬਰ (ਪੱਤਰ ਪ੍ਰਰੇਕ) :  ਹਿੰਦੂ ਨੇਤਾਵਾਂ ਨੂੰ ਸ਼ੂਟ ਕਰਨ ਵਾਲਾ ਸ਼ੂਟਰ ਵੀ ਐਨ.ਆਰ.ਆਈ. ਹੀ ਹੈ। ਹੁਣ ਸ਼ੂਟਰ ਦਾ ਨਾਂ ਐਨ.ਆਰ.ਆਈ. ਹੈ ਜਾਂ ਫਿਰ ਉਹ ਕਿਸੇ ਦੇਸ਼ ਦਾ ਵਾਸੀ ਹੈ, ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ‘ਚ ਸ਼ੱਕ ਬਰਕਰਾਰ ਹੈ ਕਿਉਂਕਿ ਅਜੇ ਤੱਕ ਪੁਲਿਸ ਨੂੰ ਬਾਈਕ ਚਲਾਉਣ ਵਾਲੇ ਰਮਨਦੀਪ ਤੋਂ ਜ਼ਿਆਦਾ ਕੁਝ ਇਨਪੁਟ ਹਾਸਲ ਨਹੀਂ ਹੋਈ ਹੈ। ਰਮਨਦੀਪ ਨੂੰ ਵੀ ਐਪ ਦੇ ਜ਼ਰੀਏ ਸੰਦੇਸ਼ ਮਿਲਦਾ ਸੀ ਅਤੇ ਉਹ ਸ਼ੂਟਰ ਤੱਕ ਪਹੁੰਚ ਜਾਂਦਾ ਸੀ। ਪਤਾ ਲੱਗਾ ਹੈ ਕਿ ਦੇਰ ਸ਼ਾਮ ਤੱਕ ਡੀ.ਜੀ.ਪੀ, ਡੀ.ਜੀ.ਪੀ. ਇੰਟੈਲੀਜੈਂਸ ਖੁਦ ਮੋਗਾ ‘ਚ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਸਨ। ਸੂਤਰਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਗੁਪਤ ਤਰੀਕੇ ਨਾਲ ਜਾਂਚ ਕਰ ਰਹੀ ਪੁਲਿਸ ਟੀਮ ਨੇ ਜਿੰਮੀ ਜੱਟ ਫਿਰ ਜੱਗੀ ਜੌਹਲ ਅਤੇ ਫਿਰ ਰਮਨਦੀਪ ਨੂੰ ਕਾਬੂ ਕੀਤਾ। ਖੁਲਾਸਾ ਹੋਇਆ ਕਿ ਰਮਨਦੀਪ ਤਾਂ ਵਾਰਦਾਤ ਦੇ ਸਮੇਂ ਮੋਟਰਸਾਈਕਲ ਚਲਾਉਂਦਾ ਸੀ ਪਰ ਸ਼ੂਟਰ ਕੌਣ ਸੀ, ਇਸ ਬਾਰੇ ਲਗਾਤਾਰ ਜਾਂਚ ਚੱਲ ਰਹੀ ਹੈ। ਅਤਿ ਭਰੋਸੇਯੋਗ ਸੂਤਰਾਂ ਮੁਤਾਬਕ ਵਾਰਦਾਤ ‘ਚ ਸ਼ੂਟਰ ਦਾ ਨਾਂ ਐੱਨ. ਆਰ. ਆਈ. ਸਾਹਮਣੇ ਆਇਆ ਹੈ ਪਰ ਕੀ ਸ਼ੂਟਰ ਐੱਨ. ਆਰ. ਆਈ. ਹੈ ਜਾਂ ਕਿਸੇ ਸ਼ੂਟਰ ਦਾ ਨਾਂ ਐੱਨ. ਆਰ. ਆਈ. ਹੈ, ਇਸ ਬਾਰੇ ‘ਚ ਸਪਸ਼ਟ ਨਹੀਂ ਹੋ ਪਾ ਰਿਹਾ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *