Home / Punjab / ਐਸ.ਜੀ.ਪੀ. ਸੀ. ਪ੍ਰਧਾਨ ਵੱਲੋਂ ਸੰਤ ਢੱਡਰੀਆਂ ਵਾਲੇ ਨਾਲ ਕੀਤੀ ਮੁਲਾਕਾਤ 6 ਜੂਨ ਨੂੰ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ : ਜਥੇ: ਅਵਤਾਰ ਸਿੰਘ

ਐਸ.ਜੀ.ਪੀ. ਸੀ. ਪ੍ਰਧਾਨ ਵੱਲੋਂ ਸੰਤ ਢੱਡਰੀਆਂ ਵਾਲੇ ਨਾਲ ਕੀਤੀ ਮੁਲਾਕਾਤ 6 ਜੂਨ ਨੂੰ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ : ਜਥੇ: ਅਵਤਾਰ ਸਿੰਘ

ਪਟਿਆਲਾ, 2 ਜੂਨ (ਗੁਰਮੁੱਖ ਰੁਪਾਣਾ/ਆਤਮਜੀਤ ਸਿੰਘ) : ਬੀਤੀ 17 ਮਈ ਨੂੰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹੋਏ ਕਾਤਲਾਨਾ ਹਮਲੇ ਮਗਰੋਂ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਅਤੇ ਬਾਬਾ ਢੱਡਰੀਆਂ ਵਾਲੇ ਦਰਮਿਆਨ ਚਲ ਰਹੇ ਵਾਦ-ਵਿਵਾਦ ਨੂੰ ਨਿਬੇੜਨ ਦੇ ਮਨਸ਼ੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅੱਜ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਬੰਦ ਕਮਰਾ ਬੈਠਕ ਕੀਤੀ। ਉਨ੍ਹਾਂ ਨਾਲ ਅੰਤ੍ਰਿੰਗ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗੰ੍ਰਥੀ ਗਿਆਨੀ ਹਰਪਾਲ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਵੀ ਮੌਜੂਦ ਸਨ। ਆਪਣੀ ਇਸ ਬੈਠਕ ਦੇ ਵੇਰਵੇ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਪਟਿਆਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਇਹ ਬੈਠਕ ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ‘ਚ ਪਾਸ ਕੀਤੇ ਗਏ ਮਤੇ, ‘ਮਸਲਾ ਆਪਸੀ ਗੱਲਬਾਤ ਨਾਲ ਸਦਭਾਵਨਾ ਦੇ ਮਾਹੌਲ ‘ਚ ਨਿਬੇੜਿਆ ਜਾਵੇ’ ਦੇ ਉਦੇਸ਼ ਨਾਲ ਗਠਿਤ ਕੀਤੀ ਜਾਣ ਵਾਲੀ ਕਮੇਟੀ ਦੇ ਫੈਸਲੇ ਦੇ ਸਨਮੁੱਖ ਹੋਈ ਹੈ।
ਉਨ੍ਹਾਂ ਕਿਹਾ ਕਿ ਇਸ ਮੀਟਿੰਗ ‘ਚ ਬਾਬਾ ਢੱਡਰੀਆਂ ਵਾਲੇ ਨੂੰ ਉਨ੍ਹਾਂ ਨੇ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਗਠਿਤ ਕੀਤੀ ਜਾਣ ਵਾਲੀ ਕਮੇਟੀ ਨਿਰੋਲ ਧਾਰਮਿਕ ਤੇ ਨਿਰਪੱਖ ਹੋਵੇਗੀ ਅਤੇ ਇਸ ‘ਚ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਜਥੇਦਾਰਾਂ ਦੀ ਕੋਈ ਭੂਮਿਕਾ ਨਹੀਂ ਹੋਵਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸਿੱਖ ਕੌਮ ਵਲੋਂ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ ਪਰੰਤੂ ਇਸ ਬਾਬਤ ਕਿਸੇ ਵੀ ਹੋਰ ਜਥੇਬੰਦੀ ਭਾਵੇਂ ਉਹ ਸ਼ਿਵ ਸੈਨਾ ਹੋਵੇ ਜਾਂ ਕੋਈ ਹੋਰ, ਨੂੰ ਕਿਸੇ ਤਰ੍ਹਾਂ ਦੀ ਟਿਪਣੀ ਕਰਨ ਦਾ ਕੋਈ ਅਖ਼ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਖ਼ੂਨੀ ਸਾਕੇ ਦੌਰਾਨ ਸੰਤ ਜਰਨੈਲ ਸਿੰਘ ਸਮੇਤ ਹਜ਼ਾਰਾਂ ਸਿੱਖ ਸੰਗਤਾਂ ਸ਼ਹੀਦ ਹੋਈਆਂ ਸਨ ਪਰੰਤੂ ਜਿਹੜੇ ਇਸ ਨੂੰ ਲਲਕਾਰਦੇ ਹਨ, ਉਹ ਕੋਈ ਕੁਰਬਾਨੀ ਤਾਂ ਦਿਖਾਉਣ, ਇਸ ਲਈ ਉਹ ਅਜਿਹੇ ਲੋਕਾਂ ਨੂੰ ਸੁਚੇਤ ਕਰਦੇ ਹਨ, ਕਿ ਉਹ ਸਿੱਖਾਂ ਦੇ
ਧਾਰਮਿਕ ਮਾਮਲਿਆਂ ‘ਚ ਦਖਲਅੰਦਾਜੀ ਨਾ ਕਰਨ। ਉਨ੍ਹਾਂ ਦਸਿਆ ਕਿ 6 ਜੂਨ ਨੂੰ ਸ਼ਾਂਤੀ ਨਾਲ ਅਰਦਾਸ ਕਰਕੇ ਮਨਾਇਆ ਜਾਣਾਂ ਹੈ ਤੇ ਸਮੂਹ ਸਿੱਖ ਸੰਗਤਾਂ ਇਸ ‘ਚ ਸ਼ਾਂਤਮਈ ਢੰਗ ਨਾਲ ਸ਼ਮੂਲੀਅਤ ਕਰਨਗੀਆਂ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਬਾਰੇ ਦਸਦਿਆਂ ਜਥੇਦਾਰ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦੌਰਾਨ 52 ਕਵੀਆਂ ਦਾ ਕਵੀ ਦਰਬਾਰ ਤੇ ਕੀਰਤਨ ਦਰਬਾਰ ਦੀਨਾ ਕਾਂਗੜ, ਸ੍ਰੀ ਆਨੰਦਪੁਰ ਸਾਹਿਬ, ਹਜ਼ੂਰ ਸਾਹਿਬ, ਦਮਦਮਾ ਸਾਹਿਬ ਵਿਖੇ ਕਰਵਾਏਗੀ। ਇਸ ਤੋਂ ਬਿਨ੍ਹਾਂ ਚੇਤਨਾ ਮਾਰਚ ਅਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਤਕ ਕਢਿਆ ਜਾਵੇਗਾ। ਸ. ਮੱਕੜ ਨੇ ਕਿਹਾ ਕਿ ਚਾਰ ਸਾਹਿਬਜਾਦੇ ਫ਼ਿਲਮ ਦਾ ਦੂਜਾ ਭਾਗ ਬਾਬਾ ਬੰਦਾ ਸਿੰਘ ਬਹਾਦਰ ਤਕ ਬਣਾਉਣਾ ਸ਼੍ਰੋਮਣੀ ਕਮੇਟੀ ਦੀ ਬੇਨਤੀ ‘ਤੇ ਪ੍ਰਵਾਨ ਕੀਤਾ ਗਿਆ ਸੀ ਕਿਉਂਕਿ ਇਸ ਫ਼ਿਲਮ ਪ੍ਰਤੀ ਸਿੱਖ ਸੰਗਤਾਂ, ਖਾਸ ਕਰਕੇ ਨੌਜਵਾਨਾਂ ਨੇ ਕਾਫ਼ੀ ਉਤਸ਼ਾਹ ਦਿਖਾਇਆ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ, ਰਜਿੰਦਰ ਸਿੰਘ ਮਹਿਤਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਪਰਮਜੀਤ ਸਿੰਘ ਸਰੋਆ ਆਦਿ ਮੌਜੂਦ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *