Home / Delhi / ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀਰਭੱਦਰ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਵੀਰਭੱਦਰ ਨੂੰ ਦਿੱਲੀ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ

ਨਵੀਂ ਦਿੱਲੀ, 30 ਮਈ (ਚ.ਨ.ਸ.) : ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ‘ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਦਿੱਲੀ ਹਾਈਕਰੋਟ ਤੋਂ ਰਾਹਤ ਨਹੀਂ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਈ. ਡੀ. ਦੀ ਕਾਰਵਾਈ ‘ਤੇ ਹਾਈਕੋਰਟ ਨੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ 23 ਮਾਰਚ ਦੇ ਆਦੇਸ਼ ‘ਚ ਈ. ਡੀ. ਨੇ ਪ੍ਰੋਵੀਜ਼ਨਲ ਅਟੈਚਮੈਂਟ ਆਰਡਰ ਪਾਸ ਕੀਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਖਿਲਾਫ ਮਨੀ ਲਾਂਡ੍ਰਿੰਗ ਦੇ ਮਾਮਲੇ ‘ਚ ਚੱਲ ਰਹੀ ਕਾਰਵਾਈ ‘ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸੀਨੀਅਰ ਅਧਿਕਾਰੀ ਕਪਿਲ ਸਿੰਬਲ ਨੇ ਵੀਰਭੱਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਵਲੋਂ ਪੇਸ਼ ਹੁੰਦੇ ਹੋਏ ਦਲੀਲ ਦਿੱਤੀ ਕਿ ਉਨ੍ਹਾਂ ਦੇ ਗਾਹਕਾਂ ਨੇ ਅੰਡਰਟੇਕਿੰਗ ਦਿੱਤੀ ਹੈ ਕਿ ਉਸ ਜਾਇਦਾਦ ਨਾਲ ਕੋਈ ਛੇੜਛਾੜ ਨਹੀਂ ਕਰਨਗੇ, ਜਿਸ ਨੂੰ ਈ. ਡੀ. ਨੇ ਜ਼ਬਤ ਕੀਤਾ ਹੈ। ਅਜਿਹੇ ‘ਚ ਈ. ਡੀ. ਦੇ ਦਿਮਾਗ ‘ਚ ਅਜਿਹਾ ਕੁਝ ਨਹੀਂ ਹੋਣਾ ਚਾਹੀਦਾ ਕਿ ਵੀਰਭੱਦਰ ਅਤੇ ਉਨ੍ਹਾਂ ਦੀ ਪਤਨੀ ਉਸ ਜਾਇਦਾਦ ਨੂੰ ਵੇਚ ਦੇਣਗੇ। ਉਨ੍ਹਾਂ ਨੇ ਇਹ ਦਲੀਲ ਦਿੱਤੀ ਕਿ 31 ਮਈ ਨੂੰ ਇਸ ਮਾਮਲੇ ‘ਚ ਅੰਤਿਮ ਆਦੇਸ਼ ਦਿੱਤਾ ਜਾ ਸਕਦਾ ਹੈ। ਇਸ ਲਈ ਸਿੰਘ ਅਤੇ ਉਸ ਦੀ ਪਤਨੀ ਨੂੰ ਫਿਲਹਾਲ ਉਦੋਂ ਤੱਕ ਰਾਹਤ ਦੇ ਦਿੱਤੀ ਜਾਵੇ ਜਦੋਂ ਤੱਕ ਉਨ੍ਹਾਂ ਵਲੋਂ ਈ. ਡੀ. ਦੇ ਆਦੇਸ਼ ਖਿਲਾਫ ਦਾਇਰ ਪਟੀਸ਼ਨਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ ਹੈ। ਉਥੇ ਹੀ ਏ. ਐੱਸ. ਜੀ. ਸੰਜੇ ਜੈਨ ਨੇ ਈ. ਡੀ. ਵਲੋਂ ਦਲੀਲ  ਦਿੱਤੀ ਕਿ ਵੀਰਭੱਦਰ ਸਿੰਘ ਦੇ ਬੱਚਿਆਂ ਦੇ ਖਿਲਾਫ ਰੋਕ ਦਾ ਆਦੇਸ਼ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਨਾਂ ਐੱਫ. ਆਈ.  ਆਰ ‘ਚ ਨਹੀਂ ਹੈ ਪਰ ਵੀਰਭੱਦਰ ਅਤੇ ਉਨ੍ਹਾਂ ਦੀ ਪਤਨੀ ਦਾ ਨਾਂ ਐੱਫ. ਆਈ. ਆਰ ‘ਚ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *