Breaking News
Home / India / ਆਈ.ਐਸ. ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ: ਰਾਜਨਾਥ ਸਿੰਘ

ਆਈ.ਐਸ. ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ: ਰਾਜਨਾਥ ਸਿੰਘ

ਨਵੀਂ ਦਿੱਲੀ, 5 ਅਪ੍ਰੈਲ (ਪੱਤਰ ਪ੍ਰੇਰਕ) : ਸਰਕਾਰ ਨੇ ਅੱਜ ਕਿਹਾ ਕਿ ਪੂਰੀ ਦੁਨੀਆ ‘ਚ ਕੌਮਾਂਤਰੀ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ ਦਾ ਡਰ ਹੋਣ ਦੇ ਬਾਅਦ ਵੀ ਦੇਸ਼ ਨੂੰ ਇਸ ਸੰਬੰਧ ‘ਚ ਬਹੁਤ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਇਸ ਸਮੂਹ ਦੇ ਕਿਸੇ ਵੀ ਸ਼ੁਰੂਆਤੀ ਖਤਰੇ ਨੂੰ ਮੁਕਾਬਲਾ ਕਰਨ ਦੇ ਲਈ ਉਹ ਸਾਰੇ ਜ਼ਰੂਰੀ ਉਪਾਅ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਕਿ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਤੋਂ ਕਰੀਬ 80 ਲੋਕਾਂ ਦੇ ਪ੍ਰਭਾਵਿਤ ਹੋਣ ਦੀ ਰਿਪੋਰਟ ਹੈ। ਇਸ ਤਰ੍ਹਾਂ ਦੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਐਨ.ਆਈ.ਏ. ਮਾਮਲੇ ਦੀ ਜਾਂਚ ਕਰ ਰਹੀ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਜਸਭਾ ‘ਚ ਪਿਛਲੇ ਮਹੀਨੇ ਲਖਨਊ ‘ਚ ਸੁਰੱਖਿਆ ਕਰਮਚਾਰੀਆਂ ਦੀ ਕਾਰਵਾਈ ‘ਚ ਮਾਰੇ ਗਏ ਸ਼ੱਕੀ ਅੱਤਵਾਦੀ ਸੈਫੁੱਲਾ ਦੇ ਆਈ.ਐਸ.ਆਈ.ਐਸ. ਨਾਲ ਸੰਬੰਧ ਹੋਣ ਦੇ ਬਾਰੇ ‘ਚ ਪੁੱਛੇ ਗਏ ਇਕ ਸਵਾਲ ‘ਚ ਕਿਹਾ ਕਿ ਇਸ ਸੰਬੰਧ ‘ਚ ਐਨ.ਆਈ.ਏ. ਦੀ ਜਾਂਚ ਚੱਲ ਰਹੀ ਹੈ। ਕਾਂਗਰਸ ਮੈਂਬਰ ਦਿਗਵਿਜੇ ਸਿੰਘ ਨੇ ਸਵਾਲ ਕੀਤਾ ਸੀ ਕਿ 8 ਮਾਰਚ ਨੂੰ ਮੀਡੀਆ ਦੀਆਂ ਖਬਰਾਂ ‘ਚ ਕਿਹਾ ਗਿਆ ਸੀ ਕਿ ਉਸ ਦੇ ਸੰਬੰਧ ਆਈ.ਐਸ.ਆਈ.ਐਸ ਨਾਲ ਸੀ ਅਤੇ ਅਮਰੀਕਾ ਦੀ ਕੁਝ ਵੈਬਸਾਈਟਾਂ ‘ਚ ਵੀ ਇਸ ਤਰ੍ਹਾਂ ਦਾ ਸ਼ੱਕ ਜਤਾਇਆ ਗਿਆ ਹੈ। ਰਾਜਨਾਥ ਨੇ ਕਿਹਾ ਕਿ ਉਸ ਦਿਨ ਜੋ ਉੱਥੋਂ ਤੋਂ ਸਾਮਾਨ ਮਿਲਿਆ ਸੀ, ਉਸ ਦੇ ਆਧਾਰ ‘ਤੇ ਸਿੱਟਾ ਕੱਢਿਆ ਗਿਆ ਕਿ ਉਸ ਦੇ ਸੰਬੰਧ ਆਈ.ਐਸ.ਆਈ.ਐਸ. ਨਾਲ ਹੋ ਸਕਦੇ ਹਨ ਪਰ ਇਸ ਸੰਬੰਧ ‘ਚ ਅਜੇ ਵੀ ਜਾਂਚ ਜਾਰੀ ਹੈ। ਜੇਕਰ ਕੋਈ ਨੌਜਵਾਨ ਅੱਤਵਾਦੀ ਸੰਗਠਨ ਦੀ ਵਿਚਾਰਧਾਰਾ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਤਾਂ ਸਰਕਾਰ ਨੇ ਉਨ੍ਹਾਂ ਦੇ ਲਈ ਕੱਟੜਤਾ ਵਿਰੋਧੀ ਪ੍ਰੋਗਰਾਮ ਵੀ ਸ਼ੁਰੂ ਕੀਤਾ ਹੈ।

About admin

Check Also

ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ

ਪੱਤਰ ਪ੍ਰੇਰਕ ================ ਬਠਿੰਡਾ, 11 ਜੂਨ : ਪੰਜਾਬ ਵਿੱਚ ਗਰਮੀ ਨੇ ਲੋਕ ਹਾਲੋਂ ਬੇਹਾਲ ਕੀਤੇ …

Leave a Reply

Your email address will not be published. Required fields are marked *