Home / Breaking News / ਐਨ.ਆਰ.ਆਈ. ਡਾਕਟਰ ਜੋੜਾ ਭਾਰਤ ‘ਚ ਸਿਹਤ ਸੇਵਾਵਾਂ ‘ਤੇ ਖਰਚੇਗਾ 200 ਕਰੋੜ

ਐਨ.ਆਰ.ਆਈ. ਡਾਕਟਰ ਜੋੜਾ ਭਾਰਤ ‘ਚ ਸਿਹਤ ਸੇਵਾਵਾਂ ‘ਤੇ ਖਰਚੇਗਾ 200 ਕਰੋੜ

ਫਲੋਰੀਡਾ, 26 ਸਤੰਬਰ (ਪੱਤਰ ਪ੍ਰੇਰਕ) : ਇੱਕ ਭਾਰਤੀ ਅਮਰੀਕੀ ਡਾਕਟਰ ਜੋੜੇ ਨੇ ਫਲੋਰੀਡਾ ਯੂਨੀਵਰਸਿਟੀ ਦੇ ਨਾਲ ਮਿਲ ਕੇ ਭਾਰਤ ‘ਚ ਸਿਹਤ ਸੇਵਾਵਾਂ ਲਈ 200 ਕਰੋੜ ਰੁਪਏ ਖਰਚ ਕਰਨ ਦੀ ਗੱਲ ਆਖੀ ਹੈ। ਜਾਂਬਿਆ ‘ਚ ਪੈਦਾ ਹੋਏ ਭਾਰਤੀ ਮੂਲ ਦੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਕਿਰਨ ਪਟੇਲ ਤੇ ਉਨ੍ਹਾਂ ਦੀ ਪਤਨੀ ਡਾਕਟਰ ਪੱਲਵੀ ਪਟੇਲ ਮਿਆਮੀ ਦੀ ਨੋਵਾ ਸਾਊਥ-ਈਸਟਰਨ ਯੂਨੀਵਰਸਿਟੀ ‘ਚ ਨਵਾਂ ਕੈਂਪਸ ਖੋਲ੍ਹਣਗੇ। ਡਾਕਟਰ ਪਟੇਲ ਨੇ ਦੱਸਿਆ ਕਿ ਦਾਨ ਲੈਣ ਤੋਂ ਇਲਾਵਾ ਉਹ ਗੁਜਰਾਤ ਦੇ ਵੜੌਦਰਾ ‘ਚ ਵੀ ਕੈਂਪਸ ਸ਼ੁਰੂ ਕਰਨਗੇ। 40 ਹੈਕਟੇਅਰ ‘ਚ ਇਸ ਕੈਂਪਸ ‘ਚ 200 ਮਿਲੀਅਨ ਡਾਲਰ 2019 ਤੱਕ ਖਰਚ ਕੀਤਾ ਜਾਵੇਗਾ। ਇਸ ਕੈਂਪਸ ਨੂੰ ਨੋਵਾ ਯੂਨੀਵਰਸਿਟੀ ਚਲਾਵੇਗੀ। ਇੱਥੇ ਮਿਆਮੀ ‘ਤੋਂ ਲਾਈਵ ਇੰਟ੍ਰੈਕਸ਼ਨ ਦੇ ਨਾਲ ਲੈਕਚਰ ਹੋਣਗੇ। ਅਮਰੀਕੀ ਪ੍ਰੋਫੈਸਰਾਂ ਨੂੰ ਭਾਰਤ ‘ਚ ਤੈਨਾਤ ਕੀਤਾ ਜਾਵੇਗਾ ਤੇ ਇੱਥੇ ਭਾਰਤੀ ਪ੍ਰੋਫੈਸਰਾਂ ਨੂੰ ਟ੍ਰੇਨਿੰਗ ਲਈ ਬੁਲਾਇਆ ਜਾਵੇਗਾ ਤਾਂ ਜੋ ਗੁਜਰਾਤ ‘ਚ ਵੀ ਅਮਰੀਕਾ ਵਰਗੇ ਡਾਕਟਰ ਤਿਆਰ ਕੀਤੇ ਜਾ ਸਕਣ। ਭਾਰਤ ‘ਚ ਕੰਮ ਕਰਨ ਦੇ ਨਾਲ-ਨਾਲ ਅਮਰੀਕਾ ‘ਚ ਵੀ ਉਸ ਡਿਗਰੀ ਦੀ ਓਨੀ ਹੀ ਅਹਿਮੀਅਤ ਹੋਵੇਗੀ। ਡਾਕਟਰ ਪਟੇਲ ਨੇ ਕਿਹਾ ਕਿ ਭਾਰਤ ‘ਚ ਸਿਹਤ ਸੇਵਾਵਾਂ ਦੀ ਘਾਟ ਨੂੰ ਵੇਖਦੇ ਹੋਏ ਅਸੀਂ ਗੁਜਰਾਤ ‘ਚ ਮੈਡੀਕਲ ਕਾਲਜ ਖੋਲ੍ਹਾਂਗੇ।

About admin

Check Also

100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ

ਨਵੀਂ ਦਿੱਲੀ, 19 ਜੁਲਾਈ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ …

Leave a Reply

Your email address will not be published. Required fields are marked *