Home / Breaking News / ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ ਦੇ ਘਰ ਸੀ.ਬੀ.ਆਈ ਵੱਲੋਂ ਛਾਪਾ

ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ ਦੇ ਘਰ ਸੀ.ਬੀ.ਆਈ ਵੱਲੋਂ ਛਾਪਾ

ਨਵੀਂ ਦਿੱਲੀ, 5 ਜੂਨ (ਪੱਤਰ ਪ੍ਰੇਰਕ) :  ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਇਕ ਨਿੱਜੀ ਬੈਂਕ ਨੂੰ ਕਥਿਤ ਰੂਪ ਨਾਲ ਨੁਕਸਾਨ ਦੇ ਮਾਮਲੇ ‘ਚ ਐਨ.ਡੀ.ਟੀ.ਵੀ. ਦੇ ਮਾਲਕ ਪ੍ਰਣਵ ਰਾਏ, ਰਾਧਿਕਾ ਰਾਏ ਅਤੇ ਇਕ ਹੋਰ ਕੰਪਨੀ ਦੇ ਖਿਲਾਫ ਮਾਮਲਾ ਦਰਜ ਕਰਕੇ ਦਿੱਲੀ ਅਤੇ ਦੇਹਰਾਦੂਨ ‘ਚ ਚਾਰ ਥਾਵਾਂ ‘ਤੇ ਛਾਪੇ ਮਾਰੇ। ਸੀ.ਬੀ.ਆਈ. ਸੂਤਰਾਂ ਦੇ ਮੁਤਾਬਕ ਪ੍ਰਣਵ, ਰਾਧਿਕਾ ਅਤੇ ਨਿੱਜੀ ਕੰਪਨੀ ‘ਤੇ ਆਈ.ਸੀ.ਆਈ.ਸੀ. ਬੈਂਕ ਨੂੰ 48 ਕਰੋੜ ਰੁਪਏ ਦੇ ਕਥਿਤ ਨੁਕਸਾਨ ‘ਚ ਮਾਮਲਾ ਦਰਜ ਕਰਕੇ ਇਹ ਛਾਪੇਮਾਰੀ ਕੀਤੀ ਗਈ ਹੈ। 2 ਜੀ ਸਕੈਮ ਦੇ ਪੈਸੇ ਨੂੰ ਚਿਦੰਬਰਮ ਦੇ ਨਾਲ ਮਿਲ ਕੇ ਬਲੈਕ ਤੋਂ ਹਾਈਟ ਕਰਨ ਦੇ ਮਾਮਲੇ ‘ਚ ਪ੍ਰਣਵ ਰਾਏ ਇਨਕਮ ਟੈਕਸ ਦੀ ਜਾਂਚ ‘ਚ ਦੋਸ਼ੀ ਹੈ। ਇਸ ਤੋਂ ਪਹਿਲਾਂ ਈ.ਡੀ. ਨੇ ਫੇਮਾ ਪ੍ਰਬੰਧਾਂ ਦਾ ਉਲੰਘਣ ਕਰਨ ਨੂੰ ਲੈ ਕੇ ਐਨ.ਡੀ.ਟੀ.ਵੀ. ਦੇ ਖਿਲਾਫ 2,030 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਸੀ। ਈ.ਡੀ. ਦਾ ਇਹ ਨੋਟਿਸ ਪ੍ਰਣਵ ਰਾਏ, ਰਾਧਿਕਾ ਰਾਏ ਅਤੇ ਸੀਨੀਅਰ ਕਾਰਜਕਾਰੀ ਕੇ.ਵੀ.ਐਲ. ਨਾਰਾਇਣ ਰਾਵ ਦੇ ਖਿਲਾਫ ਜਾਰੀ ਕੀਤਾ ਗਿਆ ਸੀ। ਉੱਥੇ ਇਸ ਮਾਮਲੇ ‘ਤੇ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਾਨੂੰਨ ਦਾ ਡਰ ਹਰ ਕਿਸੇ ਦੇ ਅੰਦਰ ਹੋਣਾ ਚਾਹੀਦਾ, ਫਿਰ ਭਾਵੇਂ ਉਹ ਕਿੰਨੀ ਵੱਡੀ ਹੀ ਸ਼ਖਸੀਅਤ ਕਿਉਂ ਨਾ ਹੋਵੇ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *