Home / Delhi / ਇੰਦਰਾਨੀ ਦੇ ਡਰਾਈਵਰ ਵੱਲੋਂ ਖ਼ੁਲਾਸਾ

ਇੰਦਰਾਨੀ ਦੇ ਡਰਾਈਵਰ ਵੱਲੋਂ ਖ਼ੁਲਾਸਾ

ਮੇਰੇ ਸਾਹਮਣੇ ਘੁੱਟਿਆ ਗਿਆ ਸੀ ਸ਼ੀਨਾ ਦਾ ਗਲਾ
ਮੁੰਬਈ, 11 ਮਈ (ਚ.ਨ.ਸ.) : ਸਨਸਨੀਖੇਜ ਸ਼ੀਨਾ ਬੋਰਾ ਕਤਲ ਮਾਮਲੇ ‘ਚ ਇਕ ਨਵਾਂ ਮੋੜ ਆ ਗਿਆ ਹੈ। ਮਾਮਲੇ ‘ਚ ਮੁੱਖ ਦੋਸ਼ੀ ਇੰਦਰਾਨੀ ਮੁਖਰਜੀ ਦੇ ਸਾਬਕਾ ਡਰਾਈਵਰ ਸ਼ਾਮਵਰ ਰਾਏ ਨੇ ਬੁੱਧਵਾਰ ਨੂੰ ਇਕ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੂੰ ਕਿਹਾ ਹੈ ਕਿ ਉਹ ਸਰਕਾਰੀ ਗਵਾਹ ਬਣਨਾ ਚਾਹੁੰਦਾ ਹੈ ਅਤੇ ਇਸ ਅਪਰਾਧ ਬਾਰੇ ਕੁਝ ਸੱਚਾਈਆਂ ਦਾ ਖੁਲਾਸਾ ਕਰਨਾ ਚਾਹੁੰਦਾ ਹੈ। ਪਿਛਲੇ ਹਫਤੇ ਰਾਏ ਨੇ ਇਸ ਅਦਾਲਤ ਨੂੰ 2 ਪੇਜ਼ ਦਾ ਇਕ ਪੱਤਰ ਲਿੱਖ ਕੇ ਕਿਹਾ ਸੀ ਕਿ ਉਹ ਸੱਚ ਸਾਹਮਣੇ ਲਿਆਉਣਾ ਚਾਹੁੰਦਾ ਹੈ ਅਤੇ ਇਸ ਮਾਮਲੇ ‘ਚ ਉਸ ਨੇ ਮੁਆਫ਼ੀ ਮੰਗੀ ਹੈ। ਜਦੋਂ ਵਿਸ਼ੇਸ਼ ਜੱਜ ਐਚ.ਐਸ. ਮਹਾਜਨ ਨੇ ਬੁੱਧਵਾਰ ਨੂੰ ਰਾਏ ਨੂੰ ਕਟਹਿਰੇ ‘ਚ ਬੁਲਾਇਆ ਤਾਂ ਉਸ ਨੇ ਕਿਹਾ,”ਮੈਂ ਇਸ ਅਪਰਾਧ ਨਾਲ ਜੁੜੀਆਂ ਚੀਜ਼ਾਂ ਨਾਲ ਜਾਣੂੰ ਹਾਂ ਅਤੇ ਮੈਂ ਸ਼ੀਨਾ ਦੇ ਕਤਲ ‘ਚ ਇਕ ਸਾਥੀ ਸੀ।” ਜਦੋਂ ਜੱਜ ਨੇ ਉਸ ਤੋਂ ਇਸ ਮਾਮਲੇ ਬਾਰੇ ਪੁੱਛਿਆ ਤਾਂ ਉਸ ਨੇ ਅਦਾਲਤ ਨੂੰ ਦੱਸਿਆ ਕਿ ਸ਼ੀਨਾ ਦਾ ਗਲਾ ਘੁੱਟ ਕੇ ਮਾਰਿਆ ਗਿਆ ਸੀ। ਇਸ ਕੇਸ ਦੀ ਜਾਂਚ ‘ਚ ਡਰਾਈਵਰ ਨੇ ਦੱਸਿਆ ਕਿ 24 ਅਪ੍ਰੈਲ 2012 ਨੂੰ ਇੰਦਰਾਨੀ ਨੇ ਬੇਟੀ ਸ਼ੀਨਾ ਨੂੰ ਫੋਨ ਕਰਕੇ ਨੈਸ਼ਨਲ ਕਾਲਜ ਬੁਲਾਇਆ। ਸ਼ੀਨਾ ਉਸ ਸਮੇਂ ਪੀਟਰ ਮੁਖਰਜੀ ਦੇ ਬੇਟੇ ਰਾਹੁਲ ਮੁਖਰਜੀ ਨਾਲ ਲਿਵ ਇਨ ਰਿਲੇਸ਼ਨ ‘ਚ ਸੀ। ਮਾਂ ਦਾ ਫੋਨ ਆਉਣ ਤੋਂ ਬਾਅਦ ਸ਼ੀਨਾ ਨੂੰ ਛੱਡਣ ਲਈ ਰਾਹੁਲ ਹੀ ਗਿਆ। ਰਾਹੁਲ ਉਸ ਨੂੰ ਛੱਡ ਕੇ
ਚਲਾ ਗਿਆ ਤੇ ਬਾਅਦ ‘ਚ ਇੰਦਰਾਨੀ ਨੇ ਸ਼ੀਨਾ ਨੂੰ ਕਾਰ ‘ਚ ਬੈਠਣ ਲਈ ਕਿਹਾ। ਉਸ ਵਕਤ ਕਾਰ ‘ਚ ਉਸਦੇ ਨਾਲ ਡਰਾਈਵਰ ਤੇ ਸਾਬਕਾ ਪਤੀ ਸੰਜੀਵ ਖੰਨਾ ਵੀ ਸੀ। ਜਦੋਂ ਉਸ ਨੇ ਕਾਰ ‘ਚ ਬੈਠਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੂੰ ਜਬਰਦਸਤੀ ਕਾਰ ‘ਚ ਬਿਠਾਇਆ ਗਿਆ। ਇਲਜ਼ਾਮ ਹੈ ਕਿ ਕਾਰ ‘ਚ ਹੀ ਦੋਵਾਂ ਵਿਚਕਾਰ ਕਿਹਾ ਸੁਣੀ ਹੋ ਗਈ ਤੇ ਇਸੇ ਦਰਮਿਆਨ ਉਸ ਨੂੰ ਗਾਲ ਦਬਾ ਕੇ ਮਾਰ ਦਿੱਤਾ।  ਉਸ ਨੇ ਇਹ ਵੀ ਦੱਸਿਆ ਕਿ ਇਸ ਮਾਮਲੇ ‘ਚ ਤੱਤਾਂ ਨੂੰ ਉਜਾਗਰ ਕਰਨ ਲਈ ਉਸ ‘ਤੇ ਕੋਈ ਦਬਾਅ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਤੋਂ ਧਮਕੀ ਮਿਲੀ ਹੈ ਅਤੇ ਉਸ ਨੂੰ ਜ਼ੁਲਮ ਲਈ ਪਛਤਾਵਾ ਹੈ। ਅਦਾਲਤ ਨੇ ਇਸ ਮਾਮਲੇ ‘ਚ ਰਾਏ ਦੇ ਸਰਕਾਰੀ ਗਵਾਹ ਬਣਨ ਦੀ ਅਰਜ਼ੀ ਨੂੰ ਲੈ ਕੇ ਸੀ.ਬੀ.ਆਈ. ਨੂੰ 17 ਮਾਰਚ ਨੂੰ ਆਪਣਾ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ। ਅਗਸਤ 2015 ‘ਚ ਕਤਲ ਦੇ ਇਸ ਮਾਮਲੇ ਦੇ ਸੰਬੰਧ ‘ਚ ਗ੍ਰਿਫਤਾਰ ਹੋਣ ਵਾਲਾ ਪਹਿਲਾ ਦੋਸ਼ੀ ਸੀ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *