Home / Delhi / ਇਸਲਾਮਿਕ ਸਟੇਟ ਨੂੰ ਭਾਰਤ ‘ਚ ਵਧਣ-ਫੁੱਲਣ ਨਹੀਂ ਦੇਵੇਗਾ ਮੁਸਲਿਮ ਸਮਾਜ : ਰਾਜਨਾਥ

ਇਸਲਾਮਿਕ ਸਟੇਟ ਨੂੰ ਭਾਰਤ ‘ਚ ਵਧਣ-ਫੁੱਲਣ ਨਹੀਂ ਦੇਵੇਗਾ ਮੁਸਲਿਮ ਸਮਾਜ : ਰਾਜਨਾਥ

ਨਵੀਂ ਦਿੱਲੀ, 4 ਮਈ (ਚ.ਨ.ਸ.) : ਖੂੰਖਾਰ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਭਾਰਤ ‘ਚ ਪੈਰ ਪਸਾਰਨ ਦੀਆਂ ਸ਼ੰਕਾਵਾਂ ਨੂੰ ਖਾਰਜ ਕਰਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਮੁਸਲਿਮ ਸਮਾਜ ‘ਚ ਦੇਸ਼ ਦੀ ਪਰੰਪਰਾ ਇਸ ਤਰ੍ਹਾਂ ਵੱਸੀ ਹੈ ਕਿ ਉਹ ਇਸ ਸੰਗਠਨ ਨੂੰ ਭਾਰਤ ‘ਚ ਵਧਣ-ਫੁੱਲਣ ਨਹੀਂ ਦੇਵੇਗਾ। ਰਾਜਨਾਥ ਸਿੰਘ ਨੇ ਰਾਜ ਸਭਾ ਵਿਚ ਪ੍ਰਸ਼ਨਾਂ ਦੇ ਜਵਾਬ ‘ਚ ਕਿਹਾ ਕਿ ਇਸਲਾਮਿਕ ਸਟੇਟ ਨੂੰ ਲੈ ਕੇ ਭਾਰਤ ‘ਚ ਚਿੰਤਾ ਦੀ ਸਥਿਤੀ ਨਹੀਂ ਹੈ। ਇਸ ਸੰਗਠਨ ਦੇ ਪੈਰ ਦੇਸ਼ ‘ਚ ਨਹੀਂ ਜਮ ਸਕਣਗੇ ਕਿਉਂਕਿ ਮੁਸਲਿਮ ਸਮਾਜ ਵਿਚ ਦੇਸ਼ ਦੀ ਪਰੰਪਰਾ ਇਸ ਹੱਦ ਤੱਕ ਰਚੀ ਵੱਸੀ ਹੈ ਕਿ ਉਹ ਇਸ ਨੂੰ ਭਾਰਤ ‘ਚ ਫੈਲਣ ਨਹੀਂ ਦੇਵੇਗਾ। ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਦੱਸਿਆ ਕਿ ਦੇਸ਼ ‘ਚ ਇਸਲਾਮਿਕ ਸਟੇਟ ਨਾਲ ਜੁੜੀਆਂ ਛੋਟੀਆਂ-ਮੋਟੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਤੱਕ ਇਸ ਸੰਗਠਨ ਨਾਲ ਜੁੜੇ ਸਿਰਫ 6 ਮਾਮਲੇ ਦੇਸ਼ ਭਰ ‘ਚ ਦਰਜ ਕੀਤੇ ਗਏ ਹਨ। ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਮਾਮਲਿਆਂ ਦੀ ਅਜੇ ਜਾਂਚ ਚਲ ਰਹੀ ਹੈ। ਇਕ ਹੋਰ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਦੱਸਿਆ ਕਿ ਸਾਰੇ ਵੱਡੇ ਮੁਸਲਿਮ ਨੇਤਾਵਾਂ ਅਤੇ ਸੰਗਠਨਾਂ ਨੇ ਇਸਲਾਮਿਕ ਸਟੇਟ ਦਾ ਵਿਰੋਧ ਕੀਤਾ ਹੈ। ਜਾਂਚ ਏਜੰਸੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਕਿਸੇ ਨਿਰਦੋਸ਼ ਨੂੰ ਪਰੇਸ਼ਾਨ ਨਾ ਕਰਨ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *