Home / India / ਆਜ਼ਾਦੀ ਦਿਵਸ ਮੌਕੇ ਬੁਲੇਟ ਪਰੂਫ ਐਨਕਲੋਜ਼ਰ ਅੰਦਰੋਂ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ

ਆਜ਼ਾਦੀ ਦਿਵਸ ਮੌਕੇ ਬੁਲੇਟ ਪਰੂਫ ਐਨਕਲੋਜ਼ਰ ਅੰਦਰੋਂ ਦੇਸ਼ ਨੂੰ ਸੰਬੋਧਨ ਕਰਨਗੇ ਪ੍ਰਧਾਨ ਮੰਤਰੀ

ਨਵੀਂ ਦਿੱਲੀ, 14 ਅਗਸਤ, (ਚ.ਨ.ਸ.) :  ਆਜ਼ਾਦੀ ਦਿਵਸ ‘ਤੇ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਖਾਸ ਕਰਕੇ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇਸ ਵਾਰ ਲਾਲ ਕਿਲੇ ‘ਤੇ ਜ਼ਬਰਦਸ਼ਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਥੋਂ ਤੱਕ ਕਿ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ‘ਤੇ ਬੁਲੇਟ ਪਰੂਫ ਐਨਕਲੋਜ਼ਰ ਦੇ ਅੰਦਰ ‘ਤੋਂ ਦੇਸ਼ ਨੂੰ ਸੰਬੋਧਨ ਕਰਨਗੇ। ਸੂਤਰਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਬੁਲੇਟ ਪਰੂਫ ਐਨਕਲੋਜ਼ਰ ਤੋਂ ਭਾਸ਼ਣ ਦੇਣ ਦੀ ਸ਼ੁਰੂਆਤ ਹੋਈ ਸੀ ਪਰ 2014 ‘ਚ ਪੀ. ਐਮ. ਮੋਦੀ ਨੇ 15 ਅਗਸਤ ਨੂੰ ਭਾਸ਼ਣ ਦਿੰਦੇ ਹੋਏ ਇਹ ਪ੍ਰਥਾ ਤੋੜ ਦਿੱਤੀ ਸੀ। ਇਸ ਲਈ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਲਈ ਵਰਚੁਅਲ ਕਵਰ ਦੀ ਵਰਤੋਂ ਕੀਤੀ ਸੀ। ਇਸ ਸਾਲ ਵੀ ਸੁਰੱਖਿਆ ਨੂੰ ਲੈ ਕੇ ਰਣਨੀਤੀ ਤਿਆਰੀਆਂ ਕਾਫੀ ਪਹਿਲਾਂ ਤੋਂ ਕੀਤੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਕਈ ਘੇਰਿਆਂ ‘ਚ ਸੁਰੱਖਿਆ ਤੰਤਰ ਤਿਆਰ ਕੀਤੇ ਗਏ ਹਨ। ਇਸ ਵਾਰ
‘ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ ਕਿਉਂਕਿ 15 ਅਗਸਤ ‘ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੂੰ 5 ਵਾਰ ਵੱਡੀਆਂ ਚੇਤਾਵਨੀਆਂ ਮਿਲ ਚੁੱਕੀਆਂ ਹਨ। ਸੂਤਰਾਂ ਮੁਤਾਬਕ ਡਰੋਨ ਦਾ ਹਮਲਾ ਵੀ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਹੈ। ਇੰਨਾ ਹੀ ਨਹੀਂ ਗ੍ਰਿਫਤਾਰ ਲਕਸ਼ਰ ਅੱਤਵਾਦੀ ਬਹਾਦੁਰ ਅਲੀ ਨੇ ਖੁਲਾਸਾ ਕੀਤਾ ਹੈ ਕਿ ਦਿੱਲੀ ਅਤੇ ਆਲੇ-ਦੁਆਲੇ ਦੇ ਸ਼ਹਿਰ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ ਅਤੇ ਵੱਡੀ ਸਾਜਿਸ਼ ਰਚੀ ਜਾ ਰਹੀ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *