Breaking News
Home / Punjab / ਐਸ.ਵਾਈ.ਐਲ. ਮੁੱਦੇ ‘ਤੇ ਸੰਸਦ ਘੇਰਨ ਜਾ ਰਹੇ ਇਨੈਲੋ ਵਰਕਰਾਂ ‘ਤੇ ਲਾਠੀਚਾਰਜ

ਐਸ.ਵਾਈ.ਐਲ. ਮੁੱਦੇ ‘ਤੇ ਸੰਸਦ ਘੇਰਨ ਜਾ ਰਹੇ ਇਨੈਲੋ ਵਰਕਰਾਂ ‘ਤੇ ਲਾਠੀਚਾਰਜ

ਨਵੀਂ ਦਿੱਲੀ, 15 ਮਾਰਚ (ਚ.ਨ.ਸ.) :   ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੇ ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ.) ਦਾ ਨਿਰਮਾਣ ਕੰਮ ਜਲਦ ਸ਼ੁਰੂ ਕਰਵਾਉਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਸੰਸਦ ਦਾ ਘਿਰਾਓ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਮੰਗ ਪੱਤਰ ਸੌਂਪਿਆ। ਪ੍ਰਧਾਨ ਮੰਤਰੀ ਨੂੰ ਸੌਂਪੇ ਮੰਗ ਪੱਤਰ ‘ਚ ਇਨੈਲੋ ਨੇ ਨਹਿਰ ਦੇ ਨਿਰਮਾਣ ਨੂੰ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਤੁਰੰਤ ਪੂਰਾ ਕਰਵਾਉਣ ਦੀ ਮੰਗ ਕੀਤੀ ਹੈ। ਇਨੈਲੋ ਦੇ ਇਸ ਪ੍ਰਦਰਸ਼ਨ ‘ਚ ਪਾਰਟੀ ਨੇਤਾ ਅਤੇ ਹਰਿਆਣਾ ਵਿਧਾਨ ਸਭਾ ਦੇ ਨੇਤਾ ਅਭੇ ਸਿੰਘ ਚੌਟਾਲਾ ਅਤੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਅਰੋੜਾ ਵੀ ਮੌਜੂਦ ਸਨ। ਪਾਰਟੀ ਦੇ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ, ਸਾਬਕਾ ਵਿਧਾਇਕਾਂ ਅਤੇ ਸਾਬਕਾ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਅਤੇ ਘਿਰਾਓ ‘ਚ ਹਿੱਸਾ ਲਿਆ। ਇਸ ਤੋਂ ਪਹਿਲਾਂ ਇੰਡੀਅਨ ਨੈਸ਼ਨਲ ਲੋਕਦਲ ਐੱਸ.ਵਾਈ.ਐੱਲ. ਨਿਰਮਾਣ ਦੇ ਮੁੱਦੇ ‘ਤੇ ਪੰਜਾਬ-ਹਰਿਆਣਾ ਦੀ ਸਰਹੱਦ ‘ਤੇ ਗ੍ਰਿਫਤਾਰੀਆਂ ਦੇ ਚੁੱਕਿਆ ਹੈ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਭੇ ਸਿੰਘ ਚੌਟਾਲਾ ਸਮੇਤ ਕਰੀਬ 75 ਨੇਤਾਵਾਂ ਨੂੰ
ਪੰਜਾਬ ਪੁਲਿਸ ਨੇ ਨਹਿਰ ਖੋਦਣ ਦੀ ਕੋਸ਼ਿਸ਼ ‘ਚ ਗ੍ਰਿਫਤਾਰ ਕੀਤਾ ਸੀ। ਇਹ ਗ੍ਰਿਫਤਾਰੀਆਂ ਅਜਿਹੇ ਸਮੇਂ ਕੀਤੀਆਂ ਗਈਆਂ ਸਨ, ਜਦੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਸੀ। ਬਜਟ ਸੈਸ਼ਨ ਤੋਂ ਬਾਅਦ ਇਨੈਲੋ ਨੇ ਹੁਣ ਦਿੱਲੀ ਘੇਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਸ਼੍ਰੀ ਚੌਟਾਲਾ ਨੇ ਕਿਹਾ ਕਿ ਇਸ ਨਹਿਰ ਦੇ ਅਧੂਰੇ ਨਿਰਮਾਣ ਨੂੰ ਪੂਰਾ ਕਰਵਾਉਣ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ‘ਤੇ ਹੈ। ਕੇਂਦਰ ਅਤੇ ਰਾਜ ‘ਚ ਭਾਜਪਾ ਦੀ ਸਰਕਾਰ ਹੈ, ਇਸ ਲਈ ਰਾਜ ਦੇ ਹਿੱਸੇ ਦਾ ਪਾਣੀ ਦਿਵਾਉਣ ਲਈ ਤੁਰੰਤ ਨਹਿਰ ਦਾ ਨਿਰਮਾਣ ਪੂਰਾ ਹੋਣਾ ਚਾਹੀਦਾ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *