Home / Breaking News / ਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣ

ਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣਉੱਤਰਾਖੰਡ ਵਿਧਾਨ ਸਭਾ ‘ਚ ਹੋਇਆ ਸ਼ਕਤੀ ਪ੍ਰੀਖਣ

ਦੇਹਰਾਦੂਨ, 10 ਮਈ (ਚ.ਨ.ਸ.) : ਸੁਪਰੀਮ ਕੋਰਟ ਦੇ ਹੁਕਮ ‘ਤੇ ਉੱਤਰਾਖੰਡ ਵਿਧਾਨ ਸਭਾ ਵਿਚ ਮੰਗਲਵਾਰ ਨੂੰ ਸ਼ਕਤੀ ਪਰੀਖਣ ਭਾਰੀ ਸੁਰੱਖਿਆ ਵਿਵਸਥਾ ਦਰਮਿਆਨ ਸ਼ਾਂਤੀਪੂਰਨ ਤਰੀਕੇ ਨਾਲ ਪੂਰਾ ਹੋਇਆ, ਜਿੱਥੇ ਸਪੀਕਰ ਨੂੰ ਛੱਡ ਕੇ ਬਾਕੀ ਸਾਰੇ 61 ਵਿਧਾਇਕਾਂ ਨੇ ਹੱਥ ਖੜ੍ਹੇ ਕਰਕੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵਲੋਂ ਰੱਖੇ ਗਏ ਭਰੋਸਾ ਮਤੇ ‘ਤੇ ਆਪਣੀ ਵੋਟ ਦਰਜ ਕਰਵਾਈ। ਵਿਧਾਨ ਸਭਾ ‘ਚ ਹੋਏ ਸ਼ਕਤੀ ਪਰੀਖਣ ਦੇ ਨਤੀਜੇ ਬਾਰੇ ਹਾਲਾਂਕਿ ਕੱਲ੍ਹ ਸੁਪਰੀਮ ਕੋਰਟ ‘ਚ ਹੀ ਖੁਲਾਸਾ ਹੋਵੇਗਾ ਪਰ ਵੋਟ ਪਾ ਕੇ ਬਾਹਰ ਨਿਕਲੇ ਕਾਂਗਰਸ ਅਤੇ ਭਾਜਪਾ ਵਿਧਾਇਕਾਂ ਦੇ ਰੁਖ਼ ਤੋਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਪੱਖ ਵਿਚ 33 ਅਤੇ ਭਾਜਪਾ ਦੇ ਪੱਖ ‘ਚ 28 ਵੋਟਾਂ ਪਈਆਂ ਹਨ। ਇਸ ਪਰੀਖਣ ਤੋਂ ਬਾਅਦ ਵਿਧਾਨ ਸਭਾ ‘ਚ ਵੋਟਾਂ ਦਾ ਅੰਕੜਾ ਬੰਦ ਲਿਫਾਫੇ ਵਿਚ ਸੁਪਰੀਮ ਕੋਰਟ ‘ਚ ਭੇਜਿਆ ਗਿਆ ਹੈ। ਬੁੱਧਵਾਰ ਨੂੰ ਸੁਪਰੀਮ ਕੋਰਟ ‘ਚ ਲਿਫਾਫਾ ਖੋਲ੍ਹਿਆ ਜਾਵੇਗਾ ਅਤੇ ਰਿਜ਼ਲਟ ਦਾ ਐਲਾਨ ਹੋਵੇਗਾ। ਕਾਂਗਰਸ ਅਤੇ ਭਾਜਪਾ ਦੋਹਾਂ ਦੇ ਵਿਧਾਇਕਾਂ ਨੇ ਕਿਹਾ ਕਿ ਦੋਹਾਂ ਦਲਾਂ ਦੇ ਇਕ-ਇਕ ਵਿਧਾਇਕ ਨੇ ਕਰਾਸ ਵੋਟ ਪਾਈ। ਘਣਸਾਲੀ ਤੋਂ ਭਾਜਪਾ ਵਿਧਾਇਕ ਭੀਮ ਲਾਲ ਆਰੀਆ ਨੇ ਰਾਵਤ ਦੇ ਭਰੋਸਾ ਮਤ ਦੇ ਸਮਰਥਨ ‘ਚ ਵੋਟ ਪਾਈ, ਉੱਥੇ ਹੀ ਸੋਮੇਸ਼ਵਰ ਤੋਂ ਕਾਂਗਰਸ ਵਿਧਾਇਕ ਨੇ ਭਰੋਸਾ ਮਤ ਦੇ ਵਿਰੋਧ ਵਿਚ ਵੋਟ ਪਾਈ। ਜ਼ਿਕਰਯੋਗ ਹੈ ਕਿ ਦੇਹਰਾਦੂਨ ਹਾਈ ਕੋਰਟ ਨੇ ਸੂਬੇ ‘ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਖਾਰਜ ਕਰਦੇ ਹੋਏ
ਹਰੀਸ਼ ਰਾਵਤ ਨੂੰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ਨੂੰ ਕਿਹਾ ਸੀ। ਕੇਂਦਰ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਅਤੇ ਨਾਲ ਹੀ ਕਾਂਗਰਸ ਦੇ 9 ਬਾਗੀ ਵਿਧਾਇਕਾਂ ਨੂੰ ਵੋਟਿੰਗ ਤੋਂ ਦੂਰ ਰੱਖਣ ਦੇ ਫੈਸਲੇ ਨੂੰ ਵੀ ਬਰਕਰਾਰ ਰੱਖਿਆ।

About admin

Check Also

‘ਨਸ਼ੇ ਅਤੇ ਸਮਗਲਿੰਗ ਰੋਕਣ ਲਈ ਕੌਮੀ ਨੀਤੀ ਹੋਵੇ ਤਿਆਰ’

ਚੰਡੀਗੜ੍ਹ, 18 ਜੁਲਾਈ:  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੀ ਵਰਤੋਂ ਨੂੰ …

Leave a Reply

Your email address will not be published. Required fields are marked *