Breaking News
Home / Punjab / ਈ.ਜੀ.ਐਸ. ਅਧਿਆਪਕ ਵੱਲੋਂ ਅੱਗ ਲਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਈ.ਜੀ.ਐਸ. ਅਧਿਆਪਕ ਵੱਲੋਂ ਅੱਗ ਲਗਾ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ, 21  ਦਸੰਬਰ (ਚ.ਨ.ਸ.): ਬਠਿੰਡਾ ਵਿਖੇ ਇੱਕ ਈ.ਜੀ.ਐਸ. ਅਧਿਆਪਕ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।  ਅਧਿਆਪਕ ਦਾ ਨਾਂ ਸਮਰਜੀਤ ਸਿੰਘ ਸਮਰਾ ਹੈ ਜੋ  ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਡਾਕਟਰਾਂ ਮੁਤਾਬਿਕ ਸਮਰਜੀਤ  40 ਫੀਸਦ ਤੋਂ ਵੱਧ ਸੜ ਚੁੱਕਾ ਹੈ। ਡਾਕਟਰਾਂ ਮੁਤਾਬਕ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਰੀਦਕੋਟ ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈ.ਜੀ.ਐਸ. ਅਧਿਆਪਕ ਅੱਜ ਬਠਿੰਡਾ ਦੇ ਫੌਜੀ ਚੌਂਕ ‘ਚ ਪ੍ਰਦਰਸ਼ਨ ਕਰ ਰਹੇ ਸਨ। ਜਿੱਥੇ ਸਮਰਜੀਤ ਸਿੰਘ ਨੇ ਖੁਦ ਨੂੰ ਅੱਗ ਲਾ ਲਈ। ਈ.ਜੀ.ਐਸ. ਅਧਿਆਪਕਾਂ ਦਾ ਇਹ ਪ੍ਰਦਰਸ਼ਨ ਲੰਬੇ ਸਮੇਂ ਤੋਂ ਚਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਇਨਾਂ ਅਧਿਆਪਕਾਂ ਵੱਲੋਂ ਬਠਿੰਡਾ ਮਾਨਸਾ ਆਈ.ਟੀ.ਆਈ. ਪੁੱਲ ‘ਤੇ ਜਾਮ ਲਾਇਆ ਗਿਆ ਸੀ,  ਜਿੱਥੇ 4 ਅਧਿਆਪਕਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *