Breaking News
Home / Politics / ‘ਆਪ’ ਵੀ ਪੀਪੀਪੀ ਵਾਂਗ ਲਿਫਾਫਾ ਪਾਰਟੀ : ਸੁਖਬੀਰ ਬਾਦਲ

‘ਆਪ’ ਵੀ ਪੀਪੀਪੀ ਵਾਂਗ ਲਿਫਾਫਾ ਪਾਰਟੀ : ਸੁਖਬੀਰ ਬਾਦਲ

ਪਟਿਆਲਾ ‘ਚ ਸੰਗਤ ਦਰਸ਼ਨ ਦੇ ਦੂਜੇ ਦਿਨ ਵੀ ਵੰਡੀਆਂ ਕਰੋੜਾਂ ਦੀਆਂ ਗ੍ਰਾਂਟਾਂ

ਪਟਿਆਲਾ, 21 ਜੁਲਾਈ (ਆਤਮਜੀਤ ਸਿੰਘ) : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦਾ ਮੁੱਖ ਮੁਕਾਬਲਾ ਪੂਰੀ ਤਰ੍ਹਾਂ ਨਾਲ ਕਮਜ਼ੋਰ ਪੈ ਚੁੱਕੀ ਤੇ ਨਿਰਾਸ਼ ਲੋਕਾਂ ਦੀ ਪਾਰਟੀ ਕਾਂਗਰਸ ਨਾਲ ਹੋਵੇਗਾ ਕਿਉਂ ਕਿ ਆਮ ਆਦਮੀ ਪਾਰਟੀ (ਆਪ) ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਵਾਂਗ ਲਿਫਾਫਾ ਪਾਰਟੀ ਹੈ ਅਤੇ ਜੋ ਹਸ਼ਰ ਪੀਪੀਪੀ ਦਾ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹੋਇਆ ਸੀ, ਆਪ ਵਾਲਿਆਂ ਦਾ ਹਸ਼ਰ ਉਸ ਤੋਂ ਵੀ ਮਾੜਾ ਹੋਵੇਗਾ। ਇੱਥੇ ਪਟਿਆਲਾ-2 ਹਲਕੇ ਦੇ ਦੂਜੇ ਤੇ ਆਖਰੀ ਦਿਨ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦਾ ਜਵਾਬ ਦਿੰਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ 2017 ਦੀਆਂ ਚੋਣਾਂ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਲੜੀਆਂ ਜਾਣਗੀਆਂ ਅਤੇ ਸ. ਪਰਕਾਸ਼ ਸਿੰਘ ਬਾਦਲ ਹੀ ਪਾਰਟੀ ਦੇ ‘ਸਟਾਰ ਪ੍ਰਚਾਰਕ’ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਵਿਕਾਸ ਦੀ ਗਤੀ ਪੂਰੀ ਤਰ੍ਹਾਂ ਨਾਲ ਲੀਹ ‘ਤੇ ਪਈ ਹੋਈ ਹੈ ਕਿਉਂ ਕਿ ਕੇਂਦਰ ਵਿਚ ਵੀ ਭਾਈਵਾਲ ਪਾਰਟੀ ਭਾਜਪਾ ਦੀ ਸਰਕਾਰ ਹੈ ਜੋ ਕਿ ਵਿਕਾਸ ਕਾਰਜਾਂ ਲਈ ਪੰਜਾਬ ਨੂੰ ਖੁੱਲ੍ਹੇ ਗੱਫੇ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋ ਸਾਲਾਂ ਵਿਚ ਮੋਦੀ ਸਰਕਾਰ ਨੇ ਪੰਜਾਬ ਨੂੰ ਕਰੀਬ 30 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦਿੱਤੇ ਹਨ ਅਤੇ ਅਪੀਲ ਕੀਤੀ ਕਿ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਲਈ 2017 ਵਿਚ ਵੀ ਅਕਾਲੀ-ਭਾਜਪਾ ਸਰਕਾਰ ਬਣਾਈ ਜਾਵੇ ਕਿਉਂ ਕਿ ਇਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਵਿਚ ਬਹੁਤ ਵਧੀਆ ਤਾਲਮੇਲ ਬਣਿਆਂ ਹੋਇਆ ਹੈ।         ਇਸ ਮੌਕੇ ਉੱਪ ਮੁੱਖ ਮੰਤਰੀ ਨੇ ਪਟਿਆਲਾ-2 ਹਲਕੇ ‘ਚ ਦੂਜੇ ਤੇ ਆਖਰੀ ਦਿਨ ਸੰਗਤ ਦਰਸ਼ਨ ਦੌਰਾਨ ਕੁੱਲ 21 ਵਾਰਡਾਂ, ਅਰਬਨ ਅਸਟੇਟ ਫੇਜ਼ 1-2-3 ਅਤੇ ਪੰਜਾਬੀ ਯੂਨੀਵਰਸਿਟੀ ਇਲਾਕਿਆਂ ਦੀਆਂ ਵੈਲਫੇਅਰ ਐਸੋਸੀਏਸ਼ਨਾਂ ਨੂੰ ਵਿਕਾਸ 30 ਕਰੋੜ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਅਤੇ ਮੌਕੇ ‘ਤੇ ਸਮੱਸਿਆਵਾਂ ਸੁਣ ਕੇ ਹਾਜ਼ਰ ਅਧਿਕਾਰੀਆਂ ਨੂੰ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੀ ਪਾਰਕਿੰਗ ਦਾ ਉਦਘਾਟਨ ਅਤੇ ਰਜਿੰਦਰਾ ਟੈਂਕ ਦੇ ਸੁੰਦਰੀਕਰਨ ਦਾ ਨੀਂਹ ਪੱਥਰ ਰੱਖਿਆ। ਕਾਬਿਲੇਗੌਰ ਹੈ ਕਿ ਮਾਤਾ ਸ੍ਰੀ ਕਾਲੀ ਦੇਵੀ ਮੰਦਿਰ ਦੀ ਪਾਰਕਿੰਗ ਪੰਜਾਬ ਸਰਕਾਰ ਵੱਲੋਂ 3.86 ਕਰੋੜ ਰੁਪਏ ਦੀ ਲਾਗਤ ਨਾਲ 47 ਹਜ਼ਾਰ ਵਰਗ ਫੁੱਟ ਵਿਚ ਬਣਾਈ ਗਈ ਹੈ। ਇੱਥੇ 50 ਕਾਰਾਂ ਅਤੇ 800 ਦੋ ਪਹੀਆ ਵਾਹਨ ਖੜ੍ਹੇ ਹੋ ਸਕਦੇ ਹਨ। ਇਸ ਮੌਕੇ ਉਪ ਮੁੱਖ ਮੰਤਰੀ ਮੰਦਰ ਸ਼੍ਰੀ ਕਾਲੀ ਦੇਵੀ ਵੀ ਗਏ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਦਾ ਪਟਿਆਲਾ-2 ਹਲਕੇ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਸਵਾਗਤ ਕੀਤਾ ਅਤੇ ਹਲਕੇ ਨੂੰ ਖੁੱਲ੍ਹੇ ਦਿਲ ਨਾਲ ਵਿਕਾਸ ਗ੍ਰਾਂਟਾਂ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸ: ਸੁਰਜੀਤ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਹਲਕਾ ਪਟਿਆਲਾ -2 (ਦਿਹਾਤੀ) ਦੇ  ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ,

ਚੇਅਰਮੈਨ ਪੱਛੜੀਆਂ ਸ਼੍ਰੇਣੀਆਂ ਪੰਜਾਬ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਸ਼੍ਰੀ ਸੁਰਜੀਤ ਸਿੰਘ ਕੋਹਲੀ, ਯੂਥ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪਟਿਆਲਾ ਦੇ ਮੇਅਰ ਸ. ਅਮਰਿੰਦਰ ਸਿੰਘ ਬਜਾਜ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ. ਜਸਪਾਲ
ਸਿੰਘ ਕਲਿਆਣ, ਪੰਜਾਬ ਸੈਰ ਸਪਾਟਾ ਨਿਗਮ ਦੇ ਚੇਅਰਮੈਨ ਸ਼੍ਰੀ ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਯੋਜਨਾਂ ਕਮੇਟੀ ਦੇ ਚੇਅਰਮੈਨ ਸ. ਮਹਿੰਦਰ ਸਿੰਘ ਲਾਲਵਾ, ਨਗਰ ਸੁਧਾਰ ਟਰੱਸਟ ਪਟਿਆਲਾ ਦੇ ਚੇਅਰਮੈਨ ਸ੍ਰੀ ਵਿਸਨੂੰ ਸ਼ਰਮਾਂ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸ਼੍ਰੀ ਇੰਦਰ ਮੋਹਨ ਸਿੰਘ ਬਜਾਜ, ਯੂਥ ਅਕਾਲੀ ਦਲ  ਮਾਲਵਾ ਜੋਨ-2 ਦੇ ਪ੍ਰਧਾਨ ਸ਼੍ਰੀ ਹਰਪਾਲ ਜੁਨੇਜਾ, ਮਾਰਕੀਟ ਕਮੇਟੀ ਭਾਦਸੋਂ ਦੇ ਚੇਅਰਮੈਨ ਸ. ਲਖਵੀਰ ਸਿੰਘ ਲੌਟ, ਮਾਰਕੀਟ ਕਮੇਟੀ ਪਟਿਆਲਾ ਦੇ ਵਾਈਸ ਚੇਅਰਮੈਨ ਸ. ਨਰਦੇਵ ਸਿੰਘ ਆਕੜੀ, ਜਥੇਦਾਰ ਲਾਭ ਸਿੰਘ ਦੇਵੀਨਗਰ,ਅਕਾਲੀ ਆਗੂ ਸ਼੍ਰੀ ਅਜੇ ਥਾਪਰ, ਸ੍ਰੀ ਛੱਜੂ ਰਾਮ ਸੋਫਤ, ਸ਼੍ਰੀ ਰਣਜੀਤ ਸਿੰਘ ਨਿੱਕੜਾ, ਐਸ.ਜੀ.ਪੀ. ਸੀ. ਮੈਂਬਰ ਸ਼੍ਰੀ ਸਤਵਿੰਦਰ ਸਿੰਘ ਟੌਹੜਾ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਨਿਰਮਲ ਸਿੰਘ ਹਰਿਆਊ, ਐਸ.ਜੀ.ਪੀ.ਸੀ. ਮੈਂਬਰ ਸ਼੍ਰੀ ਸ਼ਵਿੰਦਰ ਸਿੰਘ ਸੱਭਰਵਾਲ, ਸ: ਜਸਮੇਰ ਸਿੰਘ ਲਾਛੜੂ, ਹਲਕਾ ਨਾਭਾ ਦੇ ਇੰਚਾਰਜ ਸ਼੍ਰੀ ਮੱਖਣ ਸਿੰਘ ਲਾਲਕਾ,  ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਮਨਜੋਤ ਸਿੰਘ ਚਹਿਲ, ਨਗਰ ਨਿਗਮ ਦੇ ਡਿਪਟੀ ਮੇਅਰ ਸ਼੍ਰੀ ਹਰਿੰਦਰ ਕੋਹਲੀ, ਇੰਜੀ: ਗੁਰਵਿੰਦਰ ਸਿੰਘ ਸ਼ਕਤੀਮਾਨ, ਪ੍ਰੋ: ਬਲਦੇਵ ਸਿੰਘ ਬੱਲੂਆਣਾ, ਸ: ਗੁਰਦੀਪ ਸਿੰਘ ਵਾਲੀਆ, ਸ. ਸੁਖਦਰਸ਼ਨ ਸਿੰਘ ਮਿਹੋਣ, ਸੱਭਰਵਾਲ, ਸ਼੍ਰੋਮਣੀ ਅਕਾਲੀ ਦਲ ਦੇ ਅਰਬਨ ਅਸਟੇਟ ਦੇ ਜਥੇਦਾਰ ਸ਼੍ਰੀ ਜੈਨ ਸਿੰਘ ਪੰਜਹੱਥਾ, ਬਾਲ ਅਧਿਕਾਰ ਸਟੇਟ ਕਮਿਸ਼ਨ ਦੇ ਮੈਂਬਰ ਡਾ: ਯਸ਼ਪਾਲ ਖੰਨਾ, ਇੰਡਸਟਰੀ ਫੋਕਲ ਪੁਆਇੰਟ ਪਟਿਆਲਾ ਦੇ ਪ੍ਰਧਾਨ ਸ਼੍ਰੀ ਰਾਜੇਸ਼ ਸਿੰਗਲਾ, ਸ਼੍ਰੀ ਬੱਬੀ ਖਹਿਰਾ , ਉਪ ਮੁੱਖ ਮੰਤਰੀ ਦੇ ਓ.ਐਸ.ਡੀ. ਸ਼੍ਰੀ ਚਰਨਜੀਤ ਸਿੰਘ ਬਰਾੜ, ਬੀ.ਜੇ.ਪੀ. ਦੇ ਸਾਬਕਾ ਪ੍ਰਧਾਨ ਸ਼੍ਰੀ ਅਰੁਣ ਗੁਪਤਾ,ਉਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ਼੍ਰੀ ਅਸ਼ਵਨੀ ਸ਼ਰਮਾ, ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ, ਐਸ.ਐਸ.ਪੀ. ਸ਼੍ਰੀ ਗੁਰਮੀਤ ਸਿੰਘ ਚੌਹਾਨ, ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਪਰਮਿੰਦਰ ਸਿੰਘ ਗਿੱਲ, ਏ.ਡੀ.ਸੀ. (ਜਨਰਲ) ਸ਼੍ਰੀ ਮੋਹਿੰਦਰਪਾਲ, ਐਸ.ਡੀ.ਐਮ. ਪਟਿਆਲਾ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਐਸ.ਡੀ.ਐਮ ਨਾਭਾ ਡਾ: ਸਿਮਰਪ੍ਰੀਤ ਕੌਰ ਵਿਧਾਨ ਸਭਾ ਹਲਕਾ ਪਟਿਆਲਾ-2 ਦੇ ਵਾਰਡ ਨੰ: 14 ਤੋਂ 22, 27, ਅਰਬਨ ਅਸਟੇਟ ਅਤੇ ਪੰਜਾਬੀ ਯੂਨੀਵਰਸਿਟੀ ਇਲਾਕਿਆਂ ਅਤੇ ਵਾਰਡ ਨੰ: 2 ਤੋਂ 13 ਤੱਕ ਦੇ  ਮਿਊਂਸਪਲ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਅਤੇ ਭਾਜਪਾ ਆਗੂ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ। ਸੰਗਤ ਦਰਸ਼ਨ ਉਪਰੰਤ ਉਪ ਮੁੱਖ ਮੰਤਰੀ ਨੇ ਪੁਲਿਸ ਲਾਈਨ ਵਿਖੇ ਪਿੱਪਲ, ਬੋਹੜ ਤੇ ਨਿੰਮ ਦੀ ਤ੍ਰਿਵੈਣੀ ਵੀ ਲਾਈ।

About admin

Check Also

ਲੜਕੀ ਵੱਲੋਂ ਨਸ਼ੇੜੀ ਬਣਾਉਣ ਦੇ ਦੋਸ਼ਾਂ ਦਾ ਮਾਮਲਾ

ਡੀ.ਐਸ.ਪੀ. ਦਲਜੀਤ ਸਿੰਘ ਢਿੱਲੋਂ ਤੇ ਹੈੱਡ ਕਾਂਸਟੇਬਲ ਬਰਖ਼ਾਸਤ ਪੱਤਰ ਪ੍ਰੇਰਕ ================ ਚੰਡੀਗੜ੍ਹ, 2 ਜੁਲਾਈ: ਪੰਜਾਬ …

Leave a Reply

Your email address will not be published. Required fields are marked *