Breaking News
Home / Breaking News / ਐਸ.ਬੀ.ਆਈ. ਵੱਲੋਂ ਐਫ. ਡੀ. ਗ੍ਰਾਹਕਾਂ ਨੂੰ ਵੱਡਾ ਝਟਕਾ, ਵਿਆਜ ਦਰਾਂ ‘ਚ ਕੀਤੀ ਕਟੌਤੀ

ਐਸ.ਬੀ.ਆਈ. ਵੱਲੋਂ ਐਫ. ਡੀ. ਗ੍ਰਾਹਕਾਂ ਨੂੰ ਵੱਡਾ ਝਟਕਾ, ਵਿਆਜ ਦਰਾਂ ‘ਚ ਕੀਤੀ ਕਟੌਤੀ

ਨਵੀਂ ਦਿੱਲੀ, 3 ਅਕਤੂਬਰ (ਪੱਤਰ ਪ੍ਰੇਰਕ) : ਭਾਰਤੀ ਸਟੇਟ ਬੈਂਕ ਨੇ ਫਿਕਸਡ ਡਿਪਾਜ਼ਿਟ (ਐਫ.ਡੀ.) ‘ਤੇ ਦਿੱਤਾ ਜਾਣਾ ਵਾਲਾ ਵਿਆਜ ਘਟਾ ਦਿੱਤਾ ਹੈ। ਸਾਲ ਭਰ ‘ਚ ਪਹਿਲਾਂ ਜਿੰਨੀ ਕਮਾਈ ਬੈਂਕ ‘ਚ ਐਫ. ਡੀ. ਕਰਾਉਣ ‘ਤੇ ਹੁੰਦੀ ਸੀ, ਹੁਣ ਉਹ ਹੋਰ ਘੱਟ ਜਾਵੇਗੀ। ਜਨਤਕ ਖੇਤਰ ਦੇ ਸਭ ਤੋਂ ਵੱਡੇ ਬੈਂਕ ਨੇ 1 ਕਰੋੜ ਤੋਂ ਹੇਠਾਂ ਦੀ ਐੱਫ. ਡੀ. ‘ਤੇ ਸਾਲਾਨਾ ਵਿਆਜ ਦਰ ‘ਚ 25 ਆਧਾਰ ਅੰਕ ਦੀ ਕਟੌਤੀ ਕਰ ਦਿੱਤੀ ਹੈ। ਹੁਣ ਇਕ ਸਾਲ ਦੀ ਐਫ.ਡੀ. ‘ਤੇ ਸਿਰਫ 6.50 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 6.75 ਫੀਸਦੀ ਸੀ। ਇਹ ਵਿਆਜ ਦਰ 1 ਅਕਤੂਬਰ 2017 ਤੋਂ ਪ੍ਰਭਾਵੀ ਹੋ ਗਈ ਹੈ। ਉੱਥੇ ਹੀ, ਹੁਣ ਤਕ ਸੀਨੀਅਰ ਨਾਗਰਿਕਾਂ ਨੂੰ ਜੋ ਵਿਆਜ ਦਰ 7.25 ਫੀਸਦੀ ਮਿਲਦੀ ਸੀ, ਉਹ ਘੱਟ ਕੇ 7 ਫੀਸਦੀ ਰਹਿ ਗਈ ਹੈ, ਯਾਨੀ ਹੁਣ ਬੈਂਕਾਂ ‘ਚ ਐਫ.ਡੀ. ਜ਼ਿਆਦਾ ਫਾਇਦੇ ਦਾ ਸੌਦਾ ਨਹੀਂ ਰਹਿਣ ਵਾਲਾ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *