Breaking News
Home / Breaking News / ਐਸ.ਟੀ.ਐਫ. ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜੀ: ਸਿੱਧੂ

ਐਸ.ਟੀ.ਐਫ. ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜੀ: ਸਿੱਧੂ

ਪੱਤਰ ਪ੍ਰੇਰਕ
================
ਚੰਡੀਗੜ੍ਹ, 2 ਜੁਲਾਈ: ਐਸ.ਟੀ.ਐਫ. ਦੇ ਮੁਖੀ ਹਰਪ੍ਰੀਤ ਸਿੱਧੂ  ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਨਸ਼ਿਆਂ ਦੀ ਸਪਲਾਈ ਦੀ ਚੇਨ ਚੇਨ ਤੋੜ ਦਿੱਤੀ ਹੈ। ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਸ਼ੇ ਦੇ ਆਦੀ ਬੱਚਿਆਂ ਨੂੰ ਡਰੱਗ ਅਡਿਕਸ਼ਨ ਕੇਂਦਰਾਂ ‘ਚ ਭਰਤੀ ਕਰਾਉਣ।
ਅੱਜ ਨਸ਼ਿਆਂ ਦੇ ਮੁੱਦੇ ‘ਤੇ ਹੋਈ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਸਟੀਐਫ ਦੇ ਮੁਖੀ ਹਰਪ੍ਰੀਤ ਸਿੱਧੂ ਨੇ ਇੱਕ ਵਿਸ਼ੇਸ਼ ਗੱਲਬਾਤ ਕੀਤੀ।
ਹਰਪ੍ਰੀਤ ਸਿੱਧੂ ਨੇ ਕਿਹਾ ਕਿ ਅਸੀਂ ਨਸ਼ਿਆਂ ਦੀ ਸਪਲਾਈ ਚੇਨ ਤੋੜ ਦਿੱਤੀ ਹੈ ਹੁਣ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਸ਼ੇ ਦੇ ਆਦੀ ਬੱਚਿਆਂ ਨੂੰ ਡਰੱਗ ਅਡਿਕਸ਼ਨ ਕੇਂਦਰਾਂ ‘ਚ ਭਰਤੀ ਕਰਾਉਣ।
ਨਸ਼ਾ ਤਸਕਰੀ ਦੀਆਂ ਵੱਡੀਆਂ ਮੱਛੀਆਂ ਨੂੰ ਨੱਥ ਪਾਏ ਜਾਣ ਸੰਬੰਧੀ ਸਵਾਲ ਪੁੱਛੇ ਜਾਣ ਤੇ ਉਨ੍ਹਾਂ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਨਸ਼ਾ ਤਸਕਰੀ ‘ਚ ਪੁਲਿਸ ਦੀ ਸ਼ਮੂਲੀਅਤ ਬਾਰੇ ਗੱਲ ਕੀਤੇ ਜਾਣ ‘ਤੇ ਸਿੱਧੂ ਨੇ ਸਿਰਫ ਏਨਾ ਹੀ ਕਿਹਾ ਕਿ ਪੁਲਿਸ ਦੀ ਸ਼ਮੂਲੀਅਤ ਬਾਰੇ ਮੈਂ ਵੀ ਮੀਡੀਆ ‘ਚ ਪੜ੍ਹਿਆ ਹੈ। ਹਾਲਾਂਕਿ ਇਸ ਮੁੱਦੇ ‘ਤੇ ਇਸ ਤੋਂ ਵੱਧ ਬੋਲਣਾ ਜਾਂ ਕੁੱਝ ਕਹਿਣਾ ਉਨ੍ਹਾਂ ਜ਼ਰੂਰੀ ਨਹੀਂ ਸਮਝਿਆ।
ਇਸ ਦੌਰਾਨ ਉਨ੍ਹਾਂ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਐਸਟੀਐਫ ਵਿਚਾਲੇ ਚੱਲ ਰਹੇ ਵਿਵਾਦ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਸਦਾ ਜਵਾਬ ਦੇਣ ਤੋਂ ਵੀ ਕਿਨਾਰਾ ਕੀਤਾ। ਜਦੋਂ ਐਸਟੀਐਫ ਮੁਖੀ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਹੋਈ ਵਿਚਾਰ ਚਰਚਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਫ ਤੌਰ ‘ਤੇ ਕਿਹਾ ਕਿ ਉਹ ਇਸ ਬਾਰੇ ਮੀਡੀਆ ‘ਚ ਨਹੀਂ ਦੱਸ ਸਕਦੇ।

About admin

Check Also

ਵਿਰੋਧੀ ਧਿਰ ਨਾਲ ਮਿਲ ਕੇ ਸਰਕਾਰ ਖ਼ਿਲਾਫ਼ ਕਾਂਗਰਸ ਲਿਆਵੇਗੀ ਬੇਭਰੋਸਗੀ ਮਤਾ

ਨਵੀਂ ਦਿੱਲੀ, 17 ਜੁਲਾਈ:ਸੰਸਦ ਦਾ ਮਾਨਸੂਨ ਸੈਸ਼ਨ ਬੁੱਧਵਾਰ ਤੋਂ ਸ਼ੁਰੂ ਹੋ ਰਿਹਾ ਹੈ ਪਰ ਇਸ …

Leave a Reply

Your email address will not be published. Required fields are marked *