Home / Punjab / ਐਫ.ਆਈ.ਆਰ. ਸਰਚ ਵਾਰੰਟ ਤੋਂ ਜਾਤ ਦਾ ਕਾਲਮ ਹਟਾਉਣ ਦੀ ਮੰਗ ਹਾਈਕੋਰਟ ‘ਚ ਰਿੱਟ ਦਾਇਰ

ਐਫ.ਆਈ.ਆਰ. ਸਰਚ ਵਾਰੰਟ ਤੋਂ ਜਾਤ ਦਾ ਕਾਲਮ ਹਟਾਉਣ ਦੀ ਮੰਗ ਹਾਈਕੋਰਟ ‘ਚ ਰਿੱਟ ਦਾਇਰ

ਚੰਡੀਗੜ੍ਹ , 18 ਅਪ੍ਰੈਲ (ਪੱਤਰ ਪ੍ਰੇਰਕ) :  ਪੰਜਾਬ ਪੁਲਸ ਨਿਯਮਾਂ ਦੇ ਮੁਤਾਬਕ ਐਫ.ਆਈ.ਆਰ. ਸਰਚ ਵਾਰੰਟ, ਜਾਂਚ ਰਿਪੋਰਟ ਅਤੇ ਹੋਰ ਫਾਰਮਾਂ ਤੋਂ ਜਾਤੀ ਦਾ ਕਾਲਮ ਹਟਾਉਣ ਦੀ ਮੰਗ ਨੂੰ ਲੈ ਕੇ ਇਕ ਜਨਹਿਤ ਪਟੀਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ‘ਚ ਦਾਖਲ ਕੀਤੀ ਗਈ। ਇਸ ਤੋਂ ਹਾਈ ਕੋਰਟ ਨੇ ਯੂ.ਟੀ.ਪ੍ਰਸ਼ਾਸਨ ਸਮੇਤ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਜਸਟਿਸ ਐਸ.ਐਸ. ਸਾਰੋਂ ਅਤੇ ਜਸਟਿਸ ਦਰਸ਼ਨ ਸਿੰਘ ਦੀ ਅਦਾਲਤ ਨੇ ਮਾਮਲੇ ‘ਤੇ 25 ਮਈ ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਇਹ ਪਟੀਸ਼ਨ ਵਕੀਲ ਐਚ.ਸੀ. ਅਰੋੜਾ ਵਲੋਂ ਦਾਖਲ ਕੀਤੀ ਗਈ ਸੀ। ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਪੁਲਸ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣ ਕਿ ਉਹ ਰਿਕਵਰੀ ਮੀਮੋ, ਐਫ.ਆਈ.ਆਰ., ਸੀਜ਼ਰ ਮੀਮੋ, ਇੰਕਵੇਸਟ ਪੇਪਰ ਅਤੇ ਦੂਸਰੇ ਫਾਰਮ ‘ਤੇ ਦੋਸ਼ੀ, ਪੀੜ੍ਹਤ ਜਾਂ ਕਿਸੇ ਗਵਾਹ ਦੀ ਜਾਤ ਜਾਂ ਧਰਮ ਦਾ ਜ਼ਿਕਰ ਨਾ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਨੇ ਕਿਹਾ ਹੈ ਕਿ 300 ਸਾਲ ਪਹਿਲਾਂ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਾਤ ਦੇ ਅਧਾਰ ‘ਤੇ ਭੇਦਭਾਵ ਦੇ ਖਿਲਾਫ ਨਿਰਦੇਸ਼ ਦਿੱਤੇ ਸਨ, ਫਿਰ ਕਿਉਂ ਅਪਣੇ ਆਪ ਨੂੰ ਜਾਤ ਦੇ ਰੂਪ ‘ਚ ਆਪਣੀ ਜਾਣਕਾਰੀ ਦੇਣ ਦੇ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *