Home / Politics / ਐਨ.ਡੀ.ਏ. ਸਰਕਾਰ ਦਾ ਹੋਇਆ ਪੰਜਾਬ ਨੂੰ ਵੱਡਾ ਲਾਭ: ਬਾਦਲ

ਐਨ.ਡੀ.ਏ. ਸਰਕਾਰ ਦਾ ਹੋਇਆ ਪੰਜਾਬ ਨੂੰ ਵੱਡਾ ਲਾਭ: ਬਾਦਲ

ਗਿੱਦੜਬਾਹਾ/ਲੰਬੇ/ਮਲੋਟ  29 ਮਈ (ਹਰਜੀਤ ਸਿੰਘ ਕੋਹਲੀ/ਆਰਤੀ ਕਮਲ) : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਬਣਨ ਤੋਂ ਬਾਅਦ ਪੰਜਾਬ ਨੂੰ ਵੱਡਾ ਲਾਭ ਹੋਇਆ ਹੈ ਅਤੇ ਕੇਂਦਰ ਸਰਕਾਰ ਨੇ ਦਰਿਆਦਿੱਲੀ ਨਾਲ ਸੂਬੇ ਨੂੰ ਏਮਜ਼, ਆਈ.ਆਈ.ਐਮ., ਸ੍ਰੀ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ, ਸ੍ਰੀ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਨੂੰ ਸਮਾਰਟ ਸਿਟੀ, ਜਲਿਆਂਵਾਲੇ ਬਾਗ ਨੂੰ ਵਿਸ਼ਵ ਵਿਰਾਸਤੀ ਪਾਰਕ ਦਾ ਦਰਜਾ ਅਤੇ ਬਾਗਬਾਨੀ ਖੋਜ ਸੰਸਥਾਨ ਵਰਗੇ ਵਕਾਰੀ ਤੋਹਫੇ ਦਿੱਤੇ ਹਨ।
ਅੱਜ ਲੰਬੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿਚ ਵਿਸੇਸ਼ ਰੂਚੀ ਵਿਖਾਉਣ ਲਈ ਮੋਦੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੱਛਲੇ  2 ਸਾਲਾਂ ਦੌਰਾਨ ਪੰਜਾਬ ਨੂੰ ਵਿਸ਼ੇਸ਼ ਪ੍ਰੋਜੈਕਟ ਦਿੱਤੇ ਗਏ ਹਨ। ਉਨ੍ਹਾਂ ਆਸ ਪ੍ਰਗਟਾਉਂਦਿਆਂ ਕਿਹਾ ਕਿ ਭਵਿੱਖ ਵਿਚ ਵੀ ਕੇਂਦਰ ਸਰਕਾਰ ਪੰਜਾਬ ਦੀ ਕਿਸੇ ਵੀ ਜਾਇਜ਼ ਮੰਗ ਨੂੰ ਅੱਖੋਂ ਪਰੋਖੇ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੇਂਦਰੀ ਕਰਾਂ ਵਿਚ ਰਾਜਾਂ ਦੀ ਹਿੱਸੇਦਾਰੀ ਸਬੰਧੀ ਲਏ ਗਏ ਬਹੁਤ ਹੀ ਮਹੱਤਵਪੂਰਨ ਫੈਸਲੇ ਜਿਸ ਤਹਿਤ ਹੁਣ ਰਾਜਾਂ ਨੂੰ 32 ਦੀ ਬਜਾਏ 42 ਫੀਸਦੀ ਦੀ ਕੇਂਦਰੀ ਕਰਾਂ ਵਿਚ ਹਿੱਸੇਦਾਰੀ ਮਿਲੇਗੀ, ਦਾ ਪੰਜਾਬ ਨੂੰ ਸਭ ਤੋਂ ਵੱਧ ਲਾਭ ਹੋਇਆ ਹੈ। ਇਸ ਨਾਲ ਸੂਬੇ ਦੇ ਵਿਕਾਸ ਨੂੰ ਹੁਣ ਇਕ ਨਵੀਂ ਗਤੀ ਮਿਲੀ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਵਿਚ ਆਪਣਾ ਵੱਡਾ ਭਾਈਵਾਲ ਦੱਸੇ ਜਾਣ ‘ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਹ ਗਠਜੋੜ ਕੇਵਲ ਸਿਆਸੀ ਗਠਜੋੜ ਨਹੀਂ ਬਲਕਿ ਰਾਜ ਵਿਚ ਭਾਈਚਾਰਕ ਸਾਂਝ ਦਾ ਪ੍ਰਤੀਕ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਅਮਨ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੇ ਸਿਧਾਂਤਾਂ ‘ਤੇ ਅਧਾਰਿਤ ਹੈ। ਉਨ੍ਹਾਂ ਦਾਅਵੇ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਇਹ ਗਠਜੋੜ
ਲੋਕਾਂ ਦੀ ਪਹਿਲੀ ਪਸੰਦ ਬਣਦਿਆਂ ਮੁੜ ਤੋਂ ਸਰਕਾਰ ਦਾ ਗਠਨ ਕਰੇਗਾ।
ਸੂਬੇ ਵਿਚ ਕਿਸਾਨੀ ਆਤਮ ਹੱਤਿਆਵਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ‘ਪੰਜਾਬ ਖੇਤੀ ਕਰਜੇ ਨਿਪਟਾਰਾ ਕਾਨੂੰਨ-2016’ ਬਣਾਇਆ ਹੈ। ਇਹ ਕਾਨੂੰਨੀ ਗੈਰ ਸੰਸਥਾਗਤ ਅਤੇ ਸਹਿਕਾਰੀ ਬੈਂਕਾਂ ਦੇ ਕਰਜਿਆਂ ਸਬੰਧੀ ਕਿਸਾਨਾਂ ਅਤੇ ਖੇਤ ਮਜਦੂਰਾਂ ਲਈ ਵਰਦਾਨ ਸਾਬਤ ਹੋਵੇਗਾ ਜਿਸ ਤਹਿਤ ਖੇਤੀ ਕਰਜਿਆਂ ਸਬੰਧੀ ਝਗੜਿਆਂ ਦਾ ਨਿਪਟਾਰਾ ਹੋ ਸਕੇਗਾ। ਇਹ ਕਿਸਾਨਾਂ ਤੋਂ ਮੋਟੀਆਂ ਵਿਆਜਦਰਾਂ ਦਾ ਜੂਲਾਂ ਲਾਹ ਦੇਵੇਗਾ। ਸਰਕਾਰ ਵੱਲੋਂ ਇਸ ਕਾਨੂੰਨ ਤਹਿਤ ਜ਼ਿਲ੍ਹਾ ਪੱਧਰੀ ਫੋਰਮ ਅਤੇ ਸੂਬਾ ਪੱਧਰੀ ਟ੍ਰਿਬਿਉਨਲ ਦੇ ਗਠਨ ਦੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ।
ਇਸ ਕਾਨੂੰਨੀ ਤਹਿਤ ਕੋਈ ਵੀ ਕਰਜਦਾਰ ਜਾਂ ਕਰਜਦਾਤਾ ਖੇਤੀ ਕਰਜ ਸਬੰਧੀ ਕਿਸੇ ਵਿਵਾਦ ਦੀ ਸੂਰਤ ਵਿਚ ਜ਼ਿਲ੍ਹਾ ਪੱਧਰੀ ਫੋਰਮ ਕੋਲ ਸ਼ਿਕਾਇਤ ਕਰ ਸਕੇਗਾ ਅਤੇ ਜੇਕਰ ਉਹ ਜ਼ਿਲ੍ਹਾ ਪੱਧਰੀ ਫੋਰਮ ਦੇ ਫੈਸਲੇ ਤੋਂ ਸਤੁੰਸ਼ਟ ਨਾ ਹੋਵੇ ਤਾਂ ਉਹ ਰਾਜ ਪੱਧਰੀ ਟ੍ਰਿਬਿਊੁਨਲ ਕੋਲ ਅਪੀਲ ਵੀ ਕਰ ਸਕੇਗਾ। ਇਸ ਤਹਿਤ ਕਿਸਾਨਾਂ ਅਤੇ ਖੇਤ ਮਜਦੂਰਾਂ ਦੇ 15 ਲੱਖ ਤੱਕ ਦੇ ਕਰਜਿਆਂ ਦੀ ਸੁਣਵਾਈ 3 ਮਹੀਨੇ ਵਿਚ ਕੀਤੀ ਜਾਵੇਗੀ।
ਇਸ ਦੌਰਾਨ ਪਿੰਡ ਮਾਹੂਆਣਾ ਵਿਚ ਹੋਣਹਾਰ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਮਿਆਰੀ ਵਿਦਿਆ ਉਪਲਬੱਧ ਕਰਵਾਉਣ ਲਈ ਰਾਜ ਵਿਚ ਮੈਰੀਟੋਰੀਅਸ ਸਕੂਲ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਤੋਂ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਂਦੀ ਹੈ ਅਤੇ ਹੋਸਟਲ ਦੀ ਸੁਵਿਧਾ ਵੀ ਮੁਫ਼ਤ ਹੈ। ਇਸੇ ਤਰਾਂ ਹੀ ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਮਾਈ ਭਾਗੋ ਵਿਦਿਆ ਸਕੀਮ ਵੀ ਸ਼ੁਰੂ ਕੀਤੀ ਹੈ ਜਿਸ ਤਹਿਤ ਵਿਦਿਆਰਥਣਾਂ ਨੂੰ ਸਰਕਾਰ ਵੱਲੋਂ ਮੁਫ਼ਤ ਸਾਈਕਲਾਂ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਅੱਜ ਲੰਬੀ ਵਿਧਾਨ ਸਭਾ ਹਲਕੇ ਦੇ ਸੰਗਤ ਦਰਸ਼ਨ ਸਮਾਗਮਾਂ ਦੇ ਦੂਜੇ ਦਿਨ ਪਿੰਡ ਆਧਣੀਆਂ, ਸਹਿਣਾ ਖੇੜਾ, ਫਤਿਹਪੁਰ ਮਨੀਆਂਵਾਲਾ, ਤੱਪਾ ਖੇੜਾ, ਮਾਹੂਆਣਾ, ਖੁੱਡੀਆ ਗੁਲਾਬ ਸਿੰਘ ਅਤੇ ਖੁੱਡੀਆਂ ਮਹਾਂ ਸਿੰਘ ਵਿਚ ਪੰਚਾਇਤਾਂ ਦੀਆਂ ਮੁਸਕਿਲਾਂ ਸੁਣ ਕੇ ਮੌਕੇ ਤੇ ਹੀ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਦੇ ਹੁਕਮ ਸਬੰਧਤ ਵਿਭਾਗਾਂ ਨੂੰ ਦਿੱਤੇ।
ਇਸ ਮੌਕੇ ਮੁੱਖ ਮੰਤਰੀ ਨਾਲ ਹੋਰਨਾਂ ਤੋਂ ਇਲਾਵਾ ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਕੋਆਰਡੀਨੇਟਰ ਸ: ਅਵਤਾਰ ਸਿੰਘ ਵਣਵਾਲਾ, ਚੇਅਰਮੈਨ ਸ: ਤਜਿੰਦਰ ਸਿੰਘ ਮਿੱਡੂਖੇੜਾ, ਸ: ਸਤਿੰਦਰਜੀਤ ਸਿੰਘ ਮੰਟਾ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ, ਮੁੱਖ ਮੰਤਰੀ ਦੇ ਸੰਯੁਕਤ ਵਿਸੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਸ: ਯੁਰਿੰਦਰ ਸਿੰਘ, ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਏ.ਡੀ.ਸੀ. ਸ੍ਰੀ ਕੁਲਵੰਤ ਸਿੰਘ, ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੂਖੇੜਾ, ਮਨਦੀਪ ਸਿੰਘ ਪੱਪੀ ਤਰਮਾਲਾ,  ਬਿੱਕਰ ਸਿੰਘ, ਹਰਮੇਸ਼ ਖੁੱਡੀਆ, ਜਸਵਿੰਦਰ ਸਿੰਘ ਧੌਲਾ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਬੀਬੀ ਵੀਰਪਾਲ ਕੌਰ ਤਰਮਾਲਾ, ਪੰਜਾਬ ਸਿੰਘ ਤੱਪਾ ਖੇੜਾ ਆਦਿ ਵੀ ਹਾਜਰ ਸਨ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *